20 ਜਾਂ 21 ਅਕਤੂਬਰ, ਸ੍ਰੀ ਹਰਿਮੰਦਰ ਸਾਹਿਬ ਇਸ ਦਿਨ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ/ਦੀਵਾਲੀ

Friday, Oct 17, 2025 - 02:30 PM (IST)

20 ਜਾਂ 21 ਅਕਤੂਬਰ, ਸ੍ਰੀ ਹਰਿਮੰਦਰ ਸਾਹਿਬ ਇਸ ਦਿਨ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ/ਦੀਵਾਲੀ

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ 21 ਅਕਤੂਬਰ, 5 ਕੱਤਕ ਨੂੰ ਮਨਾਇਆ ਜਾਵੇਗਾ। ਪੁਰਾਤਨ ਚੱਲੀ ਆ ਰਹੀ ਰਵਾਇਤ ਅਨੁਸਾਰ ਬੰਦੀ ਛੋੜ ਪੁਰਬ ਮੌਕੇ 21 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਰਸ਼ਨੀ ਡਿਉੜੀ ਤੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨਗੇ। ਦਰਅਸਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਸ ਵਾਰ ਬੰਦੀ ਛੋੜ ਦਿਵਸ ਸ੍ਰੀ ਹਰਿਮੰਦਰ ਸਾਹਿਬ ਵਿਖੇ 21 ਅਕਤੂਬਰ , 5 ਕੱਤਕ ਨੂੰ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਵਲੋਂ ਪ੍ਰਕਾਸ਼ਿਤ ਇਸ ਵਰ੍ਹੇ ਦੇ ਕੈਲੰਡਰ ਅਤੇ ਡਾਇਰੀ ਅਨੁਸਾਰ ਸੂਬੇ ਵਿਚ ਦੀਵਾਲੀ ਦੀ ਗਜ਼ਟਿਡ ਛੁੱਟੀ 20 ਅਕਤੂਬਰ ਸੋਮਵਾਰ ਨੂੰ ਐਲਾਨੀ ਗਈ ਹੈ, ਜੋ ਕਿ ਆਮ ਲੋਕਾਂ ਅਤੇ ਸੰਗਤਾਂ ਵਿਚ ਦੁਬਿਧਾ ਪੈਦਾ ਕਰ ਰਹੀ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਅਤੇ ਇਸ ਵਰ੍ਹੇ ਦੇ ਜਾਰੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਸ ਵਾਰ ਬੰਦੀ ਛੋੜ ਦਿਵਸ/ਦੀਵਾਲੀ 21 ਅਕਤੂਬਰ, 5 ਕੱਤਕ ਨੂੰ ਮਨਾਇਆ ਜਾਵੇਗਾ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ 'ਵੈਬਸਾਈਟ 'ਤੇ ਵੀ ਜਾਣਕਾਰੀ ਦਰਜ ਹੈ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, 31 ਅਕਤੂਬਰ ਤੱਕ...


author

Gurminder Singh

Content Editor

Related News