ਐਪਲ ਭਾਰਤ ''ਚ ਬਣਾ ਰਿਹਾ ਰਿਕਾਰਡ, ਤਿੰਨ ਮਹੀਨੇ ''ਚ ਵਿਕੇ 30 ਲੱਖ ਆਈਫੋਨ
Thursday, Apr 17, 2025 - 11:25 AM (IST)

ਗੈਜੇਟ ਡੈਸਕ- ਐਪਲ ਭਾਰਤ 'ਚ ਆਈਫੋਨ ਦੀ ਵਿਕਰੀ ਦਾ ਰਿਕਾਰਡ ਬਣਾ ਰਿਹਾ ਹੈ। ਰਿਸਰਚ ਫਰਮ ਆਈਡੀਸੀ ਦੇ ਸ਼ੁਰੂਆਤੀ ਅਨੁਮਾਨਾਂ ਅਨੁਸਾਰ, ਇਸ ਸਾਲ 2025 ਦੇ ਸ਼ੁਰੂਆਤੀ ਤਿੰਨ ਮਹੀਨਿਆਂ 'ਚ 30 ਲੱਖ ਤੋਂ ਵੱਧ ਆਈਫੋਨ ਦੀ ਵਿਕਰੀ ਹੋਈ। ਇਹ ਇਕ ਰਿਕਾਰਡ ਹੈ। ਪਿਛਲੇ ਸਾਲ ਦੀ ਸਮਾਨ ਤਿਮਾਹੀ 'ਚ ਐਪਲ ਨੇ 22.1 ਲੱਖ ਆਈਫੋਨ ਦੀ ਵਿਕਰੀ ਕੀਤੀ ਸੀ। ਆਈਡੀਸੀ ਦੀ ਰਿਸਰਚ ਮੈਨੇਜਰ ਉਪਾਸਨਾ ਜੋਸ਼ੀ ਨੇ ਕਿਹਾ ਕਿ ਮਾਰਚ 2025 ਤਿਮਾਹੀ 'ਚ 30 ਲੱਖ ਤੋਂ ਵੱਧ ਆਈਫੋਨ ਦੀ ਵਿਕਰੀ ਨਾਲ ਐਪਲ ਕੰਪਨੀ ਰਿਕਾਰਡ ਬਣਾਉਣ ਵਾਲੀ ਹੈ। ਇਸ ਨੂੰ ਨੋ ਕੋਸਟ ਈਐੱਮਆਈ, ਕੈਸ਼ਬੈਕ ਅਤੇ ਈਟੇਲਰ ਡਿਸਕਾਊਂਟਸ ਤੋਂ ਸਪੋਰਟ ਮਿਲਿਆ ਹੈ।
ਆਈਫੋਨ ਦੀ ਇਹ ਰਿਕਾਰਡ ਸੇਲਸ ਅਜਿਹੇ ਸਮੇਂ ਆਈ ਹੈ, ਜਦੋਂ ਭਾਰਤੀ ਸਮਾਰਟਫੋਨ ਮਾਰਕੀਟ 'ਚ ਵਪਾਰ ਛੋਟ ਅਤੇ ਕੀਮਤਾਂ 'ਚ ਕਟੌਤੀ ਦੇ ਬਾਵਜੂਦ ਮਿਡ-ਸਿੰਗਲ ਡਿਜਿਟ ਦੀ ਗਿਰਾਵਟ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਆਈਫੋਨ ਦੀ ਇਸ ਰਿਕਾਰਡ ਵਿਕਰੀ 'ਚ ਸਭ ਤੋਂ ਵੱਡਾ ਯੋਗਦਾਨ ਇਸ ਦੀ ਨਵੀਂ 16 ਸੀਰੀਜ਼ ਦਾ ਹੈ, ਜਿਸ ਦੀ ਟੋਟਲ ਸ਼ਿਪਮੇਂਟਸ 'ਚ ਅੱਧੇ ਤੋਂ ਵੱਧ ਹਿੱਸੇਦਾਰੀ ਹੈ। ਦੇਸ਼ ਨੂੰ 2 ਸਭ ਤੋਂ ਵੱਡੇ ਸਮਾਰਟਫੋਨ ਬਰਾਂਡ ਦੀ ਗੱਲ ਕਰੀਏ ਤਾਂ ਵੀਵੋ ਅਤੇ ਸੈਮਸੰਗ ਨੂੰ ਝਟਕਾ ਲੱਗਾ ਹੈ। ਮਾਰਕੀਟ ਸ਼ੇਅਰ ਦੇ ਹਿਸਾਬ ਨਾਲ ਚੌਥੀ ਸਭ ਤੋਂ ਵੱਡੀ ਕੰਪਨੀ ਐਪਲ 36.1 ਫੀਸਦੀ ਦੀ ਰਫ਼ਤਾਰ ਨਾਲ ਵਧੀ ਅਤੇ ਆਈਡੀਸੀ ਦੇ ਆਦਿਤਿਆ ਰਾਮਪਾਲ ਦੇ ਹਿਸਾਬ ਨਾਲ ਸਭ ਤੋਂ ਤੇਜ਼ ਰਹੀ। ਪਿਛਲੇ ਸਾਲ 2024 'ਚ ਅਮਰੀਕਾ, ਚੀਨ ਅਤੇ ਜਾਪਾਨ ਤੋਂ ਬਾਅਦ ਭਾਰਤ ਐਪਲ ਲਈ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬਜ਼ਾਰ ਬਣ ਗਿਆ ਸੀ।
ਇਹ ਵੀ ਪੜ੍ਹੋ : ਵਿਆਹ ਤੋਂ ਇਨਕਾਰ ਕਰਨਾ ਨੌਜਵਾਨ ਨੂੰ ਪਿਆ ਭਾਰੀ, ਪ੍ਰੇਮਿਕਾ ਨੇ ਤੁੜਵਾਏ ਹੱਥ-ਪੈਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8