Apple event 2023: ਅੱਜ ਲਾਂਚ ਹੋਵੇਗਾ iPhone 15 Pro ਤੇ iPhone 15 Pro Max, ਜਾਣੋ ਨਵੇਂ ਫੀਚਰਸ ਤੇ ਕੀਮਤ

Tuesday, Sep 12, 2023 - 11:58 AM (IST)

ਨਵੀਂ ਦਿੱਲੀ - ਐਪਲ ਆਈਫੋਨ 15 ਸੀਰੀਜ਼, ਆਈਓਐਸ 17, ਐਪਲ ਵਾਚ ਅਤੇ ਹੋਰ ਉਤਪਾਦਾਂ ਨੂੰ ਲਾਂਚ ਕਰਨ ਲਈ ਅੱਜ 12 ਸਤੰਬਰ ਨੂੰ ਕੈਲੀਫੋਰਨੀਆ ਦੇ ਕਪਰਟੀਨੋ ਵਿੱਚ ਐਪਲ ਪਾਰਕ ਵਿੱਚ ਆਪਣਾ ਅਗਲਾ ਵੱਡਾ ਇਵੈਂਟ ਆਯੋਜਿਤ ਕਰੇਗਾ। ਇਸ ਨੂੰ "ਵੰਡਰਲਸਟ" ਦਾ ਨਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO

Apple event ਭਾਰਤੀ ਸਮੇਂ ਅਨੁਸਾਰ ਮੰਗਲਵਾਰ ਰਾਤ 10:30 ਵਜੇ ਹੋਵੇਗਾ। ਇਸ ਸੀਰੀਜ਼ 'ਚ iPhone 15, 15 ਪਲੱਸ, 15 ਪ੍ਰੋ ਅਤੇ 15 ਪ੍ਰੋ ਮੈਕਸ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਨਵੀਂ ਸੀਰੀਜ਼ ਕਿਸ ਰੰਗ ਦੇ ਵਿਕਲਪ ਵਿੱਚ ਉਪਲਬਧ ਹੋਵੇਗੀ? ਇਸ ਦੀ ਕੀਮਤ ਅਤੇ ਸਪੈਸੀਫਿਕੇਸ਼ਨ ਨੂੰ ਲੈ ਕੇ ਕਈ ਅਪਡੇਟਸ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੰਪਨੀ ਕਿਹੜੇ ਮਾਡਲ ਅਤੇ ਫੀਚਰਜ਼ ਨਾਲ ਆਪਣੇ ਆਈਫੋਨ ਲੈ ਕੇ ਆ ਰਹੀ ਹੈ। 

ਡਿਜ਼ਾਈਨ ਦੀ ਗੱਲ ਕਰੀਏ ਤਾਂ ਸਟੈਂਡਰਡ ਆਈਫੋਨ 15 ਮਾਡਲ 'ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। 

ਇਨ੍ਹਾਂ ਉਤਪਾਦਾਂ ਨੂੰ ਲਾਂਚ ਕੀਤਾ ਜਾਵੇਗਾ

ਐਪਲ ਈਵੈਂਟ ਦੇ ਲਾਂਚ ਲਾਈਨਅੱਪ ਵਿੱਚ ਸਭ ਤੋਂ ਮਹੱਤਵਪੂਰਨ ਨਵਾਂ ਉਤਪਾਦ ਆਈਫੋਨ 15 ਪ੍ਰੋ ਹੈ। ਇਸ ਦੇ ਨਾਲ, ਕੰਪਨੀ ਐਪਲ ਵਾਚ ਅਤੇ ਏਅਰਪੌਡਸ ਸਮੇਤ ਕੁਝ ਹੋਰ ਮਾਮੂਲੀ ਅਪਡੇਟਸ ਜਾਰੀ ਕਰੇਗੀ। ਕੰਪਨੀ iOS 17, iPadOS 17 ਅਤੇ watchOS 10, iPhone, iPad ਅਤੇ Apple Watch ਲਈ ਆਪਣੇ ਆਉਣ ਵਾਲੇ ਸਾਫਟਵੇਅਰ ਅਪਡੇਟਾਂ 'ਤੇ ਵੀ ਚਰਚਾ ਕਰ ਸਕਦੀ ਹੈ।

ਆਈਫੋਨ, ਵਾਚ ਅਤੇ ਏਅਰਪੌਡਜ਼ ਦੀ ਕਮਾਈ ਰੈਵੇਨਿਊ ਦਾ 60 ਫ਼ੀਸਦੀ 

ਆਈਫੋਨ, ਐਪਲ ਵਾਚ ਅਤੇ ਏਅਰਪੌਡਸ ਦਾ ਸੁਮੇਲ ਕੰਪਨੀ ਦੇ ਈਕੋਸਿਸਟਮ ਦਾ ਮੂਲ ਬਣਿਆ ਰਹੇਗਾ। ਕਿਉਂਕਿ ਇਹ ਕੰਪਨੀ ਦੇ ਕੁੱਲ ਮਾਲੀਏ ਦਾ 60 ਫ਼ੀਸਦੀ ਪੈਦਾ ਕਰਦਾ ਹੈ। ਇਸ ਵਾਰ ਈਵੈਂਟ 'ਚ ਕੰਪਨੀ ਕਈ ਵੱਡੇ ਐਲਾਨ ਕਰ ਸਕਦੀ ਹੈ, ਕਿਉਂਕਿ ਐਪਲ ਵਿਕਰੀ 'ਚ ਆਈ ਗਿਰਾਵਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ 'ਚ ਲੋਕਾਂ ਨੂੰ ਅਪਗ੍ਰੇਡ ਕਰਨ ਲਈ ਉਨ੍ਹਾਂ ਦੇ ਹਾਈ-ਐਂਡ ਆਈਫੋਨ 'ਚ ਵੱਡੇ ਬਦਲਾਅ ਦੀ ਉਮੀਦ ਹੈ।

ਚਾਰਜਿੰਗ ਅਤੇ ਡਾਟਾ ਪੋਰਟ ਯੂ.ਐੱਸ.ਬੀ 'ਚ ਬਦਲਾਅ ਸੰਭਵ
ਐਪਲ ਫੋਨ ਦੀ ਚਾਰਜਿੰਗ ਅਤੇ ਡਾਟਾ ਪੋਰਟਾਂ ਨੂੰ ਯੂ.ਐੱਸ.ਬੀ-ਸੀ ਸਟੈਂਡਰਡ ਵਿੱਚ ਬਦਲ ਰਿਹਾ ਹੈ, ਇੱਕ ਅਜਿਹਾ ਕਦਮ ਜੋ ਪ੍ਰਦਰਸ਼ਨ ਵਿੱਚ ਸੁਧਾਰ ਕਰ ਸਕਦਾ ਹੈ। ਇਹ ਦੂਜੀ ਵਾਰ ਹੋਵੇਗਾ ਜਦੋਂ ਆਈਫੋਨ ਦਾ ਪੋਰਟ ਬਦਲਿਆ ਜਾਵੇਗਾ। ਆਖਿਰੀ ਪਿੱਚ 2012 'ਚ ਨਵਾਂ ਪੋਰਟ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ :  G-20 ਸੰਮੇਲਨ ’ਚ ਕ੍ਰਿਪਟੋਕਰੰਸੀ ’ਤੇ ਵੱਡਾ ਫੈਸਲਾ, ਗਲੋਬਲ ਰੈਗੂਲੇਟਰੀ ਫਰੇਮਵਰਕ ਬਣਾਉਣ ’ਤੇ ਬਣੀ ਸਹਿਮਤੀ

ਆਓ ਜਾਣਦੇ ਹਾਂ ਗਾਹਕਾਂ ਨੂੰ ਇਸ ਵਾਰ ਕੀ ਖ਼ਾਸ ਮਿਲੇਗਾ 

Extra features....

- 6.1” and 6.7” displays
- 120Hz Pro Motion
- Dynamic Island
- Thinner bezels
- Titanium frame
- Action Button (replaces Mute Switch)
- A17 chip
- 8GB RAM
- Periscope lens (up to 6x zoom; only on Pro Max)
- USB-C port
- Braided, color-matched USB-C cable included
- Colors: Space Black, Silver, Titan Gray, Dark Blue
- Storage: 128GB, 256GB, 512GB, 1TB (2TB possible)
- $100 price increase (possibly only for Pro Max)

PunjabKesari

ਜਦੋਂ ਕਿ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ USB-C ਪੋਰਟ ਸਾਰੇ iPhone 15 ਮਾਡਲਾਂ 'ਤੇ ਉਪਲਬਧ ਹੋਵੇਗਾ, ਐਪਲ ਦੇ ਵਿਸ਼ਲੇਸ਼ਕ ਮਿੰਗ-ਚੀ ਕੁਓ ਨੇ ਕਿਹਾ ਕਿ ਸਿਰਫ ਪ੍ਰੋ ਅਤੇ ਪ੍ਰੋ ਮੈਕਸ ਨੂੰ ਤੇਜ਼ ਡਾਟਾ ਟ੍ਰਾਂਸਫਰ ਦਰਾਂ ਦਾ ਫਾਇਦਾ ਹੋਵੇਗਾ। ਦੋਵੇਂ ਪ੍ਰੀਮੀਅਮ ਮਾਡਲਾਂ ਵਿੱਚ "ਘੱਟੋ-ਘੱਟ" USB 3.2 ਜਾਂ ਥੰਡਰਬੋਲਟ 3 ਪੋਰਟ ਹੋਣਗੇ, ਜਦੋਂ ਕਿ ਬੇਸ ਆਈਫੋਨ 15 ਅਤੇ 15 ਪਲੱਸ ਵਿੱਚ USB 2.0 ਪੋਰਟ ਹੋਣਗੇ। ਕੁਝ ਐਪਲ ਆਈਫੋਨ 15 ਮਾਡਲ 35W ਤੱਕ ਚਾਰਜਿੰਗ ਦਾ ਸਮਰਥਨ ਕਰਨ ਦੀ ਸੰਭਾਵਨਾ ਹੈ ਜੋ ਤੇਜ਼ ਚਾਰਜਿੰਗ ਸਪੀਡ ਦੇਵੇਗਾ

ਆਈਫੋਨ 15, ਆਈਫੋਨ 15 ਪਲੱਸ: ਕੀਮਤ

ਆਈਫੋਨ 15 ਦੀ ਕੀਮਤ ਲਗਭਗ 100 ਡਾਲਰ ਤੋਂ ਵਧ ਹੋਵੇਗੀ। ਭਾਰਤੀ ਰੁਪਇਆ ਦੇ ਹਿਸਾਬ ਨਾਲ ਇਸ ਦੀ ਕੀਮਤ ਕਰੀਬ 65,000 ਰੁਪਏ ਹੋ ਸਕਦੀ ਹੈ। ਉਥੇ ਹੀ ਜੇਕਰ ਆਈਫੋਨ 15 ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤੀ ਕੀਮਤ 75,000 ਰੁਪਏ ਦੇ ਕਰੀਬ ਹੋ ਸਕਦੀ ਹੈ।

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News