APPLE ਦੇ ਸ਼ੌਕੀਨਾਂ ਲਈ ਬੁਰੀ ਖਬਰ, ਰੁਕ ਸਕਦੀ ਹੈ ਆਈਫੋਨਾਂ ਦੀ ਸਪਲਾਈ

Friday, Mar 27, 2020 - 12:16 AM (IST)

APPLE ਦੇ ਸ਼ੌਕੀਨਾਂ ਲਈ ਬੁਰੀ ਖਬਰ, ਰੁਕ ਸਕਦੀ ਹੈ ਆਈਫੋਨਾਂ ਦੀ ਸਪਲਾਈ

ਨਵੀਂ ਦਿੱਲੀ :  ਜਿੱਥੇ ਚਾਈਨਿਜ਼ 5ਜੀ ਸਮਾਰਟ ਫੋਨ ਪਹਿਲਾਂ ਹੀ ਬਾਜ਼ਾਰ ਵਿਚ ਉਤਰ ਚੁੱਕੇ ਹਨ, ਉੱਥੇ ਹੀ APPLE ਦੇ 5G ਫੋਨ ਲਈ ਤੁਹਾਨੂੰ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ।

PunjabKesari

ਕੰਪਨੀ ਆਮ ਤੌਰ 'ਤੇ ਹਰ ਸਾਲ ਸਤੰਬਰ ਜਾਂ ਅਕਤੂਬਰ ਦੇ ਆਸਪਾਸ ਨਵੇਂ ਆਈਫੋਨ ਲਾਂਚ ਕਰਦੀ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਕੰਪਨੀ ਇਸ ਵਿਚ ਦੇਰੀ ਕਰਨ ਦਾ ਵਿਚਾਰ ਕਰ ਰਹੀ ਹੈ। ਰਿਪੋਰਟਾਂ ਮੁਤਾਬਕ, ਨਵਾਂ ਆਈਫੋਨ 5ਜੀ ਨੈੱਟਵਰਕ ਸਪੋਰਟ ਵਾਲਾ ਹੋਵੇਗਾ।

PunjabKesari

APPLE ਨੇ ਫਰਵਰੀ ਵਿਚ ਕਿਹਾ ਸੀ ਕਿ ਮੌਜੂਦਾ ਤਿਮਾਹੀ ਵਿਚ ਉਸ ਦੀ ਆਮਦਨ ਪਹਿਲੇ ਅਨੁਮਾਨਾਂ ਤੋਂ ਘੱਟ ਰਹੇਗੀ ਅਤੇ ਨਤੀਜੇ ਵਜੋਂ ਦੁਨੀਆ ਭਰ ਵਿਚ ਆਈਫੋਨ ਦੀ ਸਪਲਾਈ 'ਅਸਥਾਈ ਤੌਰ' 'ਤੇ ਰੋਕੀ ਜਾ ਸਕਦੀ ਹੈ। ਓਧਰ ਵਿਸ਼ਲੇਸ਼ਕਾਂ ਮੁਤਾਬਕ ਆਈਫੋਨ ਦੇ ਨਵੇਂ ਮਾਡਲ ਦੀ ਇੰਜਨੀਅਰਿੰਗ ਤੇ ਪ੍ਰਾਡਕਸ਼ਨ ਵੈਰੀਫਿਕੇਸ਼ਨ ਇਸ ਸਾਲ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ।

PunjabKesari

ਉੱਥੇ ਹੀ, ਨਾਵਲ ਕੋਰੋਨਾਵਾਇਰਸ ਮਹਾਂਮਾਰੀ ਵਿਚਕਾਰ ਇਕ ਨਵੀਂ ਰਿਪੋਰਟ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿਚ ਸਮਾਰਟ ਫੋਨਾਂ ਦਾ ਉਤਪਾਦਨ ਇਸ ਸਾਲ ਦੀ ਪਹਿਲੀ ਛਿਮਾਹੀ ਵਿਚ 38-40 ਫੀਸਦੀ ਘਟਣ ਦੀ ਸੰਭਾਵਨਾ ਹੈ। ਪ੍ਰਾਡਕਸ਼ਨ ਘਟਣ ਦਾ ਮਤਲਬ ਹੈ ਕਿ ਜਲਦ ਹੀ ਤੁਹਾਨੂੰ ਇਨ੍ਹਾਂ ਲਈ ਕੀਮਤ ਜ਼ਿਆਦਾ ਚੁਕਾਉਣੀ ਪੈ ਸਕਦੀ ਹੈ। ਫਿਲਹਾਲ ਲਾਕਡਾਊਨ ਕਾਰਨ ਪਹਿਲਾਂ ਹੀ ਸਟੋਰ ਬੰਦ ਹਨ ਅਤੇ ਸੈਮਸੰਗ, ਐਪਲ, ਸ਼ੀਓਮੀ, ਵੀਵੋ, ਓਪੋ, ਰੀਅਲਮੀ ਤੇ ਹੋਰਨਾਂ ਨੇ 21 ਦਿਨਾਂ ਲਾਕਡਾਊਨ ਵਿਚਕਾਰ ਭਾਰਤ ਵਿਚ ਅਸਥਾਈ ਤੌਰ 'ਤੇ ਉਤਪਾਦਨ ਬੰਦ ਕਰ ਦਿੱਤਾ ਹੈ।

PunjabKesari


author

Sanjeev

Content Editor

Related News