ਅਪੋਲੋ ਟਾਇਰਸ ਦਾ ਮੁਨਾਫਾ 45 ਫੀਸਦੀ ਘਟਿਆ, ਆਮਦਨ 13 ਫੀਸਦੀ ਵਧੀ

Thursday, Nov 02, 2017 - 08:38 AM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਅਪੋਲੋ ਟਾਇਰਸ ਦਾ ਮੁਨਾਫਾ 45 ਫੀਸਦੀ ਘੱਟ ਕੇ 140.2 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਅਪੋਲੋ ਟਾਇਰਸ ਦਾ ਮੁਨਾਫਾ 259.5 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਅਪੋਲੋ ਟਾਇਰਸ ਦੀ ਆਮਦਨ 13 ਫੀਸਦੀ ਵਧ ਕੇ 3476.7 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਅਪੋਲੋ ਟਾਇਰਸ ਦੀ ਆਮਦਨ 3085 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਅਪੋਲੋ ਟਾਇਰਸ ਦਾ ਐਬਿਟਡਾ 438.7 ਕਰੋੜ ਰੁਪਏ ਤੋਂ ਘੱਟ ਕੇ364 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਅਪੋਲੋ ਟਾਇਰਸ ਦਾ ਐਬਿਟਡਾ ਮਾਰਜਨ 13.24 ਫੀਸਦੀ ਤੋਂ ਘੱਟ ਕੇ 10.48 ਫੀਸਦੀ ਰਿਹਾ ਹੈ।


Related News