ਆਂਧਰਾ ਪ੍ਰਦੇਸ਼ : ਕ੍ਰਿਸ਼ਣਾਪਟਨਮ ਪੋਰਟ 500 ਕਰੋੜ ਰੁਪਏ ਦਾ ਕਰੇਗਾ ਨਿਵੇਸ਼

09/09/2018 2:26:24 PM

ਮੁੰਬਈ — ਆਂਧਰਾ ਪ੍ਰਦੇਸ਼ ਦਾ ਕ੍ਰਿਸ਼ਣਾਪਟਨਮ ਪੋਰਟ ਅਗਲੇ 18 ਮਹੀਨਿਆਂ ਵਿਚ 500 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਇਸ ਤੋਂ ਉਹ ਤਰਲ ਪਦਾਰਥਾਂ ਦੀ ਆਵਾਜਾਈ ਲਈ ਇਕ ਟਰਮੀਨਲ ਸਥਾਪਤ ਕਰੇਗਾ। ਇਸ ਦੇ ਨਾਲ ਹੀ ਆਪਣੇ ਕੰਟੇਨਰਾਂ ਨੂੰ ਸੰਭਾਲਣ ਲਈ ਸਮਰੱਥਾ ਦਾ ਵਿਸਥਾਰ ਕਰੇਗਾ। 

ਪੋਰਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਨਿਲ ਯੇਂਦਲੁਰੀ ਨੇ ਦੱਸਿਆ,'ਤਰਲ ਪਦਾਰਥਾਂ ਦੇ ਆਵਾਜਾਈ ਟਰਮੀਨਲ ਬਣਾਉਣ 'ਤੇ ਅਸੀਂ ਅਗਲੇ 12 ਤੋਂ 18 ਮਹੀਨਿਆਂ 'ਚ 500 ਕਰੋੜ ਰੁਪਏ ਦਾ ਨਿਵੇਸ਼ ਕਰਾਂਗੇ। ਇਸ ਦੇ ਨਾਲ ਹੀ ਆਪਣੇ ਕੰਟੇਨਰ ਸੰਭਾਲਨ ਦੀ ਸਮਰੱਥਾ ਦਾ ਵਿਸਥਾਰ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਇਹ ਟਰਮੀਨਲ ਕਈ ਤਰ੍ਹਾਂ ਦੇ ਸਮਾਨÎਾਂ ਦੀ ਆਵਾਜਾਈ ਨੂੰ ਸੰਭਾਲਨ ਦੇ ਸਮਰੱਥ ਹੋਣਗੇ। ਇਸ ਲਈ ਅਸੀਂ ਪਹਿਲਾਂ ਹੀ ਸੰਭਾਵੀ ਗਾਹਕਾਂ ਦੇ ਸੰਪਰਕ 'ਚ ਹਾਂ। ਯੇਂਦਲੁਰੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਟਰਮੀਨਲ 'ਤੇ 20 ਫੁੱਟ ਦੀ ਇਕਾਈ ਵਾਲੇ ਕੰਟੇਨਰਾਂ ਦੀ 8 ਲੱਖ ਦੀ ਸਮਰੱਥਾ ਨੂੰ ਵਧਾ ਕੇ 20 ਲੱਖ ਕਰਨ ਦੀ ਹੈ। ਪੋਰਟ ਦਾ ਟੀਚਾ ਵਿੱਤੀ ਸਾਲ 2018-19 ਦੇ ਅੰਤ ਤੱਕ 6 ਲੱਖ ਕੰਟੇਨਰਾਂ ਦੇ ਪ੍ਰਬੰਧਨ ਦਾ ਹੈ ਜਿਹੜਾ ਕਿ ਪਿਛਲੇ ਵਿੱਤੀ ਸਾਲ 'ਚ 4.80 ਲੱਖ ਕੰਟੇਨਰ ਸੀ।


Related News