ਪੁਰਾਣੇ ਮਕਾਨ ਵਿਚ ਰਹਿੰਦੇ ਹਨ 134 ਕੰਪਨੀਆਂ ਦੇ ਮਾਲਕ ਅਨੰਦ ਮਹਿੰਦਰਾ, ਜਾਣੋ ਵਜ੍ਹਾ

Monday, Sep 23, 2024 - 06:28 PM (IST)

ਪੁਰਾਣੇ ਮਕਾਨ ਵਿਚ ਰਹਿੰਦੇ ਹਨ 134 ਕੰਪਨੀਆਂ ਦੇ ਮਾਲਕ ਅਨੰਦ ਮਹਿੰਦਰਾ, ਜਾਣੋ ਵਜ੍ਹਾ

ਮੁੰਬਈ - 'ਮਹਿੰਦਰਾ ਐਂਡ ਮਹਿੰਦਰਾ ਗਰੁੱਪ' ਦੇ ਮਾਲਕ ਆਨੰਦ ਮਹਿੰਦਰਾ ਬਹੁਤ ਵੱਡੇ ਕਾਰੋਬਾਰੀ ਹਨ। ਇਸ ਦੇ ਬਾਵਜੂਦ ਆਨੰਦ ਮਹਿੰਦਰਾ ਲੋਕਾਂ ਦੀ ਮਦਦ ਲਈ ਵੀ ਅੱਗੇ ਰਹਿੰਦੇ ਹਨ। ਆਟੋਮੋਬਾਇਲ ਇੰਡਸਟਰੀ 'ਚ ਕਾਰੋਬਾਰ ਸ਼ੁਰੂ ਕਰਨ ਵਾਲੇ ਆਨੰਦ ਮਹਿੰਦਰਾ ਦੇ ਮਹਿੰਦਰਾ ਗਰੁੱਪ ਦਾ ਬਿਜ਼ਨੈੱਸ ਅੱਜ 100 ਤੋਂ ਵੱਧ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਕੁਲ 134 ਕੰਪਨੀਆਂ ਰਜਿਸਟਰਡ ਹਨ। ਆਨੰਦ ਮਹਿੰਦਰਾ ਲਗਜ਼ਰੀ ਲਾਈਫ਼ ਬਤੀਤ ਕਰਦੇ ਹਨ। ਉਨ੍ਹਾਂ ਦੀ ਦੇਸ਼-ਵਿਦੇਸ਼ 'ਚ ਕਰੋੜਾਂ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਦਾ ਮੁੰਬਈ 'ਚ ਇਕ ਆਲੀਸ਼ਾਨ ਘਰ ਹੈ। ਆਨੰਦ ਮਹਿੰਦਰਾ ਦੇਸ਼ ਦੇ ਅੰਦਰ ਅਤੇ ਵਿਦੇਸ਼ਾਂ ਵਿੱਚ ਯਾਤਰਾ ਕਰਨ ਲਈ ਨਿੱਜੀ ਜੈੱਟ ਦੀ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ :     ਬੇਬੀ ਪਾਊਡਰ ’ਚ ਮਿਲਿਆ ਜ਼ਹਿਰੀਲਾ ਖਣਿਜ, ਕੰਪਨੀ ਨੇ 62 ਪੇਟੀਆਂ ਮੰਗਵਾਈਆਂ ਵਾਪਸ

ਇਸ ਕਾਰਨ ਰਹਿੰਦੇ ਹਨ ਪੁਰਾਣੇ ਮਕਾਨ ਵਿਚ 

ਇੰਨਾ ਪੈਸਾ ਹੋਣ ਦੇ ਬਾਵਜੂਦ ਉਹ ਆਪਣੇ ਦਾਨੀ ਸੁਭਾਅ ਅਤੇ ਸਾਦਗੀ ਲਈ ਜਾਣੇ ਜਾਂਦੇ ਹਨ । ਆਨੰਦ ਮਹਿੰਦਰਾ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਅਤੇ ਆਪਣੇ ਦਾਦੇ ਦੇ ਪੁਰਾਣੇ ਘਰ ਵਿੱਚ ਰਹਿੰਦੇ ਹਨ । ਆਨੰਦ ਮਹਿੰਦਰਾ ਦੇ ਦਾਦਾ ਜੀ , ਕੇਸੀ ਮਹਿੰਦਰਾ ਮੁੰਬਈ ਦੇ ਨੇਪੀਅਨ ਸੀ ਰੋਡ 'ਤੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ । ਇਹ ਉਹ ਸਮਾਂ ਸੀ ਜਦੋਂ ਆਨੰਦ ਮਹਿੰਦਰਾ ਦਾ ਜਨਮ ਵੀ ਨਹੀਂ ਸੀ ਹੋਇਆ । ਇਸ ਦੇ ਬਾਵਜੂਦ ਆਨੰਦ ਮਹਿੰਦਰਾ ਕਈ ਸਾਲ ਆਪਣੇ ਦਾਦੇ ਦੇ ਘਰ ਵਿੱਚ ਰਹੇ । ਕਈ ਸਾਲਾਂ ਬਾਅਦ ਬਿਲਡਰਾਂ ਨੇ ਇਸ ਘਰ ਨੂੰ ਤੋੜਕੇ ਨਵੀਂ ਬਿਲਡਿੰਗ ਬਣਾਉਣ ਦਾ ਫੈਸਲਾ ਲਿਆ। ਜਦੋਂ ਇਹ ਖਬਰ ਆਨੰਦ ਮਹਿੰਦਰਾ ਤੱਕ ਪਹੁੰਚੀ ਤਾਂ ਉਹਨਾਂ ਨੇ ਤੁਰੰਤ ਇਸ ਮਕਾਨ ਨੂੰ ਖਰੀਦਣ ਦਾ ਫੈਸਲਾ ਲਿਆ । ਖਬਰਾਂ ਦੀ ਮੰਨੀਏ ਤਾਂ ਆਨੰਦ ਮਹਿੰਦਰਾ ਨੇ ਇਹ ਘਰ 270 ਕਰੋੜ ਰੁਪਏ ਦੇ ਕੇ ਖਰੀਦਿਆ ਸੀ।  ਕਿਉਂਕਿ ਇਸ ਘਰ ਨਾਲ ਉਸ ਦੇ ਦਾਦੇ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ । ਇਸ ਮਕਾਨ ਦਾ ਨਾਂ ਗੁਲਿਸਤਾਨ ਹੈ, ਜਿਸਦਾ ਅਰਥ ਹੈ ਫੁੱਲਾਂ ਦੀ ਧਰਤੀ। ਸੋ ਆਨੰਦ ਮਹਿੰਦਰਾ ਦੀ ਇਸ  ਸਾਦਗੀ ਨੂੰ ਹਰ ਕੋਈ ਪਸੰਦ ਕਰਦਾ ਹੈ ।

ਇਹ ਵੀ ਪੜ੍ਹੋ :     ਫਲਾਈਟ ’ਚ ਯਾਤਰੀ ਦੇ ਖਾਣੇ ’ਚ ਨਿਕਲਿਆ ਚੂਹਾ,ਕਰਾਉਣੀ ਪਈ ਐਮਰਜੈਂਸੀ ਲੈਂਡਿੰਗ

ਮਹਿੰਗੀਆਂ ਕਾਰਾਂ ਦੇ ਸ਼ੌਕੀਣ ਹਨ ਆਨੰਦ ਮਹਿੰਦਰਾ

ਆਨੰਦ ਮਹਿੰਦਰਾ ਦਾ ਜਨਮ 1 ਮਈ 1955 ਨੂੰ ਹੋਇਆ ਸੀ। ਹਾਰਵਰਡ ਬਿਜ਼ਨੈੱਸ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਨ੍ਹਾਂ ਨੇ 1981 ਵਿੱਚ ਇਕ ਮੈਨੇਜਮੈਂਟ ਟ੍ਰੇਨੀ ਵਜੋਂ ਮਹਿੰਦਰਾ ਯੂਜੀਨ ਸਟੀਲ ਕੰਪਨੀ ਨੂੰ ਜੁਆਇਨ ਕੀਤਾ। 1989 ਵਿੱਚ ਉਹ ਮਹਿੰਦਰਾ ਯੂਜੀਨ ਸਟੀਲ ਕੰਪਨੀ ਦੇ ਡਾਇਰੈਕਟਰ ਬਣੇ। ਸਾਲ 1991 'ਚ ਮਹਿੰਦਰਾ ਐਂਡ ਮਹਿੰਦਰਾ ਵਿੱਚ ਡਿਪਟੀ ਐੱਮਡੀ ਵਜੋਂ ਸ਼ਾਮਲ ਹੋਏ। ਆਨੰਦ ਮਹਿੰਦਰਾ ਬਹੁਤ ਹੀ ਆਲੀਸ਼ਾਨ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਕੋਲ ਦੁਨੀਆ ਦੀਆਂ ਕਈ ਬਿਹਤਰੀਨ ਗੱਡੀਆਂ ਦੀ ਕੁਲੈਕਸ਼ਨ ਹੈ।
ਆਨੰਦ ਮਹਿੰਦਰਾ ਸਿਰਫ ਤੇ ਸਿਰਫ ਆਪਣੀ ਕੰਪਨੀ ਦੁਆਰਾ ਬਣਾਈਆਂ ਕਾਰਾਂ ਦੀ ਵਰਤੋਂ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਹ ਖੁਦ ਆਪਣੀ ਕੰਪਨੀ ਦੇ ਵਾਹਨਾਂ ਦੀ ਵਰਤੋਂ ਨਹੀਂ ਕਰਨਗੇ ਤਾਂ ਗਾਹਕ ਅਜਿਹਾ ਕਿਵੇਂ ਕਰਨਗੇ। ਆਨੰਦ ਮਹਿੰਦਰਾ ਕੋਲ  Mahindra Scorpio CLassic, Mahindra XUV 700, Mahindra Alturas G4, Mahindra Scorpio N ਅਤੇ Mahindra Thar ਵਰਗੀਆਂ ਕਈ ਸ਼ਾਨਦਾਰ ਗੱਡੀਆਂ ਹਨ।

ਇਹ ਵੀ ਪੜ੍ਹੋ :     ਜ਼ਹਿਰੀਲੀ ਮਠਿਆਈ ਤੋਂ ਰਹੋ ਸਾਵਧਾਨ! 'ਚਾਂਦੀ ਦੀ ਵਰਕ' ਬਣ ਸਕਦੀ ਹੈ ਕਈ ਖ਼ਤਰਨਾਕ ਬੀਮਾਰੀਆਂ ਦਾ ਕਾਰਨ

ਇਹ ਵੀ ਪੜ੍ਹੋ :      ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਾਂਦੀ ਦੀ ਟ੍ਰੇਨ ਦਾ ਮਾਡਲ ਤੋਹਫ਼ੇ ਵਜੋਂ ਦਿੱਤਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News