Maggi ਪ੍ਰੇਮੀਆਂ ਨੂੰ ਨਵੇਂ ਸਾਲ 'ਚ ਲਗ ਸਕਦੈ ਝਟਕਾ, ਵਧ ਸਕਦੀਆਂ ਹਨ ਕੀਮਤਾਂ!
Tuesday, Dec 17, 2024 - 03:29 PM (IST)
ਨਵੀਂ ਦਿੱਲੀ - ਲਗਭਗ ਹਰ ਘਰ 'ਚ ਖਾਧੀ ਜਾਣ ਵਾਲੀ ਮੈਗੀ 'ਚ ਜਲਦ ਹੀ ਵੱਡਾ ਬਦਲਾਅ ਹੋਣ ਵਾਲਾ ਹੈ। ਜੇਕਰ ਤੁਸੀਂ ਵੀ ਮੈਗੀ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ। ਮੈਗੀ ਬਣਾਉਣ ਵਾਲੀ ਕੰਪਨੀ ਨੇਸਲੇ ਜਲਦ ਹੀ ਮੈਗੀ ਦੀਆਂ ਕੀਮਤਾਂ ਵਧਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਵਧੀ ਹੋਈ ਕੀਮਤ 1 ਜਨਵਰੀ ਤੋਂ ਲਾਗੂ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕੰਪਨੀ ਦਾ ਇਹ ਫੈਸਲਾ ਮੈਗੀ ਪ੍ਰੇਮੀਆਂ ਲਈ ਨਿਰਾਸ਼ਾਜਨਕ ਹੋ ਸਕਦਾ ਹੈ। ਕੰਪਨੀ ਕਿੰਨੇ ਰੁਪਏ ਵਧਾਉਣ ਦਾ ਫੈਸਲਾ ਕਰੇਗੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਕਿਉਂ ਵਧੇਗੀ ਕੀਮਤ?
ਸਵਿਟਜ਼ਰਲੈਂਡ ਵੱਲੋਂ ਭਾਰਤ ਦਾ ਤਰਜੀਹੀ ਦਰਜਾ ਖੋਹਣ ਤੋਂ ਬਾਅਦ ਇਹ ਮੁੱਦਾ ਉਠਿਆ ਹੈ। ਦਰਅਸਲ, ਸਵਿਟਜ਼ਰਲੈਂਡ ਨੇ ਨੈਸਲੇ ਦੇ ਖਿਲਾਫ ਅਦਾਲਤੀ ਫੈਸਲੇ ਤੋਂ ਬਾਅਦ ਭਾਰਤ ਦੇ ਮੋਸਟ ਫੇਵਰਡ ਨੇਸ਼ਨ (MFN) ਦਰਜੇ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਨਾਲ ਸਵਿਟਜ਼ਰਲੈਂਡ 'ਚ ਕੰਮ ਕਰ ਰਹੀਆਂ ਭਾਰਤੀ ਕੰਪਨੀਆਂ 'ਤੇ ਟੈਕਸ ਦਾ ਬੋਝ ਵਧੇਗਾ। ਉਨ੍ਹਾਂ ਨੂੰ 1 ਜਨਵਰੀ 2025 ਤੋਂ ਹੋਰ ਟੈਕਸ ਦੇਣਾ ਪਵੇਗਾ।
ਇਹ ਫੈਸਲਾ ਭਾਰਤ ਅਤੇ ਸਵਿਟਜ਼ਰਲੈਂਡ ਦਰਮਿਆਨ ਡਬਲ ਟੈਕਸੇਸ਼ਨ ਐਗਰੀਮੈਂਟ (DTAA) ਦੇ MFN ਪ੍ਰਾਵਧਾਨ ਨੂੰ ਮੁਅੱਤਲ ਕਰ ਦਿੰਦਾ ਹੈ। ਇਸ ਦਰਜੇ ਦੇ ਤਹਿਤ ਦੇਸ਼ ਇਕ ਦੂਜੇ ਨੂੰ ਵਪਾਰ ਵਿਚ ਵਿਸ਼ੇਸ਼ ਰਿਆਇਤਾਂ ਦਿੰਦੇ ਹਨ। ਇਸ ਦਰਜੇ ਦੇ ਰੱਦ ਹੋਣ ਨਾਲ ਭਾਰਤੀ ਕੰਪਨੀਆਂ ਨੂੰ ਹੁਣ ਸਵਿਟਜ਼ਰਲੈਂਡ 'ਚ ਜ਼ਿਆਦਾ ਟੈਕਸ ਦੇਣਾ ਪਵੇਗਾ।
ਇਹ ਵੀ ਪੜ੍ਹੋ : ਸ਼ੁਰੂ ਹੋਣ ਵਾਲੀਆਂ ਹਨ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ , ਜਾਣੋ 31 ਦਸੰਬਰ ਤੱਕ ਕਿੰਨੇ ਦਿਨ ਨਹੀਂ ਹੋਵੇਗਾ ਕੰਮਕ
ਭਾਰਤ 'ਚ ਵੀ ਸਵਿਸ ਕੰਪਨੀਆਂ ਪ੍ਰਭਾਵਿਤ ਹੋਣਗੀਆਂ
MFN ਦਰਜਾ ਰੱਦ ਹੋਣ ਕਾਰਨ ਸਵਿਸ ਕੰਪਨੀਆਂ ਨੂੰ ਭਾਰਤ 'ਚ ਵੀ ਜ਼ਿਆਦਾ ਟੈਕਸ ਦੇਣਾ ਪਵੇਗਾ। ਮੈਗੀ ਦੀ ਮੂਲ ਕੰਪਨੀ ਨੇਸਲੇ ਸਵਿਟਜ਼ਰਲੈਂਡ ਦੀ ਹੈ। ਜਦੋਂ ਨੇਸਲੇ ਜ਼ਿਆਦਾ ਟੈਕਸ ਅਦਾ ਕਰਦਾ ਹੈ ਤਾਂ ਇਸ ਦਾ ਅਸਰ ਮੈਗੀ 'ਤੇ ਵੀ ਪਵੇਗਾ। ਨਤੀਜੇ ਵਜੋਂ ਕੰਪਨੀ ਨੂੰ ਮੈਗੀ ਦੀ ਕੀਮਤ ਵਧਾਉਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ : Year Ender 2024:ਇਸ ਸਾਲ ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, 2025 'ਚ ਕਿਵੇਂ ਦਾ ਰਹੇਗਾ ਨਜ਼ਰੀਆ
ਹੋਰ ਉਤਪਾਦ ਵੀ ਮਹਿੰਗੇ ਹੋ ਸਕਦੇ ਹਨ
ਗੱਲ ਸਿਰਫ ਮੈਗੀ 'ਤੇ ਹੀ ਖਤਮ ਨਹੀਂ ਹੋਵੇਗੀ। ਭਾਰਤ ਵਿੱਚ ਵਿਕਣ ਵਾਲੇ ਨੇਸਲੇ ਦੇ ਹੋਰ ਉਤਪਾਦ ਵੀ ਮਹਿੰਗੇ ਹੋ ਸਕਦੇ ਹਨ। ਇਸ ਵਿੱਚ ਨੈਸਲੇ ਦੇ ਡੇਅਰੀ ਉਤਪਾਦ, ਕਿੱਟ ਕੈਟ ਚਾਕਲੇਟ, ਆਈਸ ਕਰੀਮ, ਬੇਬੀ ਫੂਡ ਆਦਿ ਸ਼ਾਮਲ ਹਨ। ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।
ਕੀਮਤ ਕਿੰਨੀ ਵਧੇਗੀ?
MFN ਦਰਜਾ ਖਤਮ ਹੋਣ ਤੋਂ ਬਾਅਦ ਸਵਿਸ ਕੰਪਨੀਆਂ ਨੂੰ ਭਾਰਤ 'ਚ 10 ਫੀਸਦੀ ਤੱਕ ਦਾ ਲਾਭਅੰਸ਼ ਟੈਕਸ ਦੇਣਾ ਹੋਵੇਗਾ। ਹੁਣ ਤੱਕ ਇਹ ਟੈਕਸ ਦਰ 5 ਫੀਸਦੀ ਸੀ। ਟੈਕਸ ਦੀ ਇਸ ਰਕਮ ਦਾ ਭੁਗਤਾਨ ਕਰਨ ਲਈ ਕੰਪਨੀਆਂ ਨੂੰ ਆਪਣੇ ਮੁਨਾਫੇ ਨੂੰ ਘਟਾਉਣਾ ਪੈ ਸਕਦਾ ਹੈ। ਨਾਲ ਹੀ ਉਹ ਮੈਗੀ ਸਮੇਤ ਹੋਰ ਉਤਪਾਦਾਂ ਦੀਆਂ ਕੀਮਤਾਂ ਵਧਾ ਸਕਦੇ ਹਨ। ਹਾਲਾਂਕਿ ਕੀਮਤ ਕਿੰਨੀ ਵਧੇਗੀ ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਇਹ ਵੀ ਪੜ੍ਹੋ : Holidays 2025: BSE ਨੇ ਜਾਰੀ ਕੀਤਾ ਸਾਲ 2025 ਦੀਆਂ ਛੁੱਟੀਆਂ ਦਾ ਕੈਲੰਡਰ, ਜਾਣੋ ਕਿੰਨੇ ਦਿਨ ਨਹੀਂ ਹੋਵੇਗਾ ਕਾਰੋਬਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8