ਫਲਾਈਟ ’ਚ ਅਚਾਨਕ ਚੱਲਣ ਲੱਗੀ ਅਸ਼ਲੀਲ ਫ਼ਿਲਮ, ਬੰਦ ਕਰਨ ’ਚ ਲੱਗਾ 1 ਘੰਟਾ

Tuesday, Oct 08, 2024 - 06:26 PM (IST)

ਫਲਾਈਟ ’ਚ ਅਚਾਨਕ ਚੱਲਣ ਲੱਗੀ ਅਸ਼ਲੀਲ ਫ਼ਿਲਮ, ਬੰਦ ਕਰਨ ’ਚ ਲੱਗਾ 1 ਘੰਟਾ

ਜਲੰਧਰ (ਇੰਟ.) : ਆਸਟ੍ਰੇਲੀਆ ਤੋਂ ਜਾਪਾਨ ਜਾ ਰਹੀ ਕਵਾਂਟਸ ਏਅਰਲਾਈਨਜ਼ ਦੀ ਫਲਾਈਟ ’ਚ ਅਚਾਨਕ ਇਕ ਅਸ਼ਲੀਲ ਫਿਲਮ ਚੱਲਣ ਨਾਲ ਹੰਗਾਮਾ ਮਚ ਗਿਆ। ਇਸ ਦੌਰਾਨ ਔਰਤਾਂ ਅਤੇ ਬੱਚੇ ਸ਼ਰਮਸਾਰ ਹੋ ਗਏ ਅਤੇ ਉਨ੍ਹਾਂ ਨੂੰ ਆਪਣੀਆਂ ਅੱਖਾਂ ਬੰਦ ਕਰਨੀਆਂ ਪਈਆਂ। ਏਅਰਲਾਈਨ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਮੁਆਫੀ ਮੰਗੀ ਹੈ।

ਇਹ ਵੀ ਪੜ੍ਹੋ :     SBI ਕਰੇਗਾ 10,000 ਕਰਮਚਾਰੀਆਂ ਦੀ ਨਿਯੁਕਤੀ, ਇਨ੍ਹਾਂ ਅਹੁਦਿਆਂ ਲਈ ਕਰੇਗਾ ਭਰਤੀ

ਇਕ ਰਿਪੋਰਟ ਮੁਤਾਬਕ ਜਹਾਜ਼ ਕਰੀਬ 33,000 ਫੁੱਟ ਦੀ ਉਚਾਈ ’ਤੇ ਸੀ ਅਤੇ ਇਸ ’ਚ 500 ਤੋਂ ਜ਼ਿਆਦਾ ਯਾਤਰੀ ਸਫਰ ਕਰ ਰਹੇ ਸਨ। ਅਚਾਨਕ ਯਾਤਰੀਆਂ ਦੀਆਂ ਸੀਟਾਂ ਦੇ ਸਾਹਮਣੇ ਲੱਗੀ ਮਿੰਨੀ ਟੀ.ਵੀ. ਸਕਰੀਨ ’ਤੇ ਇਕ ਅਸ਼ਲੀਲ ਫਿਲਮ ਚੱਲਣ ਲੱਗੀ, ਜਿਸ ਨੂੰ ਦੇਖ ਕੇ ਕੁਝ ਲੋਕਾਂ ਨੇ ਅੱਖਾਂ ਬੰਦ ਕਰ ਲਈਆਂ ਅਤੇ ਕੁਝ ਬੱਚਿਆਂ ਦੀਆਂ ਅੱਖਾਂ ਬੰਦ ਕਰਨ ਲੱਗੇ।

ਫਿਲਮ ਨੂੰ ਬੰਦ ਕਰਨ ’ਚ ਲੱਗਾ ਇਕ ਘੰਟਾ

ਇਸ ਹਰਕਤ ਕਾਰਨ ਕਈ ਯਾਤਰੀ ਭੜਕ ਗਏ ਅਤੇ ਉਨ੍ਹਾਂ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਸ਼ਿਕਾਇਤ ਕੀਤੀ। ਚਾਲਕ ਦਲ ਦੇ ਮੈਂਬਰ ਵੀ ਕਾਹਲੀ-ਕਾਹਲੀ ’ਚ ਅਸ਼ਲੀਲ ਫਿਲਮ ਬੰਦ ਕਰਨ ਲੱਗੇ ਪਰ ਕਰੀਬ ਇਕ ਘੰਟੇ ਤੱਕ ਫਿਲਮ ਬੰਦ ਨਹੀਂ ਹੋ ਸਕੀ। ਚਾਲਕ ਦਲ ਦੇ ਮੈਂਬਰਾਂ ਨੇ ਇਸ ਨੂੰ ਤਕਨੀਕੀ ਨੁਕਸ ਦੱਸਿਆ।

ਇਹ ਵੀ ਪੜ੍ਹੋ :     ਡੁੱਬਣ ਦੀ ਕਗਾਰ ’ਤੇ ਸਰਕਾਰੀ ਕੰਪਨੀ MTNL, ਸਖ਼ਤ ਕਾਰਵਾਈ ਦੀ ਤਿਆਰੀ 'ਚ ਕਈ ਬੈਂਕ

ਮੀਡੀਆ ਰਿਪੋਰਟਾਂ ਮੁਤਾਬਕ ਕਵਾਂਟਸ ਏਅਰਲਾਈਨ ਦੀ ਫਲਾਈਟ ਕਿਊ.ਐੱਫ. 59 ਨੇ ਸਿਡਨੀ, ਆਸਟ੍ਰੇਲੀਆ ਤੋਂ ਹੈਨੇਡਾ, ਜਾਪਾਨ ਲਈ ਉਡਾਨ ਭਰੀ ਸੀ। ਫਲਾਈਟ ਅਸਮਾਨ ’ਚ ਸੀ ਕਿ ਅਚਾਨਕ ਅਸ਼ਲੀਲ ਫਿਲਮ ਡੈਡੀਓ (2023) ਇਨ-ਫਲਾਈਟ ਐਂਟਰਟੇਨਮੈਂਟ ਸਿਸਟਮ ’ਤੇ ਚੱਲਣੀ ਸ਼ੁਰੂ ਹੋ ਗਈ।

ਇਸ ਫਿਲਮ ’ਚ ਅਸ਼ਲੀਲ ਕੰਟੈਂਟ ਸੀ, ਜਿਸ ਕਾਰਨ ਔਰਤਾਂ ਅਤੇ ਬੱਚੇ ਇਸ ਨੂੰ ਦੇਖਣ ’ਚ ਅਸਹਿਜ ਮਹਿਸੂਸ ਕਰਨ ਲੱਗੇ। ਡਕੋਟਾ ਜੌਹਨਸਨ ਅਤੇ ਸੀਨ ਪੇਨ ਅਭਿਨੀਤ ਆਰ-ਰੇਟਿਡ ਫਿਲਮ ’ਚ ਅਸ਼ਲੀਲ ਕੰਟੈਂਟ ਦਿਖਾਇਆ ਗਿਆ ਹੈ। ਹਾਲਾਂਕਿ ਯਾਤਰੀਆਂ ਨੇ ਆਵਾਜ਼ ਬੰਦ ਕਰ ਦਿੱਤੀ ਪਰ ਚਾਲਕ ਦਲ ਦੇ ਮੈਂਬਰਾਂ ਨੂੰ ਫਿਲਮ ਨੂੰ ਬੰਦ ਕਰਨ ’ਚ ਲਗਭਗ ਇਕ ਘੰਟਾ ਲੱਗ ਗਿਆ।

ਇਹ ਵੀ ਪੜ੍ਹੋ :     ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

ਗਲਤੀ ਨਾਲ ਹੋਇਆ ਸੀ ਫਿਲਮ ਦਾ ਸਿਲੈਕਸ਼ਨ

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਕਵਾਂਟਸ ਏਅਰਲਾਈਨ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਆਪਣਾ ਪੱਖ ਦਿੰਦੇ ਹੋਏ ਕਿਹਾ ਕਿ ਸਿਸਟਮ ’ਚ ਤਕਨੀਕੀ ਖਰਾਬੀ ਕਾਰਨ ਇਹ ਫਿਲਮ ਚੱਲੀ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਫਿਲਮ ਯਾਤਰਾ ਦੌਰਾਨ ਚਲਾਉਣ ਲਈ ਢੁਕਵੀਂ ਨਹੀਂ ਸੀ, ਇਹ ਗਲਤੀ ਨਾਲ ਚੁਣੀ ਗਈ ਸੀ।

ਅਸੀਂ ਇਸ ਕੌੜੇ ਅਨੁਭਵ ਲਈ ਯਾਤਰੀਆਂ ਤੋਂ ਦਿਲੋਂ ਮੁਆਫੀ ਮੰਗਦੇ ਹਾਂ। ਏਅਰਲਾਈਨ ਜਾਂਚ ਕਰ ਰਹੀ ਹੈ ਕਿ ਫਿਲਮ ਕਿਵੇਂ ਚੱਲੀ? ਚਾਲਕ ਦਲ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਨੇ ਵੀ ਇਹੀ ਦੱਸਿਆ ਕਿ ਸਿਸਟਮ ’ਚ ਕੁਝ ਖਰਾਬੀ ਆ ਗਈ ਸੀ। ਉਨ੍ਹਾਂ ਨੇ ਯਾਤਰੀਆਂ ਨੂੰ ਪੁੱਛ ਕੇ ਸਿਸਟਮ ’ਚ ਮਨਪਸੰਦ ਪ੍ਰੋਗਰਾਮ ਇੰਸਟਾਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ :      ਅਭਿਸ਼ੇਕ ਬੱਚਨ ਨੂੰ SBI ਹਰ ਮਹੀਨੇ ਦੇ ਰਿਹੈ 18 ਲੱਖ ਰੁਪਏ! ਇਹ ਵਜ੍ਹਾ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News