ਫਰਿਜ਼ਨੋ 'ਚ ਲੱਗਾ ਪਹਿਲਾ ਮੈਂਟਲ ਹੈਲਥ ਸੈਮੀਨਾਰ

Tuesday, Dec 10, 2024 - 12:01 PM (IST)

ਫਰਿਜ਼ਨੋ 'ਚ ਲੱਗਾ ਪਹਿਲਾ ਮੈਂਟਲ ਹੈਲਥ ਸੈਮੀਨਾਰ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਹਰਸਿਮਰਨ ਸਿੰਘ ਭੰਡਾਲ (MA, 4th year medical student) ਵੱਲੋਂ ਪੰਜਾਬੀ ਕਮਿਊਨਿਟੀ ਅੰਦਰ ਵੱਧ ਰਹੇ ਮੈਂਟਲ ਹੈਲਥ ਮੁੱਦਿਆਂ ਨੂੰ ਲੈਕੇ ਇੱਕ ਬੜਾ ਵਧੀਆ ਪ੍ਰੋਗਰਾਮ ਇੰਡੀਅਨ ਕਬਾਬ ਰੈਸਟੋਰੈਂਟ ਫਰਿਜ਼ਨੋ ਵਿਖੇ ਕਰਵਾਇਆ ਗਿਆ। ਜਿੱਥੇ ਉਸਦਾ ਸਾਥ ਦੇਣ ਲਈ ਹੋਰ ਪੰਜਾਬੀ ਡਾਕਟਰਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਹ ਆਪਣੀ ਕਿਸਮ ਦਾ ਫਰਿਜ਼ਨੋ ਵਿਖੇ ਪਹਿਲਾ ਮੈਂਟਲ ਹੈਲਥ ਨਾਲ ਸਬੰਧਤ ਪ੍ਰੋਗਰਾਮ ਸੀ। 

PunjabKesari

ਇਸ ਪ੍ਰੋਗਰਾਮ ਦਾ ਲਾਹਾ ਲੈਣ ਲਈ ਆਸ ਤੋਂ ਵੱਧ ਪੰਜਾਬੀ ਪਹੁੰਚੇ। ਇਸ ਦੌਰਾਨ ਹਰਸਿਮਰਨ ਸਿੰਘ ਭੰਡਾਲ ਨੇ ਡਾਕਟਰਾਂ ਦਾ ਇੱਕ ਪੈਨਲ ਬਣਾਇਆ। ਇਸ ਪੈਨਲ ਤੋਂ ਲੋਕ ਮੈਂਟਲ ਹੈਲਥ ਨੂੰ ਲੈਕੇ ਸਵਾਲ ਪੁੱਛ ਰਹੇ ਸਨ। ਇਸ ਮੌਕੇ ਬੋਲਦਿਆਂ ਹਰਸਿਮਰਨ ਭੰਡਾਲ ਨੇ ਕਿਹਾ ਕਿ ਮੈਂਟਲ ਹੈਲਥ ਪੰਜਾਬੀ ਕਮਿਊਨਿਟੀ ਲਈ ਇੱਕ ਵੱਡਾ ਮੁੱਦਾ ਹੈ। ਇਸ ਬਾਰੇ ਗੱਲਬਾਤ ਕਰਨ ਤੋਂ ਪੰਜਾਬੀ ਕਮਿਊਨਿਟੀ ਵਿੱਚ ਬੜੀ ਵੱਡੀ ਝਿੱਜਕ ਹੈ। ਹੌਲੀ ਹੌਲੀ ਇਹ ਬਿਮਾਰੀ ਵੱਡਾ ਰੂਪ ਧਾਰਨ ਕਰ ਜਾਂਦੀ ਹੈ। ਜਿਹੜੀ ਕਿ ਬਾਅਦ ਵਿੱਚ ਬੜੀਆਂ ਵੱਡੀਆਂ ਮੁਸ਼ਕਲਾਂ ਪੈਦਾ ਕਰਦੀ ਹੈ। ਉਨ੍ਹਾਂ ਇਹਦੇ ਲੱਛਣਾਂ ਤੇ ਇਲਾਜ ਬਾਰੇ ਖੁੱਲ ਕੇ ਗੱਲਬਾਤ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਵਧੇ ਸਿੱਖਾਂ 'ਤੇ ਹਮਲੇ, ਫਿਕਰਾਂ 'ਚ ਪਏ ਮਾਪੇ

ਇਸ ਮੌਕੇ ਉਨ੍ਹਾਂ ਦਾ ਸਾਥ ਦੇਣ ਲਈ ਪੈਨਲ ਵਿੱਚ ਗੁਲਵੀਨ ਕੌਰ ਚੀਮਾ Lcsw (ਕਲੀਨਿਕਲ ਸ਼ੋਸ਼ਲ ਵਰਕਰ ਅਤੇ ਥੈਰਪਿਸਟ), ਡਾ. ਸਿਮਰਨ ਕੌਰ ਮਾਨ (PHD, MPH, CHES ਪਬਲਿਕ ਹੈਲਥ ਰੀਸਚਰ), ਡਾ. ਜਗਮੀਤ ਕੌਰ ਚੰਨ (MD psychiatrist), ਜਗਦੀਪ ਬਰਾੜ (ਸ਼ੋਸ਼ਲ ਵਰਕਰ) ਆਦਿ ਸ਼ਾਮਲ ਸਨ। ਡਾ. ਹਰਸਿਮਰਨ ਸਿੰਘ ਭੰਡਾਲ ਜਿਹੜੇ ਕਿ ਪੀ.ਸੀ.ਏ. ਮੈਬਰ ਸ. ਸੁੱਖਬੀਰ ਸਿੰਘ ਭੰਡਾਲ ਦੇ ਬੇਟੇ ਹਨ। ਇਹ ਆਪ ਮੈਡੀਕਲ ਦੇ ਚੌਥੇ ਸਾਲ ਦੇ ਵਿਦਿਆਰਥੀ ਹਨ। ਇਨ੍ਹਾਂ ਨੇ ਅਗਲੇ ਚਾਰ ਮਹੀਨਿਆਂ ਵਿੱਚ (MPH , ਡਬਲ MD ( ਸਾਈਕ ਅਤੇ ਇੰਨਟਰਨਲ ਮੈਡੀਸਨ) ਦੀ ਪੜ੍ਹਾਈ ਸਮਾਪਤ ਕਰ ਲੈਣੀ ਹੈ। ਇਸ ਨੌਜਵਾਨ ਦਾ ਸੁਪਨਾ ਹੈ ਕਿ ਪੰਜਾਬੀਆਂ ਨੂੰ ਮੈਂਟਲ ਹੈਲ਼ਥ ਤੋ ਜਾਣੂ ਕਰਵਾਇਆ ਜਾਵੇ ਤੇ ਇਹ ਸਮਾਗਮ ਇੱਕ ਸ਼ੁਰੂਆਤ ਸੀ। ਅਗਲਾ ਪ੍ਰੋਗਰਾਮ ਵੱਡੀ ਪੱਧਰ ਅਤੇ ਪੀ.ਸੀ.ਏ. ਦੇ ਸਹਿਯੋਗ ਨਾਲ ਜਲਦ ਦੁਬਾਰਾ ਫਰਿਜ਼ਨੋ ਵਿਖੇ ਕਰਵਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News