ਹਵਾ ''ਚ ਸੀ ਜਹਾਜ਼, ਪਾਇਲਟ ਦੇ ਕੈਬਿਨ ''ਚ ਵੜਿਆ ਯਾਤਰੀ ਅਤੇ ਅਮਰੀਕਾ ਵੱਲ ਮੋੜਨ ਲੱਗਾ ਹੈਂਡਲ ਤੇ ਫਿਰ....
Monday, Dec 09, 2024 - 11:37 PM (IST)
ਇੰਟਰਨੈਸ਼ਨਲ ਡੈਸਕ : ਮੈਕਸੀਕੋ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ 31 ਸਾਲਾ ਯਾਤਰੀ ਨੇ ਜਹਾਜ਼ ਨੂੰ ਜ਼ਬਰਦਸਤੀ ਅਮਰੀਕਾ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ। ਮੈਕਸੀਕਨ ਅਧਿਕਾਰੀਆਂ ਅਤੇ ਏਅਰਲਾਈਨ ਵੋਲਾਰਿਸ ਮੁਤਾਬਕ, ਇਕ ਵਿਅਕਤੀ ਨੂੰ ਮੈਕਸੀਕੋ ਦੀ ਘਰੇਲੂ ਉਡਾਣ ਨੂੰ ਹਾਈਜੈਕ ਕਰਨ ਅਤੇ ਐਤਵਾਰ ਸਵੇਰੇ ਸੰਯੁਕਤ ਰਾਜ ਅਮਰੀਕਾ ਵੱਲ ਮੋੜਨ ਦੀ ਕੋਸ਼ਿਸ਼ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਹਾਈਜੈਕਰ ਦਾ ਨਾਂ ਕੇਲ ਮਾਰੀਓ ਐੱਨ ਦੱਸਿਆ ਹੈ, ਜਿਸ ਨੇ ਸੋਮਵਾਰ ਸਵੇਰੇ ਲਿਓਨ ਤੋਂ ਟਿਜੁਆਨਾ ਅਮਰੀਕਾ ਜਾਣ ਵਾਲੀ ਘਰੇਲੂ ਉਡਾਣ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਵਿਅਕਤੀ ਨੇ ਫਲਾਈਟ ਅਟੈਂਡੈਂਟ 'ਤੇ ਹਮਲਾ ਕੀਤਾ ਅਤੇ ਕਾਕਪਿਟ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਪੁਲਸ ਨੇ ਦੋ ਅੱਤਵਾਦੀ ਕੀਤੇ ਢੇਰ
ਨੈਸ਼ਨਲ ਗਾਰਡ ਨੇ ਕੀਤਾ ਗ੍ਰਿਫ਼ਤਾਰ
ਜਹਾਜ਼ ਦੇ ਪਾਇਲਟ ਨੇ ਜਹਾਜ਼ ਨੂੰ ਗੁਆਡਾਲਜਾਰਾ ਵੱਲ ਮੋੜ ਦਿੱਤਾ, ਜਿੱਥੇ ਮੈਕਸੀਕਨ ਨੈਸ਼ਨਲ ਗਾਰਡ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਸੁਰੱਖਿਆ ਅਧਿਕਾਰੀ ਅਜੇ ਵੀ ਪੂਰੀ ਘਟਨਾ ਦੀ ਜਾਂਚ ਕਰ ਰਹੇ ਹਨ, ਪਰ ਅਜੇ ਤੱਕ ਅਜਿਹਾ ਕਰਨ ਵਾਲੇ ਵਿਅਕਤੀ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ। ਮੈਕਸੀਕੋ ਦੇ ਕੇਂਦਰੀ ਸੁਰੱਖਿਆ ਵਿਭਾਗ ਨੇ ਕਿਹਾ ਕਿ ਏਅਰਲਾਈਨ ਸਟਾਫ ਨੇ ਦੱਸਿਆ ਕਿ ਉਸ ਵਿਅਕਤੀ ਨੇ ਕਿਹਾ ਸੀ ਕਿ ਉਸ ਦੇ ਕਰੀਬੀ ਰਿਸ਼ਤੇਦਾਰ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਉਡਾਣ ਤੋਂ ਕੁਝ ਸਮਾਂ ਪਹਿਲਾਂ ਉਸ ਨੂੰ ਤਿਜੁਆਨਾ ਦੀ ਯਾਤਰਾ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।
ਪਤਨੀ ਅਤੇ ਬੱਚਿਆਂ ਨਾਲ ਕਰ ਰਿਹਾ ਸੀ ਯਾਤਰਾ
ਅਧਿਕਾਰੀਆਂ ਨੇ ਦੱਸਿਆ ਕਿ ਕੇਲ ਮਾਰੀਓ ਐੱਨ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਜਹਾਜ਼ 'ਚ ਸਫਰ ਕਰ ਰਿਹਾ ਸੀ ਜਿਸ ਕਾਰਨ ਇਸ ਨੂੰ ਅੱਤਵਾਦੀ ਘਟਨਾ ਵਜੋਂ ਨਹੀਂ ਦੇਖਿਆ ਜਾ ਰਿਹਾ ਹੈ, ਉਥੇ ਹੀ ਕੁਝ ਲੋਕ ਵਿਅਕਤੀ ਦੀ ਮਾਨਸਿਕ ਸਥਿਤੀ 'ਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ। ਹਾਲਾਂਕਿ, ਗੁਆਡਾਲਜਾਰਾ ਵਿਚ ਸ਼ੱਕੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਜਹਾਜ਼ ਨੇ ਟਿਜੁਆਨਾ ਲਈ ਆਪਣੀ ਯਾਤਰਾ ਮੁੜ ਸ਼ੁਰੂ ਕੀਤੀ। ਵੋਲਾਰਿਸ ਏਅਰਲਾਈਨ ਨੇ ਆਪਣੇ ਬਿਆਨ 'ਚ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਯਾਤਰੀ ਨੂੰ ਕਾਨੂੰਨ ਦਾ ਪੂਰਾ ਸਾਹਮਣਾ ਕਰਨਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8