ਰੂਸ ’ਚ ਕੋਲੇ ਦੀ ਖਾਨ ’ਚ ਲੱਗੀ ਅੱਗ
Tuesday, Dec 10, 2024 - 05:02 AM (IST)
ਮਾਸਕੋ - ਰੂਸ ਦੇ ਕੇਮੇਰੋਵੋ ਖੇਤਰ ’ਚ ਅਲਾਰਡਿੰਸਕਾਯਾ ਕੋਲਾ ਖਾਨ ’ਚ ਅੱਗ ਲੱਗਣ ਤੋਂ ਬਾਅਦ 120 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਕੁਜ਼ਬਾਸ ’ਚ ਅਲਾਰਡਿੰਸਕਾਯਾ ਖਾਨ ਤੋਂ ਮਜ਼ਦੂਰਾਂ ਨੂੰ ਕੱਢ ਲਿਆ ਗਿਆ ਹੈ। ਰੂਸ ਦੇ ਐਮਰਜੈਂਸੀ ਮੰਤਰਾਲੇ ਦੇ ਕਰਮਚਾਰੀਆਂ ਨੇ 120 ਲੋਕਾਂ ਨੂੰ ਬਚਾਇਆ, 2 ਜ਼ਖਮੀ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਉਸ ਦੇ 44 ਕਰਮਚਾਰੀ ਅਤੇ 9 ਉਪਕਰਨ ਸਾਈਟ ’ਤੇ ਕੰਮ ਕਰ ਰਹੇ ਹਨ।