ਵੀਅਤਨਾਮ ਦੀ ਰਾਜਧਾਨੀ ''ਚ ਇਮਾਰਤ ਨੂੰ ਲੱਗੀ ਭਿਆਨਕ ਅੱਗ, 11 ਲੋਕਾਂ ਦੀ ਮੌਤ
Thursday, Dec 19, 2024 - 03:10 PM (IST)
ਹਨੋਈ : ਵੀਅਤਨਾਮ ਦੀ ਰਾਜਧਾਨੀ ਹਨੋਈ 'ਚ ਇੱਕ ਕੈਫੇ 'ਚ ਕਥਿਤ ਤੌਰ 'ਤੇ ਪੈਟਰੋਲ ਬੰਬ ਕਾਰਨ ਲੱਗੀ ਅੱਗ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਰਾਤ ਕਰੀਬ 11 ਵਜੇ Bac Tu Liem ਜ਼ਿਲ੍ਹੇ 'ਚ Pham Van Dong Street 'ਤੇ ਇਮਾਰਤ 'ਚ ਅੱਗ ਲੱਗ ਗਈ। ਵੀਐੱਨਐਕਸਪ੍ਰੈਸ ਦੇ ਅਨੁਸਾਰ, ਕੈਫੇ ਵਿਚ ਤੇਜ਼ੀ ਨਾਲ ਅੱਗ ਫੈਲ ਗਈ ਤੇ ਇਸ ਨੇ ਇਕ ਗੁਆਂਢ ਦੇ ਘਰ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ।
VnExpress ਨੇ ਰਿਪੋਰਟ ਕੀਤੀ ਕਿ ਪੁਲਸ ਨੇ ਦੱਸਿਆ ਕਿ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੱਤ ਹੋਰ ਲੋਕਾਂ ਨੂੰ ਬਚਾਇਆ ਹੈ। ਇਨ੍ਹਾਂ ਵਿਚੋਂ ਪੰਜ ਦੀ ਹਾਲਤ ਸਥਿਰ ਹੈ ਅਤੇ ਦੋ ਹਸਪਤਾਲ ਵਿੱਚ ਦਾਖਲ ਹਨ। ਸਿਨਹੂਆ ਨਿਊਜ਼ ਏਜੰਸੀ ਨੇ ਵੀਅਤਨਾਮ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦੱਸਿਆ ਕਿ ਬਾਕ ਟੂ ਲਿਏਮ ਜ਼ਿਲ੍ਹਾ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਅੱਗ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਇੱਕ 51 ਸਾਲਾ ਵਿਅਕਤੀ ਹੈਨੋਈ ਦੇ ਡੋਂਗ ਐਨਹ ਜ਼ਿਲ੍ਹੇ ਦਾ ਰਹਿਣ ਵਾਲਾ ਸੀ।
ਪੁਲਸ ਨੇ ਉਕਤ ਵਿਅਕਤੀ ਖਿਲਾਫ ਪਹਿਲਾਂ ਵੀ ਲੁੱਟ-ਖੋਹ ਅਤੇ ਚੋਰੀ ਦੇ ਦੋ ਦੋਸ਼ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੈਫੇ ਦੇ ਸਟਾਫ ਨਾਲ ਬਹਿਸ ਕਰਨ ਤੋਂ ਬਾਅਦ ਉਸਨੇ ਕਬੂਲ ਕੀਤਾ ਕਿ ਉਸਨੇ ਗੈਸੋਲੀਨ ਖਰੀਦਿਆ ਅਤੇ ਇਸਨੂੰ ਕੈਫੇ ਦੀ ਪਹਿਲੀ ਮੰਜ਼ਿਲ 'ਤੇ ਡੋਲ੍ਹ ਦਿੱਤਾ। ਇਸ ਤੋਂ ਪਹਿਲਾਂ 24 ਮਈ ਨੂੰ ਹਨੋਈ 'ਚ ਕਿਰਾਏ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ ਸਨ।
ਇਹ ਇਮਾਰਤ, ਜੋ ਕਿ 100 ਵਰਗ ਮੀਟਰ ਦੇ ਖੇਤਰ ਵਿਚ ਫੈਲੀ ਹੋਈ ਹੈ, ਲਗਭਗ ਦੋ ਮੀਟਰ ਚੌੜੀ ਅਤੇ ਟ੍ਰੰਗ ਕਿਨਹ ਸਟ੍ਰੀਟ ਤੋਂ ਲਗਭਗ 200 ਮੀਟਰ ਦੀ ਦੂਰੀ 'ਤੇ ਇੱਕ ਤੰਗ ਗਲੀ ਵਿੱਚ ਸਥਿਤ ਹੈ। ਇਸ ਕਾਰਨ ਇਥੇ ਫਾਇਰ ਟਰੱਕਾਂ ਨੂੰ ਪਹੁੰਚਣ ਵਿਚ ਬਹੁਚ ਦਿੱਕਤ ਪੇਸ਼ ਆਈ।
ਵੀਅਤਨਾਮ 'ਚ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ 'ਚ ਕੁੱਲ 1,555 ਅਜਿਹੀਆਂ ਹੀ ਵਾਰਦਾਤਾਂ ਵਾਪਰੀਆਂ, ਜਿਨ੍ਹਾਂ 'ਚ 28 ਲੋਕ ਮਾਰੇ ਗਏ ਅਤੇ 26 ਹੋਰ ਜ਼ਖ਼ਮੀ ਹੋਏ। ਦੇਸ਼ ਦੇ ਜਨਰਲ ਸਟੈਟਿਸਟਿਕਸ ਦਫਤਰ ਦੇ ਅਨੁਸਾਰ ਇਸ ਦੌਰਾਨ ਲਗਭਗ 89.8 ਬਿਲੀਅਨ ਵੀਅਤਨਾਮੀ ਡਾਂਗ ($3.5 ਮਿਲੀਅਨ) ਦੀ ਜਾਇਦਾਦ ਦਾ ਨੁਕਸਾਨ ਕੀਤਾ।