ਇੰਡੀਗੋ ਦੀ ਫਲਾਈਟ ਦੀ ਕਰਾਚੀ ''ਚ ਐਮਰਜੈਂਸੀ ਲੈਂਡਿੰਗ
Saturday, Dec 14, 2024 - 01:18 PM (IST)
ਕਰਾਚੀ (ਏਜੰਸੀ)- ਸਾਊਦੀ ਅਰਬ ਦੇ ਜੇਦਾਹ ਜਾ ਰਹੀ ਇੰਡੀਗੋ ਦੀ ਇਕ ਉਡਾਣ ਨੂੰ ਜਹਾਜ਼ ਵਿਚ ਮੈਡੀਕਲ ਐਮਰਜੈਂਸੀ ਕਾਰਨ ਪਾਕਿਸਤਾਨ ਦੇ ਕਰਾਚੀ ਵਿਚ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨਾ ਪਿਆ। ਸਿਵਲ ਏਵੀਏਸ਼ਨ ਅਥਾਰਟੀ (ਸੀ.ਸੀ.ਏ.) ਦੇ ਸੂਤਰਾਂ ਅਨੁਸਾਰ ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਉਡਾਣ ਭਰਨ ਵਾਲਾ ਜਹਾਜ਼ ਜਦੋਂ ਪਾਕਿਸਤਾਨੀ ਹਵਾਈ ਖੇਤਰ ਵਿੱਚ ਸੀ, ਉਦੋਂ ਇੱਕ ਪੁਰਸ਼ ਯਾਤਰੀ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ।
ਇਹ ਵੀ ਪੜ੍ਹੋ: ਅਮਰੀਕਾ 'ਚ 18 ਹਜ਼ਾਰ ਭਾਰਤੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ
ਜੀਓ ਨਿਊਜ਼ ਮੁਤਾਬਕ ਬੀਮਾਰ ਹੋਏ ਭਾਰਤੀ ਯਾਤਰੀ ਦੀ ਉਮਰ 55 ਸਾਲ ਹੈ। ਸੂਤਰ ਨੇ ਕਿਹਾ, "ਜਹਾਜ਼ ਦੇ ਪਾਇਲਟ ਨੇ ਆਕਸੀਜਨ ਦਿੱਤੇ ਜਾਣ ਦੇ ਬਾਵਜੂਦ ਯਾਤਰੀ ਦੀ ਸਿਹਤ ਠੀਕ ਨਾ ਹੋਣ ਦੇ ਬਾਅਦ ਕਰਾਚੀ ਹਵਾਈ ਅੱਡੇ 'ਤੇ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨਾਲ ਸੰਪਰਕ ਕੀਤਾ।" ਉਨ੍ਹਾਂ ਕਿਹਾ "ਏਅਰ ਟ੍ਰੈਫਿਕ ਕੰਟਰੋਲ ਨੇ ਮਨੁੱਖੀ ਆਧਾਰ 'ਤੇ ਇੰਡੀਗੋ ਦੀ ਉਡਾਣ ਨੂੰ ਕਰਾਚੀ ਵਿੱਚ ਉਤਰਨ ਦੀ ਇਜਾਜ਼ਤ ਦੇ ਦਿੱਤੀ, ਜਿਸ ਤੋਂ ਬਾਅਦ ਇੱਕ ਮੈਡੀਕਲ ਟੀਮ ਯਾਤਰੀ ਦੇ ਐਮਰਜੈਂਸੀ ਇਲਾਜ ਲਈ ਜਹਾਜ਼ ਵਿੱਚ ਪਹੁੰਚੀ।" ਖ਼ਬਰ ਵਿਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਯਾਤਰੀ ਦੇ ਇਲਾਜ ਤੋਂ ਬਾਅਦ ਜਹਾਜ਼ ਕਰਾਚੀ ਤੋਂ ਰਵਾਨਾ ਹੋਇਆ ਅਤੇ ਜੇਦਾਹ ਜਾਣ ਦੀ ਬਜਾਏ ਨਵੀਂ ਦਿੱਲੀ ਪਰਤ ਗਿਆ।
ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਲਈ ਖੜ੍ਹੀ ਕੀਤੀ ਨਵੀਂ ਮੁਸੀਬਤ, ਈ-ਮੇਲ ਭੇਜ ਕੀਤੀ ਇਹ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8