ਸ਼੍ਰੀਲੰਕਾ ਨੇ 4 ਸਾਲਾਂ ’ਚ ਪਹਿਲੀ ਵਾਰ ਵਾਹਨਾਂ ਦੀ ਦਰਾਮਦ ’ਤੇ ਲੱਗੀ ਪਾਬੰਦੀ ਹਟਾਈ

Thursday, Dec 19, 2024 - 06:31 PM (IST)

ਸ਼੍ਰੀਲੰਕਾ ਨੇ 4 ਸਾਲਾਂ ’ਚ ਪਹਿਲੀ ਵਾਰ ਵਾਹਨਾਂ ਦੀ ਦਰਾਮਦ ’ਤੇ ਲੱਗੀ ਪਾਬੰਦੀ ਹਟਾਈ

ਕੋਲੰਬੋ (ਏਜੰਸੀ)- ਸ਼੍ਰੀਲੰਕਾ ਨੇ 4 ਸਾਲਾਂ ’ਚ ਪਹਿਲੀ ਵਾਰ ਵਾਹਨਾਂ ਦੀ ਦਰਾਮਦ ’ਤੇ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ। ਕੋਵਿਡ -19 ਗਲੋਬਲ ਮਹਾਮਾਰੀ ਤੋਂ ਬਾਅਦ 2020 ’ਚ ਵਿਦੇਸ਼ੀ ਮੁਦਰਾ ਭੰਡਾਰ ’ਤੇ ਦਬਾਅ ਨੂੰ ਘੱਟ ਕਰਨ ਲਈ ਵਾਹਨਾਂ ਦੀ ਦਰਾਮਦ ’ਤੇ ਪਾਬੰਦੀ ਲਗਾਈ ਗਈ ਸੀ। ਬੁੱਧਵਾਰ ਨੂੰ ਜਾਰੀ ਗਜ਼ਟ ਅਨੁਸਾਰ 2020 ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਜਨਤਕ ਆਵਾਜਾਈ ਵਾਹਨਾਂ ਦੀ ਦਰਾਮਦਗੀ ਦੀ ਆਗਿਆ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਨਾਈਜੀਰੀਆ 'ਚ ਮੇਲੇ 'ਚ ਮਚੀ ਭਾਜੜ, ਕਈ ਬੱਚਿਆਂ ਦੀ ਮੌਤ

ਵਿੱਤ ਮੰਤਰਾਲਾ ਨੇ ਕਿਹਾ ਕਿ ਵਾਹਨਾਂ ਦੀ ਦਰਾਮਦ ’ਤੇ ਪਾਬੰਦੀ ਲਗਾਉਣ ਦੀ ਨੀਤੀ ਕੋਵਿਡ-19 ਗਲੋਬਲ ਮਹਾਮਾਰੀ ਤੇ 2022 ਦੀ ਆਰਥਿਕ ਮੰਦੀ ਕਾਰਨ ਵਿਦੇਸ਼ੀ ਮੁਦਰਾ ਭੰਡਾਰ ’ਤੇ ਦਬਾਅ ਨੂੰ ਘਟਾਉਣ ਦੇ ਇਰਾਦੇ ਨਾਲ ਲਾਗੂ ਕੀਤੀ ਗਈ ਸੀ। ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰ ਕੁਮਾਰ ਦਿਸਾਨਾਯਕ ਨੇ ਬੁੱਧਵਾਰ ਨੂੰ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿੱਜੀ ਵਰਤੋਂ ਲਈ ਕਾਰਾਂ ਦੇ ਦਰਾਮਦ ਦੀ ਆਗਿਆ ਫਰਵਰੀ 2025 ਤੋਂ ਦਿੱਤੀ ਜਾਵੇਗੀ। ਹਾਲਾਂਕਿ, ਇਹ ਫੈਸਲਾ ਕਈ ਨਿਯਮਾਂ ਦੇ ਦਾਇਰੇ ’ਚ ਆਉਂਦਾ ਹੈ, ਤਾਂ ਜੋ ਟਾਪੂ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਬਣਾਉਣ ਦੇ ਯਤਨਾਂ ’ਤੇ ਇਸ ਦਾ ਅਸਰ ਨਾ ਹੋਵੇ। ਸਾਰੇ ਦਰਾਮਦਕਾਰਾਂ ਨੂੰ ਆਪਣਾ ਸਾਮਾਨ 3 ਮਹੀਨਿਆਂ ਅੰਦਰ ਵੇਚਣਾ ਹੋਵੇਗਾ, ਨਹੀਂ ਤਾਂ 3 ਫੀਸਦੀ ਡਿਊਟੀ ਲਗਾਈ ਜਾਵੇਗੀ।

ਇਹ ਵੀ ਪੜ੍ਹੋ: ਅਮਰੀਕੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਰਾਣਾ ਦੀ ਪਟੀਸ਼ਨ ਰੱਦ ਕਰਨ ਦੀ ਕੀਤੀ ਬੇਨਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News