ਇਜ਼ਰਾਈਲ ਨੇ ਆਇਰਲੈਂਡ ''ਚ ਆਪਣਾ ਦੂਤਘਰ ਬੰਦ ਕਰਨ ਦਾ ਕੀਤਾ ਐਲਾਨ, ਇਹ ਵਜ੍ਹਾ ਆਈ ਸਾਹਮਣੇ

Monday, Dec 16, 2024 - 02:06 AM (IST)

ਇਜ਼ਰਾਈਲ ਨੇ ਆਇਰਲੈਂਡ ''ਚ ਆਪਣਾ ਦੂਤਘਰ ਬੰਦ ਕਰਨ ਦਾ ਕੀਤਾ ਐਲਾਨ, ਇਹ ਵਜ੍ਹਾ ਆਈ ਸਾਹਮਣੇ

ਦੀਰ ਅਲ-ਬਲਾਹ (ਗਾਜ਼ਾ ਪੱਟੀ) (ਏ.ਪੀ.) : ਇਜ਼ਰਾਈਲ ਨੇ ਐਤਵਾਰ ਨੂੰ ਕਿਹਾ ਕਿ ਉਹ ਗਾਜ਼ਾ ਵਿਚ ਜੰਗ ਨੂੰ ਲੈ ਕੇ ਵਿਗੜਦੇ ਸਬੰਧਾਂ ਕਾਰਨ ਆਇਰਲੈਂਡ ਵਿਚ ਆਪਣਾ ਦੂਤਘਰ ਬੰਦ ਕਰ ਦੇਵੇਗਾ। ਗਾਜ਼ਾ ਵਿਚ ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਤਾਜ਼ਾ ਇਜ਼ਰਾਈਲੀ ਹਵਾਈ ਹਮਲਿਆਂ ਵਿਚ ਕਈ ਬੱਚਿਆਂ ਸਮੇਤ 30 ਲੋਕ ਮਾਰੇ ਗਏ ਹਨ।

ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੂਤਘਰ ਬੰਦ ਕਰਨ ਦਾ ਫੈਸਲਾ ਆਇਰਲੈਂਡ ਦੀਆਂ "ਇਜ਼ਰਾਈਲ ਵਿਰੋਧੀ ਨੀਤੀਆਂ" ਕਾਰਨ ਹੋਇਆ ਹੈ। ਮਈ ਵਿਚ ਜਦੋਂ ਨਾਰਵੇ, ਸਪੇਨ ਅਤੇ ਸਲੋਵੇਨੀਆ ਦੇ ਨਾਲ ਆਇਰਲੈਂਡ ਨੇ ਫਲਸਤੀਨ ਨੂੰ ਮਾਨਤਾ ਦੇਣ ਦਾ ਐਲਾਨ ਕੀਤਾ, ਇਜ਼ਰਾਈਲ ਨੇ ਡਬਲਿਨ ਸਥਿਤ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ। ਪਿਛਲੇ ਹਫ਼ਤੇ ਆਇਰਲੈਂਡ ਦੀ ਕੈਬਨਿਟ ਨੇ ਅੰਤਰਰਾਸ਼ਟਰੀ ਅਦਾਲਤ ਵਿਚ ਇਜ਼ਰਾਈਲ ਵਿਰੁੱਧ ਦੱਖਣੀ ਅਫਰੀਕਾ ਦੇ ਕੇਸ ਵਿਚ ਰਸਮੀ ਤੌਰ 'ਤੇ ਦਖਲ ਦੇਣ ਦਾ ਫੈਸਲਾ ਕੀਤਾ, ਜਿਸ ਵਿਚ ਇਜ਼ਰਾਈਲ 'ਤੇ ਗਾਜ਼ਾ ਵਿਚ ਨਸਲਕੁਸ਼ੀ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਉਧਰ, ਇਜ਼ਰਾਈਲ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਦੂਤਘਰ ਨੂੰ ਬੰਦ ਕਰਨ ਦੇ ਫੈਸਲੇ 'ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਅਨ ਸਾਰ ਨੇ ਕਿਹਾ, "ਆਇਰਲੈਂਡ ਨੇ ਇਜ਼ਰਾਈਲ ਨਾਲ ਆਪਣੇ ਸਬੰਧਾਂ ਵਿਚ ਹੱਦ ਪਾਰ ਕਰ ਦਿੱਤੀ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News