ਅਮਰੀਕੀ ਬਾਜ਼ਾਰਾਂ ਵਿਚ ਵਾਧਾ, ਏਸ਼ੀਆਈ ਬਾਜ਼ਾਰਾਂ ਵਿਚ ਨਰਮੀ

05/24/2018 9:21:08 AM

ਨਵੀਂ ਦਿੱਲੀ —ਮਹਿੰਗਾਈ ਨੂੰ ਲੈ ਕੇ ਫੈਡਰਲ ਰਿਜ਼ਰਵ ਬੈਂਕ ਦੀ ਸਕਾਰਾਤਮਕ ਸਮੀਖਿਆ ਕਾਰਨ ਅਮਰੀਕੀ ਬਾਜ਼ਾਰ ਵਿਚ ਰੌਣਕ ਦੇਖਣ ਨੂੰ ਮਿਲੀ ਹੈ। ਫੇਡ ਦੇ ਵੇਰਵੇ ਤੋਂ ਬਾਅਦ 10 ਸਾਲ ਦੀ ਯੂ.ਐੱਸ. ਬਾਂਡ ਯੀਲਡ ਵਿਚ ਗਿਰਾਵਟ ਦੇਖਣ ਨੂੰ ਮਿਲੀ  ਅਤੇ 10 ਸਾਲ ਦੀ ਬਾਂਡ ਯੀਲਡ ਡਿੱਗ ਕੇ 2.995 ਤੱਕ ਆ ਗਈ। ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ਵਿਚ ਡਾਓ ਜੋਂਸ 52.4 ਅੰਕ ਯਾਨੀ 0.25 ਫੀਸਦੀ ਤੱਕ ਵਧ ਕੇ 24,886.8 ਦੇ ਪੱਧਰ 'ਤੇ, ਨੈਸਡੈਕ 47.5 ਅੰਕ ਯਾਨੀ 0.6 ਫੀਸਦੀ ਦੀ ਮਜ਼ਬੂਤੀ ਨਾਲ 7,426 ਦੇ ਪੱਧਰ 'ਤੇ, ਐੱਸ.ਐੱਡ.ਪੀ. 500 ਇੰਡੈਸਕ 9 ਅੰਕ ਯਾਨੀ 0.3 ਫੀਸਦੀ ਦੀ ਤੇਜ਼ੀ ਨਾਲ 2,733.3 ਦੇ ਪੱਧਰ 'ਤੇ ਬੰਦ ਹੋਇਆ ਹੈ।

ਏਸ਼ੀਆਈ ਬਾਜ਼ਾਰਾਂ ਵਿਚ ਨਰਮੀ
ਏਸ਼ੀਆਈ ਬਾਜ਼ਾਰਾਂ ਵਿਚ ਨਰਮੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿਕਕੇਈ 273 ਅੰਕ ਯਾਨੀ 1.25 ਫੀਸਦੀ ਦੀ ਗਿਰਾਵਟ ਨਾਲ 22,416 ਦੇ ਪੱਧਰ 'ਤੇ, ਹੈਂਗ ਸੇਂਗ 0.1 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 30,645 ਦੇ ਪੱਧਰ 'ਤੇ, ਐੱਸ.ਜੀ.ਐੱਕਸ. ਨਿਫਟੀ 31 ਅੰਕ ਯਾਨੀ 0.3 ਫੀਸਦੀ ਚੜ੍ਹ ਕੇ 10,452 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 0.4 ਫੀਸਦੀ ਡਿੱਗਾ ਹੈ ਜਦੋਂਕਿ ਸਟੇਟਸ ਟਾਈਮਜ਼ 'ਚ 0.3 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਤਾਈਵਾਨ ਇੰਡੈਕਸ 30 ਅੰਕ ਯਾਨੀ 0.25 ਫੀਸਦੀ ਦੇ ਵਾਧੇ ਨਾਲ 10,915 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੰਘਾਈ ਕੰਪੋਜ਼ਿਟ ਦੀ ਚਾਲ ਸਪਾਟ ਨਜ਼ਰ ਆ ਰਹੀ ਹੈ।


Related News