ਅਮਰੀਕੀ ਬਾਜਾਰ: ਨਵੇਂ ਸਿਖਰ ''ਤੇ ਡਾਓ ਜੋਂਸ
Thursday, Jan 25, 2018 - 08:15 AM (IST)

ਨਵੀਂ ਦਿੱਲੀ— ਬੁੱਧਵਾਰ ਦੇ ਕਾਰੋਬਾਰੀ ਸਤਰ ਵਿੱਚ ਅਮਰੀਕੀ ਬਾਜ਼ਾਰਾਂ ਵਿੱਚ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲਿਆ।ਡਾਓ ਜੋਂਸ ਨਵੇਂ ਸਿਖਰ 'ਤੇ ਪੁੱਜਣ ਵਿੱਚ ਕਾਮਯਾਬ ਰਿਹਾ ਪਰ ਨੈਸਡੇਕ ਵਿੱਚ ਗਿਰਾਵਟ ਦੇਖਣ ਨੂੰ ਮਿਲੀ।ਟੈੱਕ ਸ਼ੇਅਰਾਂ ਵਿੱਚ ਗਿਰਾਵਟ ਕਾਰਨ ਨੈਸਡੈਕ 'ਤੇ ਦਬਾਅ ਦਿਸਿਆ।
ਡਾਓ ਜੋਂਸ 41.3 ਅੰਕ ਯਾਨੀ 0.15 ਫੀਸਦੀ ਦੀ ਤੇਜ਼ੀ ਨਾਲ 26,252.1 ਦੇ ਪੱਧਰ 'ਤੇ ਬੰਦ ਹੋਇਆ ਹੈ।ਹਾਲਾਂਕਿ ਨੈਸਡੈਕ 45.2 ਅੰਕ ਯਾਨੀ 0.6 ਫੀਸਦੀ ਡਿੱਗ ਕੇ 7,415 ਦੇ ਪੱਧਰ 'ਤੇ ਬੰਦ ਹੋਇਆ ਹੈ।ਉੱਥੇ ਹੀ ਐੱਸ. ਐਂਡ. ਪੀ.-500 ਇੰਡੈਕਸ ਮਾਮੂਲੀ ਗਿਰਾਵਟ ਨਾਲ 2,837.5 ਦੇ ਪੱਧਰ 'ਤੇ ਸਪਾਟ ਹੋ ਕੇ ਬੰਦ ਹੋਇਆ ਹੈ।