10 ਅਰਬ ਡਾਲਰ ਦੇ ''ਮੇਕ ਇਨ ਇੰਡੀਆ'' ਉਤਪਾਦਾਂ ਦਾ ਨਿਰਯਾਤ ਕਰੇਗੀ Amazon : ਜੇਫ ਬੇਜੋਸ

01/15/2020 2:23:19 PM

ਨਵੀਂ ਦਿੱਲੀ — ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚ ਸ਼ੁਮਾਰ ਐਮਾਜ਼ੋਨ ਕੰਪਨੀ ਦੇ CEO ਜੇਫ ਬੇਜੋਸ ਅੱਜਕੱਲ੍ਹ ਭਾਰਤ ਦੌਰੇ 'ਤੇ ਹਨ। ਇਸ ਦੌਰਾਨ ਬੁੱਧਵਾਰ ਯਾਨੀ ਕਿ ਅੱਜ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਆਪਣੇ ਗਲੋਬਲ ਫੁੱਟਪਿੰ੍ਰਟ ਦਾ ਇਸਤੇਮਾਲ ਕਰਦੇ ਹੋਏ 2025 ਤੱਕ ਮੇਕ ਇਨ ਇੰਡੀਆ ਦੇ ਤਹਿਤ ਬਣੇ 10 ਅਰਬ ਡਾਲਰ(79,860 ਕਰੋੜ ਰੁਪਏ) ਦੇ ਭਾਰਤੀ ਉਤਪਾਦਾਂ ਦਾ ਨਿਰਯਾਤ ਕਰੇਗੀ। ਨਵੀਂ ਦਿੱਲੀ 'ਚ ਐਸ.ਐਮ.ਈ. ਲਈ ਆਯੋਜਿਤ ਕੀਤੀ ਗਈ ਦੋ ਦਿਨਾਂ ਸਮਿਟ ਦੇ ਪਹਿਲੇ ਦਿਨ ਬੇਜੋਸ ਨੇ ਕਿਹਾ ਕਿ ਐਮਾਜ਼ੋਨ ਭਾਰਤ ਵਿਚ ਛੋਟੇ ਅਤੇ ਮੱਧ ਸ਼੍ਰੇਣੀ ਦੇ ਕਾਰੋਬਾਰ ਨੂੰ ਡਿਜੀਟਾਈਜ਼ ਕਰਨ 'ਚ 1 ਅਰਬ ਡਾਲਰ(7,086 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ। ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਭਾਰਤ ਦੀ ਸਦੀ ਹੋਵੇਗੀ।

ਐਮਾਜ਼ੋਨ ਨੇ ਭਾਰਤ 'ਚ ਕੀਤਾ 1,715 ਕਰੋੜ ਰੁਪਏ ਦਾ ਨਿਵੇਸ਼

ਬੇਜੋਸ ਨੇ ਭਾਰਤ ਆਉਣ ਤੋਂ ਪਹਿਲਾਂ ਭਾਰਤ ਵਿਚ ਆਪਣੀ ਦੋ ਯੂਨਿਟਸ 'ਚ 1,715 ਕਰੋੜ ਰੁਪਏ ਪਾਏ। ਇਹ ਨਿਵੇਸ਼ ਉਨ੍ਹਾਂ ਨੇ ਆਪਣੇ ਡਿਜੀਟਲ ਪੇਮੈਂਟ ਆਰਮ ਐਮਾਜ਼ੋਨ ਪੇ ਪ੍ਰਾਈਵੇਟ ਲਿਮਟਿਡ ਅਤੇ ਐਮਾਜ਼ੋਨ ਹੋਲਸੇਲ ਪ੍ਰਾਈਵੇਟ ਲਿਮਟਿਡ 'ਚ ਕੀਤਾ। ਇਸ ਫੰਡਿੰਗ ਨਾਲ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਨੂੰ ਭਾਰਤ ਦੇ ਤੇਜ਼ੀ ਨਾਲ ਉਭਰਦੇ ਡਿਜੀਟਲ ਪੇਮੈਂਟ ਮਾਰਕਿਟ 'ਚ ਵਾਲਮਾਰਟ ਦੇ ਨਿਵੇਸ਼ ਵਾਲੀ ਕੰਪਨੀ ਫੋਨਪੇ, ਅਲੀਬਾਬਾ ਦੇ ਨਿਵੇਸ਼ ਵਾਲੀ ਪੇਟੀਐਮ ਅਤੇ ਗੂਗਲ ਦੀ ਮੋਬਾਈਲ ਪੇਮੈਂਟ ਸਰਵਿਸ ਗੂਗਲਪੇ ਨਾਲ ਮੁਕਾਬਲੇਬਾਜ਼ੀ ਕਰਨ 'ਚ ਮਦਦ ਮਿਲੇਗੀ। ਇਸ ਫੰਡਿੰਗ ਨਾਲ ਕੰਪਨੀ ਆਪਣੀ ਮੁਕਾਬਲੇਬਾਜ਼ ਕੰਪਨੀ ਫਲਿੱਪਕਾਰਟ ਦੇ ਨਾਲ ਮੁਕਾਬਲਾ ਕਰ ਸਕੇਗੀ।

21ਵੀਂ ਸਦੀ ਹੋਵੇਗੀ ਭਾਰਤ ਦੀ ਸਦੀ

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੇਰੀ ਭਵਿੱਖਵਾਣੀ ਹੈ ਕਿ 21ਵੀਂ ਸਦੀ ਭਾਰਤ ਦੀ ਸਦੀ ਹੋਣ ਵਾਲੀ ਹੈ। ਲੋਕਤੰਤਰ ਹੋਣ ਦੇ ਨਾਲ-ਨਾਲ ਭਾਰਤ ਵਿਚ ਜਿਹੜਾ ਉਤਸ਼ਾਹ ਹੈ ਉਸਦੀ ਖਾਸ ਵਿਸ਼ੇਸ਼ਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਂਝੇਦਾਰੀ ਦੇ ਮਾਮਲੇ ਵਿਚ 21ਵੀਂ ਸਦੀ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਰਿਸ਼ਤਿਆਂ ਦੀ ਹੋਵੇਗੀ। ਜ਼ਿਕਰਯੋਗ ਹੈ ਕਿ ਬੇਜੋਸ ਅਜਿਹੇ ਸਮੇਂ ਭਾਰਤ ਆਏ ਹਨ ਜਦੋਂ ਮੁਕਾਬਲੇਬਾਜ਼ ਕਮੀਸ਼ਨ ਆਫ ਇੰਡੀਆ ਨੇ ਈ-ਕਾਮਰਸ ਪ੍ਰਮੁੱਖ ਕੰਪਨੀਆਂ, ਐਮਾਜ਼ੋਨ ਅਤੇ ਫਲਿੱਪਕਾਰਟ ਦੇ ਵਪਾਰ ਦੀਆਂ ਪ੍ਰਣਾਲੀਆਂ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ।
 


Related News