ਆਨਲਾਈਨ ਸ਼ਾਪਿੰਗ ''ਚ ਤੇਜ਼ੀ, ਇਕ ਲੱਖ ਨਵੀਂਆਂ ਨਿਯੁਕਤੀਆਂ ਕਰੇਗੀ ਐਮਾਜ਼ੋਨ

09/14/2020 6:10:15 PM

ਨਿਊਯਾਰਕ - ਆਨਲਾਈਨ ਆਡਰਾਂ ਵਿਚ ਵਾਧੇ ਦੇ ਮੱਦੇਨਜ਼ਰ ਈ-ਕਾਮਰਸ ਕੰਪਨੀ ਐਮਾਜ਼ੋਨ ਨੇ 100000 ਨਵੇਂ ਲੋਕਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। 

ਕੰਪਨੀ ਨੇ ਕਿਹਾ ਕਿ ਨਵੀਂਆਂ ਨਿਯੁਕਤੀਆਂ ਅਸਥਾਈ ਅਤੇ ਸਥਾਈ ਦੋਵਾਂ ਅਹੁਦਿਆਂ 'ਤੇ ਕੀਤੀਆਂ ਜਾਣਗੀਆਂ। ਇਹ ਨਵੇਂ ਕਰਮਚਾਰੀ ਆਡਰ ਦੀ ਪੈਕਿੰਗ, ਡਲਿਵਰੀ ਜਾਂ ਉਨ੍ਹਾਂ ਦੇ ਛਾਂਟੀ ਦਾ ਕੰਮ ਕਰਨਗੇ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯੁਕਤੀ ਛੁੱਟੀਆਂ ਵਿਚ ਕੀਤੇ ਜਾਣ ਵਾਲੀਆਂ ਭਰਤੀਆਂ ਦੀ ਤਰ੍ਹਾਂ ਨਹੀਂ ਹੋਵੇਗੀ। 

ਸੀਏਟਲ ਦੀ ਆਨਲਾਈਨ ਕੰਪਨੀ ਦਾ ਕਾਰੋਬਾਰ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਅਪ੍ਰੈਲ ਅਤੇ ਜੂਨ ਦੌਰਾਨ ਕੰਪਨੀ ਨੇ ਰਿਕਾਰਡ ਮੁਨਾਫਾ ਅਤੇ ਕਮਾਈ ਦਰਜ ਕੀਤੀ। ਕੋਰੋਨਾ ਵਾਇਰਸ ਸੰਕਟ ਦੌਰਾਨ ਲੋਕ ਕਰਿਆਨਾ ਅਤੇ ਹੋਰ ਚੀਜ਼ਾਂ ਆਨਲਾਈਨ ਖਰੀਦਣ ਨੂੰ ਤਰਜੀਹ ਦੇ ਰਹੇ ਹਨ। ਆਰਡਰਾਂ ਨੂੰ ਪੂਰਾ ਕਰਨ ਲਈ ਕੰਪਨੀ ਪਹਿਲਾਂ ਹੀ ਇਸ ਸਾਲ 1,75,000 ਲੋਕਾਂ ਦੀ ਨਿਯੁਕਤੀ ਕਰਨ ਵਾਲੀ ਸੀ। ਪਿਛਲੇ ਹਫਤੇ, ਕੰਪਨੀ ਨੇ ਕਿਹਾ ਸੀ ਕਿ ਉਸ ਕੋਲ 33,000 ਕਾਰਪੋਰੇਟ ਅਤੇ ਤਕਨਾਲੋਜੀ ਦੀਆਂ ਨੌਕਰੀਆਂ ਹਨ, ਜਿਸ 'ਤੇ ਉਸ ਨੇ ਨਿਯੁਕਤੀਆਂ ਕਰਨੀਆਂ ਹਨ। ਕੰਪਨੀ ਨੇ ਕਿਹਾ ਹੈ ਕਿ ਹੁਣ ਉਸ ਨੂੰ ਆਪਣੇ 100 ਨਵੇਂ ਗੁਦਾਮਾਂ, ਪੈਕੇਜ ਛਾਂਟੀ ਕੇਂਦਰਾਂ ਅਤੇ ਹੋਰ ਸਥਾਨਾਂ 'ਤੇ ਨਵੇਂ ਲੋਕਾਂ ਦੀ ਜ਼ਰੂਰਤ ਹੈ।


Sanjeev

Content Editor

Related News