ਭਾਰਤ ''ਚ ਹੈ ਐਮਾਜ਼ੋਨ ਦੇ ਸਭ ਤੋਂ ਜ਼ਿਆਦਾ ਯੂਜ਼ਰਸ : ਜੇਫ ਬੇਜ਼ੋਸ

04/21/2018 3:00:39 PM

ਬੰਗਲੁਰੂ—ਐਮਾਜ਼ੋਨ ਦੇ ਸੀ. ਈ.ਓ. ਜੇਫ ਬੇਜ਼ੋਸ ਨੇ ਆਪਣੇ ਸ਼ੇਅਰ ਹੋਲਡਰਸ ਨੂੰ ਲਿਖੀ ਚਿੱਠੀ 'ਚ ਭਾਰਤ ਦੇ ਵਪਾਰ ਦੇ ਬਾਰੇ 'ਚ ਵੀ ਜ਼ਿਕਰ ਕੀਤਾ ਹੈ। ਬੇਜ਼ੋਸ ਮੁਤਾਬਕ ਭਾਰਤ ਉਨ੍ਹਾਂ ਲਈ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੇ ਬਾਜ਼ਾਰ 'ਚੋਂ ਇਕ ਹੈ ਕਿਉਂਕਿ ਉਨ੍ਹਾਂ ਦੀ ਸਾਈਟ ਸਭ ਤੋਂ ਜ਼ਿਆਦਾ ਦੇਖੀ ਜਾਂਦੀ ਹੈ।
ਭਾਰਤ ਨੇ ਕੀਤਾ 3 ਖਰਬ ਰੁਪਏ ਦਾ ਨਿਵੇਸ਼
ਭਾਰਤ 'ਚ ਆਪਣਾ ਬਾਜ਼ਾਰ ਸਥਾਪਿਤ ਕਰਨ 'ਚ ਬੇਜ਼ੋਸ ਕਰੀਬ 3 ਖਰਬ ਰੁਪਏ ਦਾ ਨਿਵੇਸ਼ ਕਰ ਚੁੱਕੇ ਹਨ ਉਨ੍ਹਾਂ ਦੱਸਿਆ ਕਿ ਐਮਾਜ਼ੋਨ 2017 'ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾਣਾ ਵਾਲਾ ਸ਼ਾਪਿੰਗ ਐਪ ਬਣਿਆ ਹੈ। ਜੇਫ 1997 ਤੋਂ ਐਮਾਜ਼ੋਨ ਦੇ ਸ਼ੇਅਰਹੋਲਡਰਸ ਨੂੰ ਸਾਲਾਨਾ ਤੌਰ 'ਤੇ ਅਜਿਹੀ ਚਿੱਠੀ ਲਿਖਦੇ ਰਹੇ ਹਨ। ਇਸ 'ਚ ਉਹ ਆਪਣੇ ਮੈਨੇਜਮੈਂਟ ਦੇ ਤਰੀਕੇ, ਪਿਛਲੇ ਸਾਲ ਦੇ ਪ੍ਰਦਰਸ਼ਨ ਅਤੇ ਆਉਣ ਵਾਲੇ ਸਾਲ ਦੇ ਪਲੈਨਸ ਦੇ ਬਾਰੇ 'ਚ ਦੱਸਦੇ ਹਨ।  
ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਦੀ ਗਿਣਤੀ
ਐਮਾਜ਼ੋਨ ਨੂੰ ਭਾਰਤ 'ਚ ਲੋਕਲ ਸ਼ਾਪਿੰਗ ਸਾਈਟ ਫਲਿੱਪਕਾਰਟ ਨਾਲ ਸਖਤ ਟੱਕਰ ਮਿਲਦੀ ਰਹੀ ਹੈ। ਉਸ ਨਾਲ ਨਿਪਟਣ ਲਈ ਐਮਾਜ਼ੋਨ ਨੇ ਪ੍ਰਚਾਰ-ਪ੍ਰਸਾਰ 'ਚ ਤੇਜ਼ੀ ਵੀ ਕੀਤੀ ਹੈ। ਦੱਸ ਦੇਈਏ ਕਿ ਆਪਣੀ ਸਾਲਾਨਾ ਚਿੱਠੀ 'ਚ ਬੇਜ਼ੋਸ ਭਾਰਤ ਦਾ ਜ਼ਿਕਰ ਕਰਦੇ ਰਹਿੰਦੇ ਹਨ ਪਰ ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਦੀ ਗਿਣਤੀ ਦੇ ਬਾਰੇ 'ਚ ਉਨ੍ਹਾਂ ਨੇ ਪਹਿਲੀ ਵਾਰ ਦੱਸਿਆ ਹੈ। 
ਬੇਜ਼ੋਸ ਨੇ ਦੱਸਿਆ ਕਿ ਪਿਛਲੇ 13 ਸਾਲਾਂ 'ਚ ਦੁਨੀਆ ਭਰ 'ਚ ਇਕ ਅਰਬ ਤੋਂ ਜ਼ਿਆਦਾ ਲੋਕਾਂ ਨੇ ਪ੍ਰਾਈਮ ਮੈਂਬਰਸ਼ਿਪ ਨੂੰ ਅਪਣਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲੇ ਸਾਲ 'ਚ ਸਭ ਤੋਂ ਜ਼ਿਆਦਾ ਭਾਰਤ ਦੇ ਲੋਕਾਂ ਨੇ ਹੀ ਪ੍ਰਾਈਮ ਮੈਂਬਰਸ਼ਿਪ ਲਈ ਸੀ।


Related News