ਪ੍ਰੈਸ਼ਰ ਕੁਕਰ ਵੇਚਣ ''ਤੇ Amazon ਨੂੰ ਲੱਗਾ 1 ਲੱਖ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ
Friday, Aug 05, 2022 - 05:40 PM (IST)
ਨਵੀਂ ਦਿੱਲੀ - ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀਸੀਪੀਏ) ਨੇ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੇ ਪ੍ਰੈਸ਼ਰ ਕੁੱਕਰ ਨੂੰ ਵੇਚਣ ਦੇ ਮਾਮਲੇ ਵਿਚ ਗਲੋਬਲ ਈ-ਕਾਮਰਸ ਦਿੱਗਜ ਕੰਪਨੀ ਐਮਾਜ਼ੋਨ ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਸੀਸੀਪੀਏ ਨੇ ਐਮਾਜ਼ੋਨ ਨੂੰ ਆਪਣੇ ਪਲੇਟਫਾਰਮ ਰਾਹੀਂ ਵੇਚੇ ਗਏ 2,265 ਖਰਾਬ ਕੁਆਲਿਟੀ ਦੇ ਪ੍ਰੈਸ਼ਰ ਕੁੱਕਰਾਂ ਨੂੰ ਵਾਪਸ ਮੰਗਵਾਉਣ, ਖਰੀਦਦਾਰਾਂ ਦੇ ਪੈਸੇ ਵਾਪਸ ਕਰਨ ਅਤੇ ਖਪਤਕਾਰਾਂ ਨੂੰ ਇਸ ਬਾਰੇ ਸੂਚਿਤ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।
ਸੀਸੀਪੀਏ ਦੇ ਆਦੇਸ਼ ਅਨੁਸਾਰ, ਐਮਾਜ਼ੋਨ ਨੂੰ ਕੁਆਲਿਟੀ ਕੰਟਰੋਲ ਆਰਡਰ (QCO) ਅਤੇ ਉਪਭੋਗਤਾ ਅਧਿਕਾਰਾਂ ਦੀ ਉਲੰਘਣਾ ਵਿੱਚ ਪ੍ਰੈਸ਼ਰ ਕੁੱਕਰਾਂ ਦੀ ਵਿਕਰੀ ਦੀ ਆਗਿਆ ਦੇਣ ਲਈ ਐਮਾਜ਼ੋਨ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਅਦਾ ਕਰਨਾ ਹੋਵੇਗਾ। ਪਤਾ ਲੱਗਾ ਹੈ ਕਿ ਕਿਊਸੀਓ ਦੇ ਨੋਟੀਫਿਕੇਸ਼ਨ ਤੋਂ ਬਾਅਦ 2,265 ਅਜਿਹੇ ਪ੍ਰੈਸ਼ਰ ਕੁੱਕਰ ਵੇਚੇ ਗਏ ਜੋ ਲਾਜ਼ਮੀ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਸਨ। ਐਮਾਜ਼ੋਨ ਨੇ ਇਨ੍ਹਾਂ ਪ੍ਰੈਸ਼ਰ ਕੁਕਰਾਂ ਦੀ ਵਿਕਰੀ ਰਾਹੀਂ ਕੁੱਲ 6,14,825.41 ਕਰੋੜ ਰੁਪਏ ਦੀ ਫੀਸ ਇਕੱਠੀ ਕੀਤੀ।
ਇਹ ਵੀ ਪੜ੍ਹੋ : ਰੱਖੜੀ ਤੋਂ ਲੈ ਕੇ ਜਨਮ ਅਸ਼ਟਮੀ ਤੱਕ, ਇਸ ਮਹੀਨੇ ਆਉਣਗੇ ਇਹ ਤਿਉਹਾਰ ਅਤੇ ਵਰਤ, ਦੇਖੋ ਸੂਚੀ
ਐਮਾਜ਼ੋਨ ਨੇ ਮੰਨਿਆ ਹੈ ਕਿ ਉਸ ਨੇ ਆਪਣੇ ਪਲੇਟਫਾਰਮ ਰਾਹੀਂ ਵੇਚੇ ਗਏ ਪ੍ਰੈਸ਼ਰ ਕੁੱਕਰਾਂ ਲਈ 'ਸੇਲ ਫੀਸ' ਹਾਸਲ ਕੀਤੀ ਹੈ। CCPA ਨੇ ਪਾਇਆ ਹੈ ਕਿ ਜਦੋਂ ਕਿ ਐਮਾਜ਼ੋਨ ਆਪਣੇ ਈ-ਕਾਮਰਸ ਪਲੇਟਫਾਰਮ 'ਤੇ ਸੂਚੀਬੱਧ ਉਤਪਾਦਾਂ ਦੀ ਹਰੇਕ ਵਿਕਰੀ ਤੋਂ ਵਪਾਰਕ ਮਾਲੀਆ ਪੈਦਾ ਕਰਦਾ ਹੈ, ਇਹ ਇਹਨਾਂ ਵਸਤੂਆਂ ਦੀ ਵਿਕਰੀ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਦਿੱਕਤ ਤੋਂ ਆਪਣੇ ਆਪ ਨੂੰ ਵੱਖ ਨਹੀਂ ਕਰ ਸਕਦਾ ਹੈ। ਐਮਾਜ਼ੋਨ ਨੂੰ 45 ਦਿਨਾਂ ਦੇ ਅੰਦਰ ਪਾਲਣਾ ਰਿਪੋਰਟ ਦਾਖਲ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਚੀਨ-ਤਾਈਵਾਨ ’ਚ ਜੰਗ ਛਿੜੀ ਤਾਂ ਭਾਰਤ ਨੂੰ ਭੁਗਤਣਾ ਪਵੇਗਾ ਵੱਡਾ ਖਮਿਆਜ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।