Amazon ਅਤੇ Flipkart ਦੀ ਮਹਾਂ ਸੇਲ ਸ਼ੁਰੂ, ਮਿਲ ਰਹੇ ਹਨ ਖਾਸ ਆਫਰਸ

07/16/2018 4:37:14 PM

ਬਿਜ਼ਨੈੱਸ ਡੈਸਕ — ਦੇਸ਼ ਦੀਆਂ ਦੋ ਵੱਡੀਆਂ ਈ-ਕਾਮਰਸ ਕੰਪਨੀਆਂ ਫਲਿੱਪਕਾਰਟ ਅਤੇ ਐਮਾਜ਼ੋਨ ਦੀ ਮਹਾਸੇਲ ਸ਼ੁਰੂ ਹੋ ਚੁੱਕੀ ਹੈ। ਐਮਾਜ਼ੋਨ ਦੀ ਪ੍ਰਾਈਮ ਡੇਅ ਸੇਲ ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਹੜੀ ਕਿ 17 ਜੁਲਾਈ ਤੱਕ ਚੱਲੇਗੀ। ਦੂਜੇ ਪਾਸੇ ਫਲਿੱਪਕਾਰਟ ਦੀ 'ਬਿੱਗ ਸ਼ਾਪਿੰਗ ਡੇਅ' ਸੇਲ ਅੱਜ ਸ਼ਾਮ ਤੋਂ ਸ਼ੁਰੂ ਹੋਵੇਗੀ ਜਿਹੜੀ ਕਿ 19 ਜੁਲਾਈ ਤੱਕ ਚੱਲੇਗੀ। ਐਮਾਜ਼ੋਨ ਦੀ ਸੇਲ ਸਿਰਫ ਪ੍ਰਾਈਮ ਮੈਂਬਰਸ ਲਈ ਹੋਵੇਗੀ, ਦੂਜੇ ਪਾਸੇ ਫਲਿੱਪਕਾਰਟ ਦੀ ਸੇਲ ਸਾਰੇ ਯੂਜ਼ਰਜ਼ ਲਈ ਹੈ। ਇਸ ਦੌਰਾਨ ਕਈ ਆਫਰ ਅਤੇ ਡੀਲ ਮਿਲਣਗੀਆਂ।

PunjabKesari
ਐਮਾਜ਼ੋਨ ਪ੍ਰਾਈਮ ਡੇਅ ਸੇਲ
ਐਮਾਜ਼ੋਨ ਦੀ ਪ੍ਰਾਈਮ ਡੇਅ ਸੇਲ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਕੇ 17 ਜੁਲਾਈ ਦੀ ਰਾਤ 11.59 ਵਜੇ ਤੱਕ ਚੱਲੇਗੀ। ਇਸ ਸੇਲ ਵਿਚ ਹੋਮ ਅਪਲਾਇੰਸ 'ਤੇ 70 ਫੀਸਦੀ, ਹੋਮ ਐਂਡ ਫਰਨੀਚਰ 'ਤੇ 40-80 ਫੀਸਦੀ, ਫੈਸ਼ਨ ਪ੍ਰੋਡਕਟਸ 'ਤੇ 50-80 ਫੀਸਦੀ ਤੱਕ ਅਤੇ ਇਲੈਕਟ੍ਰੋਨਿਕਸ 'ਤੇ 30-80 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ। ਐਮਾਜ਼ੋਨ ਦੀ ਸੇਲ 'ਚ ਜਿਥੇ HDFC ਕਾਰਡ ਜ਼ਰੀਏ ਭੁਗਤਾਨ ਕਰਨ 'ਤੇ 10 ਫੀਸਦੀ ਦਾ ਡਿਸਕਾਊਂਟ ਮਿਲੇਗਾ। ਉਥੇ ਐਮਾਜ਼ੋਨ ਆਪਣੀ ਸੇਲ 'ਚ ਗਾਹਕਾਂ ਲਈ ਫਲੈਸ਼ ਸੇਲ ਆਯੋਜਿਤ ਕਰ ਰਿਹਾ ਹੈ। ਇਸ ਫਲੈਸ਼ ਸੇਲ 'ਚ ਗਾਹਕਾਂ ਨੂੰ 1 ਟੀ.ਵੀ. ਦੀ ਕੀਮਤ 'ਤੇ 2 ਟੀ.ਵੀ. ਖਰੀਦਣ ਦਾ ਮੌਕਾ ਮਿਲੇਗਾ। ਇਹ ਫਲੈਸ਼ ਸੇਲ 16 ਜੁਲਾਈ ਨੂੰ ਦੁਪਹਿਰ 3 ਵਜੇ ਅਤੇ 17 ਜੁਲਾਈ ਨੂੰ ਦੁਪਹਿਰ 12 ਅਤੇ 3 ਵਜੇ ਆਯੋਜਿਤ ਕੀਤੀ ਜਾਵੇਗੀ।

PunjabKesari
ਫਲਿੱਪਕਾਰਟ 'ਬਿੱਗ ਸ਼ਾਪਿੰਗ ਡੇਅ' ਸੇਲ
ਫਲਿੱਪਕਾਰਟ ਦੀ ਬਿੱਗ ਸ਼ਾਪਿੰਗ ਡੇਅ ਸੇਲ ਅੱਜ ਸ਼ਾਮ 4 ਵਜੇ ਸ਼ੁਰੂ ਹੋ ਕੇ 80 ਘੰਟੇ ਬਾਅਦ ਯਾਨੀ 19 ਜੁਲਾਈ ਰਾਤ 11.59 ਵਜੇ ਖਤਮ ਹੋਵੇਗੀ। ਸੇਲ ਦੇ ਹਰ ਦਿਨ ਕੰਪਨੀ ਆਪਣੇ ਗਾਹਕਾਂ ਲਈ ਨਵੀਂ ਡੀਲ ਲੈ ਕੇ ਆਵੇਗੀ। ਸੈਮਸੰਗ, ਗੂਗਲ, ਵਿਵੋ, ਗੂਗਲ ਪਿਕਸਲ 2 ਤੋਂ ਲੈ ਕੇ ਐਪਲ ਦੀ ਵਾਚ ਸੀਰੀਜ਼ 3, ਆਈਫੋਨ ਐਕਸ ਆਈਪੈਡ, ਗੇਮਿੰਗ ਲੈਪਟਾਪ 'ਚ ਐਕਸਚੇਂਜ ਅਤੇ ਬਾਇਬੈਕ ਆਫਰ ਦਾ ਲਾਭ ਮਿਲ ਸਕਦਾ ਹੈ। ਸੇਲ ਦੇ ਦੌਰਾਨ ਜੇਕਰ ਤੁਸੀਂ ਫਲਿੱਪਕਾਰਟ 'ਤੇ ਸ਼ਾਪਿੰਗ ਕਰਦੇ ਹੋ ਅਤੇ ਭੁਗਤਾਨ ਐੱਸ.ਬੀ.ਆਈ. ਕ੍ਰੈਡਿਟ ਕਾਰਡ ਜ਼ਰੀਏ ਕਰਦੇ ਹੋ ਤਾਂ ਤੁਹਾਨੂੰ 10 ਫੀਸਦੀ ਦੀ ਵਾਧੂ ਛੋਟ ਮਿਲੇਗੀ।


Related News