ਸਾਰੀਆਂ ਪ੍ਰਾਈਵੇਟ ਕ੍ਰਿਪਟੋਕਰੰਸੀਜ਼ ਹੋ ਸਕਦੀਆਂ ਹਨ ਬੈਨ, ਸਮਾਂ ਦੇਵੇਗੀ ਸਰਕਾਰ

11/25/2021 11:28:09 AM

ਨਵੀਂ ਦਿੱਲੀ (ਭਾਸ਼ਾ) – ਭਾਰਤ ਸਰਕਾਰ ਸਾਰੀ ਤਰ੍ਹਾਂ ਦੀਆਂ ਕ੍ਰਿਪਟੋ ਕਰੰਸੀਜ਼ ਨੂੰ ਬੈਨ ਕਰਨ ਦੀ ਤਿਆਰੀ ਕਰ ਰਹੀ ਹੈ। ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਆਉਣ ਵਾਲੇ ਬਿੱਲਾਂ ’ਚੋਂ ਇਕ ਬਿੱਲ ਕ੍ਰਿਪਟੋ ਕਰੰਸੀ ਦੀ ਰੈਗੂਲੇਸ਼ਨ ’ਤੇ ਵੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਸਾਰੀਆਂ ਪ੍ਰਾਈਵੇਟ ਕ੍ਰਿਪਟੋ ਕਰੰਸੀਜ਼ ਨੂੰ ਬੈਨ ਕਰ ਦੇਵੇਗੀ।

ਸੂਤਰਾਂ ਦੀ ਮੰਨੀਏ ਤਾਂ ਇਸ ਬਿੱਲ ਦੇ ਪਾਸ ਹੋਣ ’ਤੇ ਕੋਈ ਵੀ ਵਿਅਕਤੀ ਕ੍ਰਿਪਟੋ ਕਰੰਸੀ ਨੂੰ ਮਾਈਨ ਨਹੀਂ ਕਰ ਸਕੇਗਾ। ਨਾ ਉਹ ਖਰੀਦ ਸਕੇਗਾ ਅਤੇ ਨਾ ਹੀ ਜਨਰੇਟ ਕਰ ਸਕੇਗਾ, ਹੋਲਡ, ਸੇਲ ਜਾਂ ਕਿਸੇ ਕ੍ਰਿਪਟੋ ਕਰੰਸੀ ’ਚ ਡੀਲ ਕਰ ਸਕੇਗਾ। ਨਾ ਹੀ ਇਸ ਨੂੰ ਕਿਸੇ ਦੂਜੇ ਨੂੰ ਇਸ਼ੂ, ਟ੍ਰਾਂਸਫਰ ਜਾਂ ਡਿਸਪੋਜ਼ ਨਹੀਂ ਕਰ ਸਕੇ।

ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ : ਦੇਸ਼ ਦੇ ਕਈ ਸ਼ਹਿਰਾਂ 'ਚ ਟਮਾਟਰ ਦੀ ਕੀਮਤ ਨੇ ਕੀਤਾ 150 ਰੁਪਏ ਦਾ ਅੰਕੜਾ ਪਾਰ

ਇਕ ਰਿਪੋਰਟ ਮੁਤਾਬਕ ਜਿਨ੍ਹਾਂ ਲੋਕਾਂ ਕੋਲ ਫਿਲਹਾਲ ਕ੍ਰਿਪਟੋ ਕਰੰਸੀਜ਼ ਹਨ, ਉਨ੍ਹਾਂ ਨੂੰ ਆਪਣੀ ਪੋਜੀਸ਼ਨ ’ਚੋਂ ਨਿਕਲਣ ਲਈ ਇਕ ਨਿਰਧਾਰਤ ਸਮਾਂ ਦਿੱਤਾ ਜਾਵੇਗਾ ਤਾਂ ਜੋ ਜੇ ਤੁਹਾਡੇ ਕੋਲ ਵੀ ਕੋਈ ਕ੍ਰਿਪਟੋ ਕਰੰਸੀ ਹੈ ਤਾਂ ਉਸ ਨੂੰ ਤੁਸੀਂ ਹੁਣੇ ਵੇਚ ਕੇ ਕੱਢ ਸਕਦੇ ਹੋ ਜਾਂ ਫਿਰ ਬਾਅਦ ’ਚ ਤੁਸੀਂ ਸਰਕਾਰ ਵਲੋਂ ਦਿੱਤੇ ਗਏ ਸਮੇਂ ’ਚ ਵੇਚ ਸਕਦੇ ਹੋ। ਸੂਤਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣਾ ਪੈਸਾ ਕ੍ਰਿਪਟੋ ਕਰੰਸੀ ’ਚ ਲਗਾਇਆ ਹੋਇਆ ਹੈ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਸਰਕਾਰ ਸਮਾਂ ਦੇ ਸਕਦੀ ਹੈ।

ਕ੍ਰਿਪਟੋ ਕਰੰਸੀ ਕੀ ਹੈ

ਕ੍ਰਿਪਟੋ ਕਰੰਸੀ ਬਲਾਕਚੇਨ ਤਕਨੀਕ ’ਤੇ ਆਧਾਰਿਤ ਪੂਰੀ ਤਰ੍ਹਾਂ ਨਾਲ ਇਕ ਡਿਸੈਂਟ੍ਰਲਾਈਜ਼ਡ ਵਿਵਸਥਾ ਹੈ। ਇਸ ’ਤੇ ਕਿਸੇ ਸਰਕਾਰ ਜਾਂ ਕੰਪਨੀ ਦਾ ਕੋਈ ਕੰਟਰੋਲ ਨਹੀਂ ਹੈ। ਬਲਾਕਚੇਨ ਤਕਨਾਲੋਜੀ ਅਤੇ ਡਿਸਟ੍ਰੀਬਿਊਟੇਡ ਸਿਸਟਮ ’ਤੇ ਇਕ-ਦੂਜੇ ਨੂੰ ਟ੍ਰਾਂਸਫਰ ਹੋਣ ਵਾਲੀ ਕ੍ਰਿਪਟੋ ਕਰੰਸੀ ਬੇਹੱਦ ਸੁਰੱਖਿਅਤ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ : ਵੱਡੀ ਰਾਹਤ! ਹੁਣ ਨੌਕਰੀ ਬਦਲਣ 'ਤੇ ਵੀ PF ਖਾਤਾ ਟ੍ਰਾਂਸਫਰ ਕਰਵਾਉਣ ਦੀ ਨਹੀਂ ਹੋਵੇਗੀ ਜ਼ਰੂਰਤ

ਇਸ ਨੂੰ ਹੈਕ ਕਰਨਾ ਸੰਭਵ ਨਹੀਂ

ਮਾਹਰ ਕਹਿੰਦੇ ਹਨ ਕਿ ਇਸ ਨੂੰ ਕੋਈ ਹੈਕ ਨਹੀਂ ਕਰ ਸਕਦਾ ਅਤੇ ਇਸ ਦੇ ਡਾਟਾ ’ਚ ਕਿਸੇ ਤਰ੍ਹਾਂ ਦੀ ਛੇੜਛਾੜ ਸੰਭਵ ਨਹੀਂ ਹੈ ਕਿਉਂਕਿ ਬਲਾਕਚੇਨ ਤਕਨੀਕ ’ਚ ਹਰ ਸੂਚਨਾ ਦੁਨੀਆ ਭਰ ਦੇ ਕਨੈਕਟੇਡ ਡਿਵਾਈਸੇਜ਼ ’ਤੇ ਮੁਹੱਈਆ ਰਹਿੰਦੀ ਹੈ। ਜੇ ਛੇੜਛਾੜ ਕਰਨੀ ਹੈ ਤਾਂ ਦੁਨੀਆ ਭਰ ਦੇ ਸਾਰੇ ਬਲਾਕਚੇਨ ਨਾਲ ਜੁੜੇ ਸਾਰੇ ਕੰਪਿਊਟਰਾਂ ’ਤੇ ਬਦਲਾਅ ਕਰਨਾ ਹੋਵੇਗਾ, ਜੋ ਕਿ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਪਾਨ ਮਸਾਲਾ ਬ੍ਰਾਂਡ ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕਿਉਂ ਨਾਰਾਜ਼ ਹੋਏ 'ਬਿੱਗ ਬੀ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News