ਹੁਣ ਏਅਰਟੈੱਲ ਨੇ AGR, ਸਪੈਕਟ੍ਰਮ ’ਤੇ 4 ਸਾਲ ਦਾ ਮੋਰਾਟੋਰੀਅਮ ਆਪਸ਼ਨ ਚੁਣਿਆ

Tuesday, Oct 26, 2021 - 10:46 AM (IST)

ਹੁਣ ਏਅਰਟੈੱਲ ਨੇ AGR, ਸਪੈਕਟ੍ਰਮ ’ਤੇ 4 ਸਾਲ ਦਾ ਮੋਰਾਟੋਰੀਅਮ ਆਪਸ਼ਨ ਚੁਣਿਆ

ਨਵੀਂ ਦਿੱਲੀ– ਦੇਸ਼ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ’ਚ ਸ਼ਾਮਲ ਭਾਰਤੀ ਏਅਰਟੈੱਲ ਨੇ ਐਡਜਸਟੇਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ਅਤੇ ਸਪੈਕਟ੍ਰਮ ਦੀ ਬਕਾਇਆ ਪੇਮੈਂਟ ’ਤੇ 4 ਸਾਲ ਦਾ ਮੋਰਾਟੋਰੀਅਮ ਚੁਣਿਆ ਹੈ। ਇਸ ਦੇ ਨਾਲ ਹੀ ਇਹ ਬਕਾਇਆ ਪੇਮੈਂਟ ਨੂੰ ਟਾਲਣ ਵਾਲੇ ਇਸ ਆਪਸ਼ਨ ਨੂੰ ਚੁਣਨ ਵਾਲੀ ਵੋਡਾਫੋਨ-ਆਈਡੀਆ ਤੋਂ ਬਾਅਦ ਦੂਜੀ ਕੰਪਨੀ ਬਣ ਗਈ ਹੈ। ਭਾਰੀ ਕਰਜ਼ੇ ਅਤੇ ਘਾਟੇ ਦਾ ਸਾਹਮਣਾ ਕਰ ਰਹੀ ਵੋਡਾਫੋਨ-ਆਈਡੀਆ ਨੇ ਪਿਛਲੇ ਹਫਤੇ ਸਪੈਕਟ੍ਰਮ ਦੀ ਪੇਮੈਂਟ ’ਤੇ ਚਾਰ ਸਾਲ ਦੇ ਮੋਰਾਟੋਰੀਅਮ ਦੇ ਸਰਕਾਰ ਦੇ ਆਫਰ ਨੂੰ ਸਵੀਕਾਰ ਕੀਤਾ ਸੀ।

ਐਨਾਲਿਸਟਸ ਦਾ ਅਨੁਮਾਨ ਹੈ ਕਿ ਇਸ ਨਾਲ ਵੋਡਾਫੋਨ-ਆਈਡੀਆ ਨੂੰ ਲਗਭਗ 60,000 ਕਰੋੜ ਰੁਪਏ ਦੀ ਰਾਹਤ ਮਿਲ ਸਕਦੀ ਹੈ। ਏਅਰਟੈੱਲ ਨੇ ਟੈਲੀਕਾਮ ਡਿਪਾਰਟਮੈਂਟ (ਡੀ. ਓ. ਟੀ.) ਨੂੰ ਮੋਰਾਟੋਰੀਅਮ ਸਵੀਕਾਰ ਕਰਨ ਨਾਲ ਜੁੜੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਸ ਨੇ ਇਕਵਿਟੀ ਨੂੰ ਕਨਵਰਟ ਕਰਨ ਦੇ ਆਪਸ਼ਨ ’ਤੇ ਕੋਈ ਜਵਾਬ ਨਹੀਂ ਦਿੱਤਾ ਹੈ। ਇਸ ਤੋਂ ਪਹਿਲਾਂ ਏਅਰਟੈੱਲ ਨੇ ਕਿਹਾ ਸੀ ਕਿ ਉਹ ਪੇਮੈਂਟ ’ਤੇ ਮੋਰਾਟੋਰੀਅਮ ਦੇ ਨਾਲ ਹੀ ਕਾਨੂੰਨੀ ਬਕਾਏ ਨੂੰ ਇਕਵਿਟੀ ’ਚ ਬਦਲਣਾ ਚਾਹੁੰਦੀ ਹੈ। 

ਕੰਪਨੀ ਦੇ ਫਾਊਂਡਰ ਸੁਨੀਲ ਮਿੱਤਲ ਨੇ ਕਿਹਾ ਸੀ ਕਿ ਏਅਰਟੈੱਲ ਏ. ਜੀ. ਆਰ. ਅਤੇ ਸਪੈਕਟ੍ਰਮ ਦੀ ਪੇਮੈਂਟ ’ਤੇ ਮੋਰਾਟੋਰੀਅਮ ਨੂੰ ਚੁਣੇਗੀ। ਇਸ ਨਾਲ ਕੰਪਨੀ ਨੂੰ ਲਗਭਗ 40,000 ਕਰੋੜ ਰੁਪਏ ਬਚਾਉਣ ’ਚ ਮਦਦ ਮਿਲੇਗੀ, ਜਿਸ ਦਾ ਇਸਤੇਮਾਲ ਨੈੱਟਵਰਕ ਨੂੰ ਵਧਾਉਣ ’ਚ ਕੀਤਾ ਜਾਵੇਗਾ।

ਡਾਟ ਨੇ ਹਾਲ ਹੀ ’ਚ ਤਿੰਨ ਟੈਲੀਕਾਮ ਕੰਪਨੀਆਂ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਮੋਰਾਟੋਰੀਅਮ ਦਾ ਬਦਲ ਚੁਣਨ ਈ 29 ਅਕਤੂਬਰ ਤੱਕ ਦੀ ਮਿਆਦ ਦਿੱਤੀ ਸੀ। ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਟੈਲੀਕਾਮ ਕੰਪਨੀਆਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ।


author

Rakesh

Content Editor

Related News