ਏਅਰਟੈੱਲ ਕਸਟਮਰਸ ਲਈ ਖੁਸ਼ਖਬਰੀ, ਹੁਣ ਮਿਲੇਗੀ ਬਿਹਤਰ ਇਨਡੋਰ 4ਜੀ ਡਾਟਾ ਸਪੀਡ

01/23/2019 2:15:52 AM

ਗੈਜੇਟ ਡੈਸਕ—ਭਾਰਤੀ ਏਅਰਟੈੱਲ ਦੇ ਗਾਹਕਾਂ ਨੂੰ ਜਲਦ ਹੀ ਘਰ ਅੰਦਰ ਵੀ ਬਿਹਤਰ 4ਜੀ ਡਾਟਾ ਸਪੀਡ ਮਿਲ ਸਕੇਗੀ। ਕੰਪਨੀ ਨੇ ਦਿੱਲੀ ਅਤੇ ਮੁੰਬਈ ਸਮੇਤ 10 ਸਰਕਲਾਂ 'ਚ 900 ਮੈਗਾਹਰਟਜ਼ ਬੈਂਡ ਦੇ ਸਪੈਕਟਰਮ ਦਾ ਇਸਤੇਮਾਲ ਕਰਦੇ ਹੋਏ 4ਜੀ ਟੈਕਨਾਲੋਜੀ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਏਅਰਟੈੱਲ ਦੇ ਚੀਫ ਟੈਕਨਾਲੋਜੀ ਆਫਿਸਰ ਰਣਦੀਪ ਸੇਖਾਂ ਨੇ ਕਿਹਾ ਕਿ 'ਐੱਲ.ਟੀ.ਈ. 900 ਟੈਕਨਾਲੋਜੀ ਅਪਣਾਉਣ ਦਾ ਮਕਸੱਦ ਇਨਡੋਰ ਨੈੱਟਵਰਕ ਕਵਰੇਜ਼ ਨੂੰ ਉਤਸ਼ਾਹਿਤ ਕਰਨਾ ਹੈ। 4ਜੀ ਦੀ ਉਪਲੱਬਧਤਾ ਨਾਲ VoLTE  'ਤੇ ਟਰੈਫਿਕ ਵਧਾਉਣ 'ਚ ਮਦਦ ਮਿਲੇਗੀ। ਕੰਪਨੀ ਮੁੰਬਈ, ਦਿੱਲੀ, ਕਰਨਾਰਟਕ, ਆਂਧਰ ਪ੍ਰਦੇਸ਼, ਕੋਲਕਾਤਾ, ਪੰਜਾਬ, ਹਿਮਾਚਲ ਪ੍ਰਦੇਸ਼, ਨਾਰਥ ਈਸਟ, ਅਸਮ ਅਤੇ ਰਾਜਸਥਾਨ 'ਚ 4ਜੀ ਟੈਕਨਾਲੋਜੀ ਨੂੰ ਵਿਸਤਾਰ ਦੇਣ ਲਈ ਐਰਿਕਸਨ, ਨੋਕੀਆ, ਹੁਵਾਵੇ ਅਤੇ ਜੇ.ਟੀ.ਈ. ਨਾਲ ਕੰਮ ਕਰ ਰਹੀ ਹੈ। ਸੇਖਾਂ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਕਸਟਮਰਸ ਦੇ 4ਜੀ ਸਮਾਰਟਫੋਨਸ 'ਚ ਅਪਗਰੇਡ ਹੋਣ ਨਾਲ VoLTE ਟਰੈਫਿਕ ਉਤਸ਼ਾਹਿਤ ਹੋ ਰਿਹਾ ਹੈ। 4ਜੀ ਟੈਕਨਾਲੋਜੀ ਅਪਣਾਏ ਜਾਣ ਨਾਲ ਜ਼ਿਆਦਾਤਰ ਟਰੈਫਿਕ ਕੈਰੀ ਕਰਨ ਵਾਲੇ 2ਜੀ/3ਜੀ ਨੈੱਟਵਰਕ 'ਚ ਟਰੈਫਿਕ ਘਟੇਗਾ।


Related News