...ਜਦੋਂ ਉਡਾਣ ਭਰਦੇ ਹੀ Air India ਦੇ ਜਹਾਜ਼ ਸਾਹਮਣੇ ਆਈ ਜੀਪ

02/15/2020 5:12:13 PM

ਨਵੀਂ ਦਿੱਲੀ — ਪੁਣੇ ਹਵਾਈ ਅੱਡੇ 'ਤੇ ਸ਼ਨੀਵਾਰ ਨੂੰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਏਅਰ ਇੰਡੀਆ ਦੀ ਦਿੱਲੀ ਜਾਣ ਵਾਲੀ ਫਲਾਈਟ ਨੇ ਜਿਵੇਂ ਹੀ ਉਡਾਣ ਭਰਨੀ ਸ਼ੁਰੂ ਕੀਤੀ ਤਾਂ ਰਨਵੇ 'ਤੇ ਅਚਾਨਕ ਇਕ ਵਿਅਕਤੀ ਜੀਪ ਲੈ ਕੇ ਆ ਗਿਆ। ਹਾਲਾਂਕਿ ਪਾਇਲਟ ਨੇ ਸਮਝਦਾਰੀ ਦਿਖਾਉਂਦੇ ਹੋਏ ਜਹਾਜ਼ ਨੂੰ ਤੈਅ ਸਥਾਨ ਤੋਂ ਪਹਿਲਾਂ ਟੇਕਆਫ ਕਰਵਾ ਲਿਆ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ(DGCA) ਦੇ ਇਕ ਅਧਿਕਾਰੀ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਣੇ ਹਵਾਈ ਅੱਡੇ 'ਤੇ ਖੜ੍ਹਾ ਏਅਰ ਇੰਡੀਆ ਦਾ ਜਹਾਜ਼ ਏ321 ਦਿੱਲੀ ਲਈ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ। ਜਿਵੇਂ ਹੀ ਪਲੇਨ ਟੇਕ ਆਫ ਲਈ ਅੱਗੇ ਵਧਿਆ ਤਾਂ ਪਾਇਲਟ ਨੇ ਰਨਵੇ 'ਤੇ ਇਕ ਵਿਅਕਤੀ ਅਤੇ ਜੀਪ ਨੂੰ ਖੜ੍ਹੇ ਦੇਖਿਆ। ਟੱਕਰ ਤੋਂ ਬਚਣ ਲਈ ਪਾਇਲਟ ਨੇ ਤੈਅ ਜਗ੍ਹਾਂ ਤੋਂ ਪਹਿਲਾਂ ਹੀ ਪਲੇਨ ਨੂੰ ਟੇਕ ਆਫ ਕਰਨ ਦਾ ਫੈਸਲਾ ਕੀਤਾ।

PunjabKesari

ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਜਹਾਜ਼ ਦੀ ਰਫਤਾਰ 222 ਕਿ.ਮੀ./ਘੰਟਾ(120 ਨਾਟਸ) ਸੀ, ਜਿਸ ਕਾਰਨ ਜਹਾਜ਼ ਦਾ ਫਿਊਲ ਟੈਂਕ ਨੁਕਸਾਨਿਆ ਗਿਆ। ਹਾਲਾਂਕਿ ਜਹਾਜ਼ ਨੂੰ ਰਸਤੇ ਵਿਚਕਾਰ ਕਿਧਰੇ ਐਮਰਜੈਂਸੀ ਲੈਂਡਿੰਗ ਨਹੀਂ ਕਰਨੀ ਪਈ ਅਤੇ ਇਹ ਸੁਰੱਖਿਅਤ ਦਿੱਲੀ ਏਅਰਪੋਰਟ 'ਤੇ ਉਤਰਿਆ।

ਜਾਂਚ ਦੇ ਦੌਰਾਨ ਜਹਾਜ਼ ਰਹੇਗਾ ਸੇਵਾ ਤੋਂ ਬਾਹਰ 

ਡੀਜੀਸੀਏ ਨੇ ਏਅਰ ਇੰਡੀਆ ਨੂੰ ਸਲਾਹ ਦਿੱਤੀ ਹੈ ਕਿ ਉਹ ਜਹਾਜ਼ ਤੋਂ ਕਾਕਪਿਟ ਵੋਆਇਸ ਰਿਕਾਰਡਰ (ਸੀਵੀਆਰ) ਨੂੰ ਸੁਰੱਖਿਅਤ ਢੰਗ ਨਾਲ ਕੱਢ ਲਵੇ ਤਾਂ ਜੋ ਇਸ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ। ਹਾਦਸੇ ਬਾਰੇ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੂੰ ਜਾਂਚ ਲਈ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਏਅਰ ਇੰਡੀਆ ਨੂੰ ਪੁਣੇ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨਾਲ ਮਿਲ ਕੇ ਘਟਨਾ ਦੀ ਜਾਂਚ ਵਿਚ ਹਿੱਸਾ ਲੈਣ ਅਤੇ ਰਨਵੇ 'ਤੇ ਮਾਰਕਿੰਗ ਦਾ ਪਤਾ ਲਗਾਉਣ ਲਈ ਕਿਹਾ ਗਿਆ ਹੈ।

ਏਅਰ ਇੰਡੀਆ ਦੇ ਇਕ ਬੁਲਾਰੇ ਨੇ ਕਿਹਾ,'ਏ321 ਜਹਾਜ਼ ਦੇ ਪਿਛਲੇ ਹਿੱਸੇ 'ਤੇ ਕੁਝ ਰਗੜਾਂ ਦੇ ਧੱਬੇ ਨਜ਼ਰ ਆਏ ਹਨ। ਮੌਜੂਦਾ ਸਮੇਂ 'ਚ ਜਹਾਜ਼ ਨੂੰ ਜਾਂਚ ਲਈ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਇਸ ਦੇ ਉਡਾਣ ਰਿਕਾਰਡ ਅੰਕੜਿਆਂ ਦੀ ਬਿਹਤਰ ਢੰਗ ਨਾਲ ਜਾਂਚ ਕੀਤੀ ਜਾਏਗੀ ਅਤੇ ਫਿਰ ਜਿਹੜੀ ਵੀ ਜਾਣਕਾਰੀ ਸਾਹਮਣੇ ਆਵੇਗੀ, ਉਸ ਨੂੰ ਜਨਤਕ ਕਰ ਦਿੱਤਾ ਜਾਵੇਗਾ।'


Related News