ਹੁਣ ਏਅਰ ਇੰਡੀਆ ਭਰੇਗੀ ਇਸ ਦੇਸ਼ ਲਈ ਉਡਾਣ, ਜਾਣੋ ਕਿਹੜੇ-ਕਿਹੜੇ ਦਿਨ ਕਰ ਸਕਦੇ ਹੋ ਯਾਤਰਾ

Friday, Nov 13, 2020 - 11:50 AM (IST)

ਹੁਣ ਏਅਰ ਇੰਡੀਆ ਭਰੇਗੀ ਇਸ ਦੇਸ਼ ਲਈ ਉਡਾਣ, ਜਾਣੋ ਕਿਹੜੇ-ਕਿਹੜੇ ਦਿਨ ਕਰ ਸਕਦੇ ਹੋ ਯਾਤਰਾ

ਨਵੀਂ ਦਿੱਲੀ : ਕੋਰੋਨਾ ਕਾਲ ਵਿਚ ਏਅਰ ਇੰਡੀਆ ਨੇ ਭਾਰਤ ਅਤੇ ਯੂ.ਕੇ. ਵਿਚਾਲੇ ਕੁੱਝ ਉਡਾਣਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਉਡਾਣਾਂ 11 ਦਸੰਬਰ 2020 ਤੋਂ 27 ਮਾਰਚ 2021 ਦਰਮਿਆਨ ਚੱਲਣਗੀਆਂ। ਦਿੱਲੀ-ਅਮ੍ਰਿਤਸਰ-ਬਰਮਿੰਘਮ ਉਡਾਣ ਹਰ ਸ਼ੁੱਕਰਵਾਰ ਨੂੰ ਚੱਲੇਗੀ ਅਤੇ ਬਰਮਿੰਘਮ-ਅੰਮ੍ਰਿਤਸਰ-ਦਿੱਲੀ ਦੀ ਉਡਾਣ ਹਰ ਸ਼ਨੀਵਾਰ ਨੂੰ ਚੱਲੇਗੀ।

ਇਹ ਵੀ ਪੜ੍ਹੋ:  ਅਮਰੀਕੀ ਸਿੰਗਰ ਨੇ ਗਾਇਆ 'ਓਮ ਜੈ ਜਗਦੀਸ਼ ਹਰੇ', ਲੋਕਾਂ ਨੂੰ ਆ ਰਿਹੈ ਖ਼ੂਬ ਪਸੰਦ, ਵੀਡੀਓ ਵਾਇਰਲ

PunjabKesari

ਖ਼ੁਦ ਏਅਰ ਇੰਡੀਆ ਵੱਲੋਂ ਇਸ ਉਡਾਣ ਨੂੰ ਚਲਾਉਣ ਦੇ  ਬਾਰੇ ਵਿਚ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ। ਇਸ ਉਡਾਣ ਜ਼ਰੀਏ ਤੁਸੀਂ ਏਅਰ ਇੰਡੀਆ ਦੀ ਵੈਬਸਾਈਟ ਤੋਂ ਜਾਂ ਬੁਕਿੰਗ ਆਫ਼ਿਸ ਤੋਂ ਜਾਂ ਕਾਲ ਸੈਂਟਰ ਤੋਂ ਜਾਂ ਫਿਰ ਕਿਸੇ ਅਧਿਕਾਰਤ ਟਰੈਵਲ ਏਜੰਟ ਤੋਂ ਬੁਕਿੰਗ ਕਰਵਾ ਸਕਦੇ ਹੋ।

ਇਹ ਵੀ ਪੜ੍ਹੋ: ਕੋਰੋਨਾ ਸੰਕਟ 'ਚ ਡਿਜੀਟਲ ਗੋਲਡ 'ਚ ਭਾਰੀ ਉਛਾਲ, Paytm ਗੋਲਡ ਟ੍ਰਾਂਜੈਕਸ਼ਨ 'ਚ 100 ਫ਼ੀਸਦੀ ਦੀ ਬੜ੍ਹਤ


author

cherry

Content Editor

Related News