Air Asia ਦੇ PPE ਫਲਾਈਟ ਸੂਟ ਤਿਆਰ, ਹਵਾਈ ਯਾਤਰਾ ਸ਼ੁਰੂ ਹੋਣ ਤੇ ਅਜਿਹੇ ਨਜ਼ਰ ਆਉਣਗੇ ਕੈਬਿਨ ਕਰੂ

04/28/2020 7:50:10 PM

ਨਵੀਂ ਦਿੱਲੀ - ਭਾਰਤ ਵਿਚ ਹਵਾਈ ਯਾਤਰਾ ਲਾਕਡਾਉਨ ਖੁੱਲ੍ਹਣ ਤੋਂ ਬਾਅਦ ਸ਼ੁਰੂ ਹੋਵੇਗੀ। ਇਸ ਦੌਰਾਨ ਏਅਰ ਲਾਈਨ ਕੰਪਨੀਆਂ ਵੀ ਕੋਰੋਨਾ ਤੋਂ ਬਚਣ ਲਈ ਬਹੁਤ ਸਾਰੇ ਉਪਾਅ ਕਰ ਰਹੀਆਂ ਹਨ ਤਾਂ ਜੋ ਕਾਰੋਬਾਰ ਦੁਬਾਰਾ ਸ਼ੁਰੂ ਹੋਣ ਦੀ ਸਥਿਤੀ ਵਿਚ ਸੁਰੱਖਿਅਤ ਫਲਾਈਟ ਯਕੀਨੀ  ਬਣਾਈ ਜਾ ਸਕੇ। ਇਸ ਦੇ ਤਹਿਤ ਹੁਣ ਏਅਰ ਏਸ਼ੀਆ ਨੇ ਪੀਪੀਈ ਫਲਾਈਟ ਸੂਟ ਦਿਖਾਏ ਹਨ ਜਿਹੜੇ ਕਿ ਉਨ੍ਹਾਂ ਦਾ ਕੈਬਿਨ ਕਰੂ ਪਹਿਨਣੇਗਾ। ਚਾਲਕ ਦਲ ਪੂਰੀ ਉਡਾਣ ਦੌਰਾਨ ਇਹ ਸੂਟ ਪਹਿਨੇਗਾ।

ਵਰੁਣ ਝਾਵੇਰੀ ਨੇ ਖ਼ੁਦ ਇਹ ਜਾਣਕਾਰੀ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਹੈ। ਉਸਨੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ਵਿਚ ਏਅਰ ਏਸ਼ੀਆ ਦਾ ਕੈਬਿਨ ਚਾਲਕ ਇੱਕ ਵਿਸ਼ੇਸ਼ ਪੀਪੀਈ ਸੂਟ ਪਹਿਨੇ ਦਿਖਾਈ ਦੇ ਰਿਹਾ ਹੈ। ਉਸਨੇ ਟਵੀਟ ਵਿਚ ਇਹ ਵੀ ਲਿਖਿਆ ਹੈ ਕਿ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਉਹ ਆਪਣੇ ਯਾਤਰੀਆਂ ਨੂੰ ਕਿਹੜਾ ਸੁਰੱਖਿਆ ਉਪਕਰਣ ਦਿੰਦਾ ਹੈ। ਅਜਿਹਾ ਲਗਦਾ ਹੈ ਜਿਵੇਂ ਅਗਲੇ ਕੁਝ ਮਹੀਨਿਆਂ ਲਈ ਹਵਾਈ ਯਾਤਰਾ ਕਰਨ ਵਾਲਿਆਂ ਲਈ ਇਹ ਆਮ ਜਿਹੀ ਗੱਲ ਹੋਵੇਗੀ।

ਫਿਲੀਪੀਨਜ਼ ਡਿਜ਼ਾਈਨਰ ਨੇ ਬਣਾਇਆ ਇਹ ਸੂਟ

ਇਹ ਸੂਟ ਸਿਰਫ ਲਾਲ ਰੰਗ ਦੇ ਇਸ ਕਰਕੇ ਬਣਾਏ ਗਏ ਹਨ ਕਿਉਂਕਿ ਇਹ ਕੰਪਨੀ ਦਾ ਸਿਗਨੇਚਰ ਕਲਰ ਹੈ। ਇਸ ਨੂੰ ਫਿਲੀਪੀਨਜ਼ ਡਿਜ਼ਾਈਨਰ pueyquinones  ਨੇ ਬਣਾਇਆ ਹੈ। ਉਸਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

ਬੈਂਕਾਕ-ਮਨੀਲਾ ਉਡਾਣ ਦੌਰਾਨ ਲਾਂਚ ਕੀਤੀ ਗਈ

ਇਹ ਪੀਪੀਈ ਸੂਟ ਪਹਿਲੀ ਵਾਰ 24 ਅਪ੍ਰੈਲ ਨੂੰ ਬੈਂਕਾਕ ਤੋਂ ਮਨੀਲਾ ਲਈ ਇੱਕ ਰਿਕਵਰੀ ਫਲਾਈਟ ਦੇ ਦੌਰਾਨ ਲਾਂਚ ਕੀਤਾ ਗਿਆ ਸੀ ਅਤੇ ਉਸ ਸਮੇਂ ਦੌਰਾਨ ਵੀ ਇਸਦੀ ਟੈਸਟਿੰਗ ਵੀ ਕੀਤੀ ਗਈ ਸੀ। ਦੱਸ ਦੇਈਏ ਕਿ ਏਅਰ ਏਸ਼ੀਆ ਨੇ ਕਿਹਾ ਹੈ ਕਿ ਉਹ ਮਲੇਸ਼ੀਆ ਵਿਚ 29 ਅਪ੍ਰੈਲ ਤੋਂ 1 ਮਈ ਨੂੰ ਥਾਈਲੈਂਡ ਵਿਚ, 7 ਮਈ ਨੂੰ ਇੰਡੋਨੇਸ਼ੀਆ ਵਿਚ ਅਤੇ 9 ਮਈ ਨੂੰ ਫਿਲਪੀਨਜ਼ ਵਿਚ ਆਪਣੀ ਹਵਾਈ ਸੇਵਾ ਦੀ ਸ਼ੁਰੂਆਤ ਕਰੇਗੀ।

ਭਾਰਤ ਵਿਚ 4 ਮਈ ਤੋਂ ਉਡਾਣ ਭਰੇਗਾ ਏਅਰ ਏਸ਼ੀਆ ਦਾ ਜਹਾਜ਼ 

ਭਾਰਤ ਵਿਚ ਏਅਰ ਏਸ਼ੀਆ 4 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਦੇ ਲਈ ਉਸਨੂੰ ਅਜੇ ਤੱਕ ਡੀ.ਜੀ.ਸੀ.ਏ.  ਦੀ ਇਜਾਜ਼ਤ ਨਹੀਂ ਮਿਲੀ ਹੈ। ਫਿਲਹਾਲ ਲਾਕਡਾਊਨ ਕਾਰਨ ਭਾਰਤ ਵਿਚ ਹਵਾਈ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ ਅਤੇ ਇਹ ਲਾਕਡਾਉਨ 3 ਮਈ ਤੱਕ ਲਾਗੂ ਹੈ।

ਏਅਰ ਟਿਕਟ ਬੁਕਿੰਗ ਹੋਈ ਸ਼ੁਰੂ 

ਸਪਾਈਸਜੈੱਟ ਏਅਰ ਲਾਈਨ ਬੁਕਿੰਗ ਅਤੇ ਗੋਏਅਰ ਲਾਈਨ ਦੀ ਬੁਕਿੰਗ 16 ਮਈ ਤੋਂ ਏਅਰ ਟਿਕਟ ਦੀ ਬੁਕਿੰਗ ਸ਼ੁਰੂ ਕੀਤੀ ਹੈ ਜਦੋਂਕਿ ਇੰਡੀਗੋ ਏਅਰ ਲਾਈਨ ਅਤੇ ਵਿਸਤਾਰਾ ਏਅਰ ਲਾਈਨ ਨੇ 1 ਜੂਨ ਤੋਂ ਟਿਕਟਾਂ ਦੀ ਬੁਕਿੰਗ ਸ਼ੁਰੂ ਕੀਤੀ। ਏਅਰ ਇੰਡੀਆ ਨੇ ਅਜੇ ਤੱਕ ਬੁਕਿੰਗ ਸ਼ੁਰੂ ਨਹੀਂ ਕੀਤੀ ਹੈ। ਹਾਲਾਂਕਿ ਇਹ ਗੱਲ ਤਾਂ ਸਪੱਸ਼ਟ ਹੈ ਕਿ ਭਾਵੇਂ ਲਾਕਡਾਊਨ 3 ਮਈ ਨੂੰ ਖਤਮ ਹੋ ਜਾਵੇ, ਪਰ ਹਵਾਈ ਯਾਤਰਾ 16 ਮਈ ਤੋਂ ਪਹਿਲਾਂ ਸ਼ੁਰੂ ਨਹੀਂ ਹੋਵੇਗੀ।


Harinder Kaur

Content Editor

Related News