Paytm ਅਤੇ Paytm ਪੇਮੈਂਟ ਬੈਂਕ ਵਿਚਕਾਰ ਖਤਮ ਹੋ ਜਾਣਗੇ ਕਈ ਅੰਤਰ-ਕੰਪਨੀ ਸਮਝੌਤੇ
Friday, Mar 01, 2024 - 02:24 PM (IST)
ਮੁੰਬਈ - Paytm ਅਤੇ Paytm Payments Bank Limited (PPBL ਜਾਂ Paytm Payments Bank) ਵਿਚਕਾਰ ਬਹੁਤ ਸਾਰੇ ਸਮਝੌਤਿਆਂ ਦੀ ਮਿਆਦ ਖਤਮ ਹੋਣ ਵਾਲੀ ਹੈ। Paytm ਦੇ ਬੋਰਡ ਨੇ ਆਪਣੀ ਸਹਿਯੋਗੀ ਸੰਸਥਾ, PPBL ਦੇ ਨਾਲ ਕਈ ਅੰਤਰ-ਕੰਪਨੀ ਸਮਝੌਤਿਆਂ ਨੂੰ ਖਤਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। Paytm ਦੀ ਮੂਲ ਕੰਪਨੀ One 97 Communications ਨੇ 1 ਮਾਰਚ ਨੂੰ ਸਟਾਕ ਐਕਸਚੇਂਜ ਨੂੰ ਇਸ ਬਾਰੇ ਸੂਚਿਤ ਕੀਤਾ ਹੈ। ਕੰਪਨੀ ਨੇ ਦੱਸਿਆ ਕਿ PPBL ਦੇ ਸ਼ੇਅਰਧਾਰਕਾਂ ਨੇ PPBL ਦੀ ਗਵਰਨੈੱਸ ਨੂੰ ਸਪੋਰਟ ਕਰਨ ਲਈ ਸ਼ੇਅਰਧਾਰਕ ਸਮਝੌਤਾ((SHA) ਨੂੰ ਸਰਲ ਬਣਾਉਣ ਲਈ ਸਹਿਮਤੀ ਦਿੱਤੀ ਹੈ।
ਇਹ ਵੀ ਪੜ੍ਹੋ : ਗੂਗਲ ਦੀ ਪੇਮੈਂਟ ਐਪ GPay ਹੋਵੇਗੀ ਬੰਦ, ਜੂਨ ਮਹੀਨੇ ਤੋਂ ਸਿਰਫ਼ ਇਨ੍ਹਾਂ ਦੇਸ਼ਾਂ 'ਚ ਹੀ ਮਿਲਣਗੀਆਂ ਸੇਵਾਵਾਂ
ਆਪਣੇ ਸਟਾਕ ਐਕਸਚੇਂਜ ਅਪਡੇਟ ਵਿੱਚ One97 Communications ਨੇ ਕਿਹਾ ਕਿ ਬੋਰਡ ਨੇ 1 ਮਾਰਚ, 2024 ਨੂੰ ਸਮਝੌਤਿਆਂ ਦੀ ਸਮਾਪਤੀ ਅਤੇ SHA ਵਿੱਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ, Paytm ਅਤੇ PPBL ਪੇਟੀਐਮ ਅਤੇ ਇਸ ਦੀਆਂ ਸਮੂਹ ਇਕਾਈਆਂ ਵਿਚਕਾਰ ਕਈ ਅੰਤਰ-ਕੰਪਨੀ ਸਮਝੌਤਿਆਂ ਨੂੰ ਖਤਮ ਕਰਨ ਲਈ ਸਹਿਮਤ ਹੋਏ ਹਨ। ਇਸ ਤੋਂ ਪਹਿਲਾਂ, Paytm ਨੇ ਘੋਸ਼ਣਾ ਕੀਤੀ ਸੀ ਕਿ ਉਹ ਹੋਰ ਬੈਂਕਾਂ ਨਾਲ ਨਵੀਂ ਸਾਂਝੇਦਾਰੀ ਬਣਾਏਗੀ ਅਤੇ ਆਪਣੇ ਗਾਹਕਾਂ ਅਤੇ ਵਪਾਰੀਆਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਲਈ ਉਪਾਅ ਕਰੇਗੀ।
ਇਹ ਵੀ ਪੜ੍ਹੋ : ਕੋਲੈਸਟ੍ਰੋਲ ਤੇ ਸ਼ੂਗਰ ਸਮੇਤ 100 ਦਵਾਈਆਂ ਹੋਣਗੀਆਂ ਸਸਤੀਆਂ, ਨਵੀਂ ਪੈਕਿੰਗ 'ਤੇ ਹੋਣਗੀਆਂ ਸੋਧੀਆਂ ਦਰਾਂ
RBI ਨੇ Paytm ਪੇਮੈਂਟਸ ਬੈਂਕ 'ਤੇ ਲਗਾਈ ਪਾਬੰਦੀ
ਇਹ ਕਦਮ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਪੇਟੀਐਮ ਪੇਮੈਂਟਸ ਬੈਂਕ ਦੇ ਖਿਲਾਫ ਕੀਤੀ ਗਈ ਰੈਗੂਲੇਟਰੀ ਕਾਰਵਾਈ ਦੇ ਕਾਰਨ ਚੁੱਕਿਆ ਗਿਆ ਹੈ। RBI ਨੇ ਪੇਟੀਐਮ ਪੇਮੈਂਟਸ ਬੈਂਕ ਨੂੰ 15 ਮਾਰਚ, 2024 ਤੋਂ ਬਾਅਦ ਆਪਣੇ ਗਾਹਕਾਂ ਦੇ ਖਾਤਿਆਂ ਅਤੇ ਵਾਲਿਟ ਵਿੱਚ ਪੈਸੇ ਲੈਣ ਤੋਂ ਰੋਕ ਦਿੱਤਾ ਹੈ। ਬੈਂਕ ਨੂੰ ਖਾਤਿਆਂ ਤੋਂ ਫੰਡ ਕਢਵਾਉਣ ਨੂੰ ਛੱਡ ਕੇ ਸਾਰੀਆਂ ਬੈਂਕਿੰਗ ਸੇਵਾਵਾਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ RBI ਨੇ Paytm ਪੇਮੈਂਟਸ ਬੈਂਕ ਨੂੰ ਅਜਿਹਾ ਕਰਨ ਲਈ 29 ਫਰਵਰੀ ਤੱਕ ਦੀ ਸਮਾਂ ਸੀਮਾ ਦਿੱਤੀ ਸੀ। ਬਾਅਦ ਵਿੱਚ ਇਸ ਵਿੱਚ ਵਾਧਾ ਕੀਤਾ ਗਿਆ।
paytm ਸ਼ੇਅਰ ਦੀ ਸਥਿਤੀ
ਪੇਟੀਐਮ ਦੇ ਸ਼ੇਅਰਾਂ ਵਿਚ ਅੱਜ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ ਬੀਐਸਈ 'ਤੇ ਸਟਾਕ 413.55 ਰੁਪਏ ਦੇ ਵਾਧੇ ਨਾਲ ਖੁੱਲ੍ਹਿਆ। ਥੋੜ੍ਹੇ ਸਮੇਂ ਵਿੱਚ, ਇਹ ਪਿਛਲੀ ਬੰਦ ਕੀਮਤ ਨਾਲੋਂ 3.6 ਪ੍ਰਤੀਸ਼ਤ ਦੇ ਵਾਧੇ ਨਾਲ 420 ਰੁਪਏ ਦੇ ਉੱਚੇ ਪੱਧਰ ਨੂੰ ਛੂਹ ਗਿਆ। ਸਵੇਰੇ 9.30 ਵਜੇ ਦੇ ਕਰੀਬ ਸਟਾਕ 3 ਫੀਸਦੀ ਦੇ ਵਾਧੇ ਨਾਲ 417.65 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਪਿਛਲੇ ਇਕ ਮਹੀਨੇ 'ਚ ਸਟਾਕ 33 ਫੀਸਦੀ ਡਿੱਗਿਆ ਹੈ। ਕੰਪਨੀ ਦੀ ਮਾਰਕੀਟ ਕੈਪ 26,526 ਕਰੋੜ ਰੁਪਏ ਹੈ। ਹਾਲ ਹੀ ਵਿੱਚ, Paytm ਦੇ ਸੰਸਥਾਪਕ ਅਤੇ CEO ਵਿਜੇ ਸ਼ੇਖਰ ਸ਼ਰਮਾ ਨੇ Paytm ਪੇਮੈਂਟਸ ਬੈਂਕ ਦੇ ਪਾਰਟ-ਟਾਈਮ ਗੈਰ-ਕਾਰਜਕਾਰੀ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਬੈਂਕ ਦੇ ਬੋਰਡ ਨੂੰ ਪੂਨਰਗਠਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਨੰਤ ਅੰਬਾਨੀ ਨੂੰ ਇਸ ਬੀਮਾਰੀ ਨੇ ਬਣਾਇਆ ਓਵਰ ਵੇਟ, ਨੀਤਾ ਅੰਬਾਨੀ ਨੇ ਸਿਹਤ ਨੂੰ ਲੈ ਕੇ ਦਿੱਤੀ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8