ਰਿਕਾਰਡ ਉਚਾਈ ਤੋਂ ਬਾਅਦ ਧਮਾਕੇ ਨਾਲ ਡਿੱਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 168 ਅੰਕ ਟੁੱਟਿਆ

Monday, Dec 18, 2023 - 05:29 PM (IST)

ਰਿਕਾਰਡ ਉਚਾਈ ਤੋਂ ਬਾਅਦ ਧਮਾਕੇ ਨਾਲ ਡਿੱਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 168 ਅੰਕ ਟੁੱਟਿਆ

ਮੁੰਬਈ (ਭਾਸ਼ਾ) - ਬੈਂਕ ਆਫ਼ ਜਾਪਾਨ ਦੀ ਮੁਦਰਾ ਨੀਤੀ 'ਤੇ ਆਉਣ ਵਾਲੇ ਫ਼ੈਸਲੇ ਤੋਂ ਪਹਿਲਾਂ ਵਿਦੇਸ਼ੀ ਬਾਜ਼ਾਰ ਦੀ ਗਿਰਾਵਟ ਦੇ ਦਬਾਅ ਕਾਰਨ ਸਥਾਨਕ ਪੱਧਰ 'ਤੇ ਬੈਂਕਿੰਗ, ਰਿਐਲਟੀ, ਆਈਟੀ ਅਤੇ ਟੈਕ ਸਮੇਤ ਨੌਂ ਸਮੂਹਾਂ ਵਿੱਚ ਬਿਕਵਾਲੀ ਕਾਰਨ ਪਿਛਲੇ ਲਗਾਤਾਰ ਤਿੰਨ ਦਿਨਾਂ ਤੋਂ ਸ਼ੇਅਰ ਬਾਜ਼ਾਰ ਦੀ ਚੜ੍ਹਤ ਅੱਜ ਰੁਕ ਗਈ। BSE ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 168.66 ਅੰਕ ਡਿੱਗ ਕੇ 71315.09 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 38.00 ਅੰਕ ਡਿੱਗ ਕੇ 21418.65 ਅੰਕ ਰਹਿ ਗਿਆ। 

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਤੋਂ ਬਾਅਦ ਰਤਨ ਟਾਟਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੁਰੱਖਿਆ ਵਧਾਓ, ਨਹੀਂ ਤਾਂ...

ਹਾਲਾਂਕਿ ਦਿੱਗਜ਼ ਕੰਪਨੀਆਂ ਦੇ ਉਲਟ ਮੱਧਮ ਅਤੇ ਛੋਟੀ ਕੰਪਨੀਆਂ 'ਚ ਖਰੀਦਦਾਰੀ ਰਹੀ। ਇਸ ਕਾਰਨ ਬੀਐੱਸਈ ਮਿਡਕੈਪ 0.28 ਫ਼ੀਸਦੀ ਵਧ ਕੇ 36,299.98 ਅੰਕ ਅਤੇ ਸਮਾਲਕੈਪ 0.48 ਫ਼ੀਸਦੀ ਵਧ ਕੇ 42,285.27 ਅੰਕ 'ਤੇ ਪਹੁੰਚ ਗਿਆ। ਇਸ ਦੌਰਾਨ ਬੀਐੱਸਈ ਵਿੱਚ ਕੁੱਲ 4028 ਕੰਪਨੀਆਂ ਦੇ ਸ਼ੇਅਰਾਂ ਦਾ ਕਾਰੋਬਾਰ ਹੋਇਆ, ਜਿਨ੍ਹਾਂ ਵਿੱਚੋਂ 2172 ਦੀ ਖਰੀਦ, 1716 ਦੀ ਵਿਕਰੀ ਹੋਈ, ਜਦੋਂ ਕਿ 140 ਵਿੱਚ ਕੋਈ ਬਦਲਾਅ ਨਹੀਂ ਹੋਇਆ। 

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਇਸੇ ਤਰ੍ਹਾਂ ਨਿਫਟੀ ਦੀਆਂ 34 ਕੰਪਨੀਆਂ ਘਾਟੇ 'ਚ, ਜਦਕਿ 16 ਲਾਭ 'ਚ ਰਹੀਆਂ। ਬੀਐੱਸਈ ਦੇ ਨੌਂ ਸਮੂਹਾਂ ਵਿੱਚ ਗਿਰਾਵਟ ਦਾ ਰੁਝਾਨ ਰਿਹਾ। ਇਸ ਦੌਰਾਨ ਐੱਫਐੱਮਸੀਜੀ 0.28, ਵਿੱਤੀ ਸੇਵਾਵਾਂ 0.32, ਆਈਟੀ 0.27, ਯੂਟਿਲਿਟੀਜ਼ 0.34, ਬੈਂਕਿੰਗ 0.58, ਆਇਲ ਐਂਡ ਗੈਸ 0.16, ਪਾਵਰ 0.07, ਰਿਐਲਟੀ 0.98 ਅਤੇ ਟੈਕ ਸਮੂਹ ਦੇ ਸ਼ੇਅਰ 0.26 ਫ਼ੀਸਦੀ ਡਿੱਗੇ। ਇਸ ਦੇ ਨਾਲ ਹੀ ਹੈਲਥਕੇਅਰ 0.58, ਇੰਡਸਟਰੀਅਲ 0.60, ਟੈਲੀਕਾਮ 0.81, ਕੈਪੀਟਲ ਗੁਡਸ 0.75, ਕੰਜ਼ਿਊਮਰ ਡਿਊਰੇਬਲਸ 0.60 ਅਤੇ ਸਰਵਿਸਿਜ਼ ਗਰੁੱਪ ਦੇ ਸ਼ੇਅਰ 1.50 ਫ਼ੀਸਦੀ ਵਧੇ। 

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਕੌਮਾਂਤਰੀ ਬਾਜ਼ਾਰ 'ਚ ਕਮਜ਼ੋਰੀ ਦਾ ਰੁਝਾਨ ਰਿਹਾ। ਇਸ ਦੌਰਾਨ ਜਰਮਨੀ ਦਾ ਡੀਏਐਕਸ 0.15 ਫ਼ੀਸਦੀ, ਜਾਪਾਨ ਦਾ ਨਿੱਕੇਈ 0.64, ਹਾਂਗਕਾਂਗ ਦਾ ਹੈਂਗ ਸੇਂਗ 0.97 ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.40 ਫ਼ੀਸਦੀ ਡਿੱਗਿਆ। ਹਾਲਾਂਕਿ, ਬ੍ਰਿਟੇਨ ਦਾ FTSE 0.34 ਫ਼ੀਸਦੀ ਵਧਿਆ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News