ਸਭ ਤੋਂ ਉੱਚੇ ਸਿਖਰ ਤੋਂ ਬਾਅਦ, ਹੁਣ ਨਿਵੇਸ਼ਕਾਂ ਲਈ ਅੱਗੇ ਕੀ

Sunday, Jan 24, 2021 - 11:18 AM (IST)

ਮੁੰਬਈ - ਸੈਂਸੈਕਸ ਨੇ ਵੀਰਵਾਰ ਨੂੰ 50 ਹਜ਼ਾਰ ਦਾ ਸਭ ਤੋਂ ਉੱਚਾ ਸਿਖਰ ਛੂਹ ਲਿਆ। ਪਰ ਹੁਣ ਿਨਵੇਸ਼ਕਾਂ ਲਈ ਅੱਗੇ ਕੀ ਹੈ, ਇਹ ਜਾਣਨ ਤੋਂ ਪਹਿਲਾਂ ਸਾਨੂੰ ਬਾਜ਼ਾਰ ਦੇ ਉਤਰਾਅ-ਚੜ੍ਹਾਅ ਦੇ ਖੇਡ ਨੂੰ ਸਮਝਣਾ ਚਾਹੀਦਾ ਹੈ।

35 ਸਾਲਾਂ ’ਚ ਕੀ ਹੋਇਆ

35 ਸਾਲ ਪਹਿਲਾਂ ਇੰਡੈਕਸ ’ਚ ਨਾ ਤਾਂ ਕੋਈ ਆਈ. ਟੀ. ਕੰਪਨੀ ਜੁੜੀ ਸੀ ਅਤੇ ਨਾ ਹੀ ਕੋਈ ਬੈਂਕਿੰਗ ਖੇਤਰ ਸੂਚੀਬੱਧ ਸੀ। ਹੁਣ ਬੈਂਕਿੰਗ ਖੇਤਰ ਦੀਆਂ 9 ਕੰਪਨੀਆਂ ਅਤੇ ਸੂਚਨਾ ਤੇ ਤਕਨੀਕ ਖੇਤਰ ਦੀਆਂ ਚਾਰ ਕੰਪਨੀਆਂ ਦੇ ਸਟਾਕ ਇਥੇ ਹਨ। ਸਿਰਫ ਪੰਜ ਕੰਪਨੀਆਂ ਹਨ ਜੋ ਸ਼ੁਰੂ ਤੋਂ ਆਪਣਾ ਸਥਾਨ ਬਣਾਈ ਹੋਈ ਹਨ। ਇਹ ਹਨ ਰਿਲਾਇੰਸ ਇੰਡਸਟ੍ਰੀਜ਼, ਐੱਚ. ਯੂ. ਐੱਲ., ਆਈ. ਟੀ. ਸੀ., ਐੱਲ. ਐਂਡ ਟੀ. ਅਤੇ ਐੱਮ. ਐਂਡ ਐੱਮ.।

ਇਹ ਵੀ ਪਡ਼੍ਹੋ :  ਭਾਰਤ ਆਉਣ ਤੋਂ ਪਹਿਲਾਂ ਟੈਸਲਾ ਨੂੰ ਝਟਕਾ, ਇੰਜੀਨੀਅਰ ਨੇ ਚੋਰੀ ਕੀਤੇ ਕੰਪਨੀ ਦੇ ਰਾਜ਼

ਬਾਜ਼ਾਰ ਦੇ ਅਜਿਹੇ ਉਛਾਲ ਦੇ ਪਿੱਛੇ ਕੀ

ਕੋਵਿਡ-19 ਕਾਰਣ ਪਿਛਲੇ ਸਾਲ ਫਰਵਰੀ ਅਤੇ ਮਾਰਚ ’ਚ ਸ਼ੇਅਰ ਬਾਜ਼ਾਰ ’ਚ ਲਗਾਤਾਰ ਵੱਡੀ ਗਿਰਾਵਟ ਤੋਂ ਬਾਅਦ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਵਲੋਂ ਬਾਜ਼ਾਰ ’ਚ ਵੱਡੇ ਪੈਮਾਨੇ ’ਤੇ ਪੈਸਾ ਲਗਾਇਆ ਗਿਆ। 1 ਅਪ੍ਰੈਲ 2020 ਨੂੰ ਇਹ ਰਿਕਾਰਡ 2.41 ਲੱਖ ਕਰੋੜ ਦੇ ਪੱਧਰ ’ਤੇ ਸੀ। ਇਸ ਨਾਲ ਤਰਲਤਾ ਵਧੀ ਅਤੇ ਬਾਜ਼ਾਰ ਨੇ ਬਿਨਾਂ ਰੁਕੇ ਵਧਣਾ ਸ਼ੁਰੂ ਕੀਤਾ। ਹੁਣ ਜੋ ਨਵੀਆਂ ਉਚਾਈਆਂ ਛੂਹੀਆਂ, ਉਹ 50 ਹਜ਼ਾਰ ਦਾ ਅੰਕੜਾ ਹੈ। ਇਸ ਦਾ ਇਕ ਕਾਰਣ ਅਮਰੀਕਾ ’ਚ ਆਸਾਨੀ ਨਾਲ ਸੱਤਾ ਟ੍ਰਾਂਸਫਰ ਹੋ ਜਾਣਾ ਹੈ, ਜਿਸ ਨੂੰ ਲੈ ਕੇ 6 ਜਨਵਰੀ ਦੀ ਹਿੰਸਾ ਤੋਂ ਬਾਅਦ ਖਦਸ਼ਾ ਪੈਦਾ ਹੋ ਗਿਆ ਸੀ। ਬਾਈਡੇਨ 1.9 ਅਰਬ ਡਾਲਰ ਦੇ ਪੈਕੇਜ਼ ਦੇ ਪ੍ਰਸਤਾਵ ਦੀ ਗੱਲ ਪਹਿਲਾਂ ਹੀ ਕਹਿ ਚੁੱਕੇ ਹਨ ਅਤੇ ਇਸ ਕਾਰਣ ਵਿਸ਼ਵ ਬਾਜ਼ਾਰ ’ਚ ਇਕ ਵੱਡੀ ਆਸ ਦਾ ਸੰਚਾਰ ਹੋਇਆ ਹੈ।

ਇਹ ਵੀ ਪਡ਼੍ਹੋ : ਵਿੱਤ ਮੰਤਰੀ ਦੀ ਮੌਜੂਦਗੀ ’ਚ ਹਲਵਾ ਸਮਾਰੋਹ ਦਾ ਹੋਇਆ ਆਯੋਜਨ, ਬਜਟ ਪਹਿਲੀ ਵਾਰ ਹੋਵੇਗਾ ਪੇਪਰਲੈੱਸ

ਭਾਰਤੀ ਅਰਥਵਿਵਸਥਾ ਤੋਂ ਉਮੀਦ

ਜੂਨ ਦੀ ਤਿਮਾਹੀ ’ਚ ਦੇਸ਼ ਦੀ ਜੀ. ਡੀ. ਪੀ. 23.9 ਫੀਸਦੀ ਹੇਠਾਂ ਚਲੀ ਗਈ ਸੀ, ਦਸੰਬਰ ਦੀ ਤਿਮਾਹੀ ’ਚ 0.1 ਫੀਸਦੀ ਵਧਣ ਦਾ ਅਨੁਮਾਨ ਹੈ। ਆਰ. ਬੀ. ਆਈ. ਦੇ ਪ੍ਰਧਾਨ ਦਾ ਅਨੁਮਾਨ ਹੈ ਕਿ 2021-22 ਦੀ ਪਹਿਲੀ ਛਿਮਾਹੀ ’ਚ ਵਿਕਾਸ ਦਰ 14.2 ਫੀਸਦੀ ਤੱਕ ਹੋ ਸਕਦੀ ਹੈ। ਐੱਫ. ਪੀ. ਆਈ. ਪ੍ਰਵਾਹ ਤੋਂ ਇਲਾਵਾ ਕਾਰਪੋਰੇਟ ਦੀ ਦੂਜੀ ਅਤੇ ਤੀਜੀ ਤਿਮਾਹੀ ਦੇ ਜੋ ਨਤੀਜੇ ਆ ਰਹੇ ਹਨ, ਉਨ੍ਹਾਂ ਦੀ ਵੀ ਇਸ ਉਛਾਲ ’ਚ ਇਕ ਭੂਮਿਕਾ ਹੈ।

ਕੀ ਬਾਜ਼ਾਰ ਲਗਾਤਾਰ ਵਧੇਗਾ

ਸ਼ੇਅਰ ਬਾਜ਼ਾਰ ’ਚ ਬੁਲ ਬਹੁਤ ਐਨਰਜਿਕ ਨਜ਼ਰ ਆ ਰਹੇ ਹਨ। ਬਾਜ਼ਾਰ ਹੋਰ ਉੱਚਾ ਜਾਣ ਦੀ ਉਮੀਦ ਹੈ। ਅਮਰੀਕਾ ’ਚ ਸੱਤਾ ਟ੍ਰਾਂਸਫਰ ਤੋਂ ਬਾਅਦ ਕਾਫੀ ਉਮੀਦ ਵਧੀ ਹੈ। ਇਸ ਦਾ ਲਾਭ ਭਾਰਤ ਦੇ ਸ਼ੇਅਰ ਬਾਜ਼ਾਰ ਤੱਕ ਪਹੁੰਚੇਗਾ। ਐੱਫ. ਪੀ. ਆਈ. ਦਾ ਨਿਵੇਸ਼ ਹੋਰ ਵਧੇਗਾ।

ਇਹ ਵੀ ਪਡ਼੍ਹੋ : ਕੀ ਬੰਦ ਹੋਣਗੇ 5,10 ਅਤੇ 100 ਰੁਪਏ ਦੇ ਪੁਰਾਣੇ ਨੋਟ? ਜਾਣੋ RBI ਦੀ ਯੋਜਨਾ

ਕੀ ਕੋਈ ਚਿੰਤਾ ਦੀ ਗੱਲ ਹੈ

ਭਾਂਵੇ ਚੜ੍ਹਾਅ ਦੀ ਉਮੀਦ ਚੰਗੀ ਲਗਦੀ ਹੈ ਪਰ ਕੋਈ ਵੀ ਨਕਾਰਾਤਮਕ ਖਬਰ ਕਨੈਕਸ਼ਨ ਲਈ ਰਸਤਾ ਬਣਾ ਸਕਦੀ ਹੈ। ਹਾਲਾਂਕਿ ਤਰਲਤਾ ਬਾਜ਼ਾਰ ਨੂੰ ਉੱਪਰ ਉਠਾਏਗੀ ਪਰ ਲਾਭ ਕਮਾਉਣ ਲਈ ਵਿਕਰੀ ਦੀ ਸੰਭਾਵਨਾ ਰਹੇਗੀ। ਛੋਟੇ ਨਿਵੇਸ਼ਕਾਂ ਨੂੰ ਅੱਖਾਂ ਬੰਦ ਕਰ ਕੇ ਪੈਸਾ ਨਹੀਂ ਲਗਾਉਣਾ ਚਾਹੀਦਾ।

68 ਫੀਸਦੀ ਵਾਧਾ

ਪਿਛਲੇ ਸਾਲ ਫਰਵਰੀ ਤੋਂ 23 ਮਾਰਚ ਦਰਮਿਆਨ ਸੈਂਸੈਕਸ 36 ਫੀਸਦੀ ਡਿਗਿਆ ਅਤੇ 25981 ਦੇ ਅੰਕ ਤੱਕ ਪਹੁੰਚ ਗਿਆ ਸੀ। ਇਸ ਤੋਂ ਬਾਅਦ ਇਥੇ 1 ਅਪ੍ਰੈਲ ਤੋਂ 68 ਫੀਸਦੀ ਤੱ ਵਦਿਆ।

ਇਹ ਵੀ ਪਡ਼੍ਹੋ : ਸਾਲ 2020 ’ਚ ਸਭ ਤੋਂ ਵੱਧ ਵਿਕੀ ਮਾਰੂਤੀ ਸੁਜ਼ੂਕੀ ਦੀ ਇਹ ਕਾਰ, 15 ਸਾਲਾਂ ਤੋਂ ਕੋਈ ਨਹੀਂ ਦੇ ਸਕਿਆ ਟੱਕਰ

ਇਹ 60 ਫੀਸਦੀ ਤੋਂ ਜ਼ਿਆਦਾ ਵਧੇ

ਪਿਛਲੇ ਸਾਲ ਅਪ੍ਰੈਲ ਤੋਂ ਸੂਚਨਾ ਅਤੇ ਤਕਨੀਕ, ਕੈਪੀਟਲ ਗੁਡਸ, ਹੈਲਥਕੇਅਰ, ਬੈਂਕਿੰਗ, ਖਪਤਕਾਰ ਡਿਊਰੇਬਲ ਖੇਤਰ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ 60 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ।

ਭਵਿੱਖ ਪ੍ਰਤੀ ਕਿੰਨੀ ਆਸ

ਕਈ ਕਾਰਣਾਂ ਕਰ ਕੇ ਬਾਜ਼ਾਰ ’ਚ ਆਸ ਬਣੀ ਹੋਈ ਹੈ। ਕੋਵਿਡ-19 ਦੇ ਮਾਮਲਿਆਂ ’ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਸਮੂਹਿਕ ਟੀਕਾਕਰਣ ਸ਼ੁਰੂ ਹੋ ਚੁੱਕਾ ਹੈ। ਕਾਰਪੋਰੇਟ ਸੈਕਟਰ ’ਚ ਨਿਵੇਸ਼ ਵਧਣ ਨਾਲ ਅਗਲੇ 12 ਮਹੀਨੇ ਕਾਫੀ ਆਸ ਜਗਾਉਂਦੇ ਹਨ। ਵਿਆਜ਼ ਦਰਾਂ ਘੱਟ ਬਣੀਆਂ ਹੋਈਆਂ ਹਨ।

ਇਹ ਵੀ ਪਡ਼੍ਹੋ : ਸਬਜ਼ੀਆਂ ਤੋਂ ਬਾਅਦ ਮਹਿੰਗੇ ਹੋਣ ਲੱਗੇ ਦਾਲ-ਚੌਲ ਤੋਂ ਲੈ ਕੇ ਆਟਾ-ਤੇਲ

ਕੌਣ ਕਿੰਨਾ ਵਧਿਆ

* ਬੀ. ਐੱਸ. ਈ. ਮਿਡਕੈਪ 80 ਫੀਸਦੀ

* ਸਮਾਲ ਕੈਪ ਇੰਡੈਕਸ 95 ਫੀਸਦੀ

* ਆਟੋ ਇੰਡੈਕਸ 117 ਫੀਸਦੀ

* ਮੈਟਲ ਇੰਡਸਟਰੀ 110 ਫੀਸਦੀ

* ਆਈ. ਟੀ. ਖੇਤਰ 105 ਫੀਸਦੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News