ADB ਭਾਰਤ ਦੇ ਬੁਨਿਆਦੀ ਢਾਂਚੇ ’ਚ ਕਰੇਗਾ 10 ਕਰੋਡ਼ ਡਾਲਰ ਨਿਵੇਸ਼

Tuesday, Mar 31, 2020 - 12:50 AM (IST)

ADB ਭਾਰਤ ਦੇ ਬੁਨਿਆਦੀ ਢਾਂਚੇ ’ਚ ਕਰੇਗਾ 10 ਕਰੋਡ਼ ਡਾਲਰ ਨਿਵੇਸ਼

ਮੁੰਬਈ (ਭਾਸ਼ਾ)-ਬਹੁਪੱਖੀ ਸੰਸਥਾ ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਸਰਕਾਰ ਵੱਲੋਂ ਤਬਦੀਲ ਐੱਨ. ਆਈ. ਆਈ. ਐੱਫ. ਰਾਹੀਂ ਭਾਰਤ ਦੇ ਬੁਨਿਆਦੀ ਢਾਂਚੇ ’ਚ 10 ਕਰੋਡ਼ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ।ਮਨੀਲਾ ਸਥਿਤ ਸੰਸਥਾ ਰਾਸ਼ਟਰੀ ਨਿਵੇਸ਼ ਅਤੇ ਇਨਫਰਾਸਟਰੱਕਟਰ ਫੰਡ (ਐੱਨ. ਆਈ. ਆਈ. ਐੱਫ.) ’ਚ ਨਿਵੇਸ਼ ਕਰੇਗੀ। ਅਸਲੀ ਨਿਵੇਸ਼ ਰਾਸ਼ੀ 10 ਕਰੋਡ਼ ਡਾਲਰ ਤੋਂ ਜ਼ਿਆਦਾ ਹੋਵੇਗੀ। ਨਿਵੇਸ਼ ਦਾ ਇਹ ਐਲਾਨ ਭਾਰਤ ਲਈ ਮਹੱਤਵਪੂਰਣ ਹੈ ਕਿਉਂਕਿ ਪਹਿਲਾਂ ਹੀ ਮੁਸ਼ਕਲਾਂ ਨਾਲ ਘਿਰੀ ਅਰਥਵਿਵਸਥਾ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਭਾਰੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਐੱਨ. ਆਈ. ਆਈ. ਐੱਫ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਸੁਜਾਏ ਬੋਸ ਨੇ ਕਿਹਾ ਕਿ ਇਸ ਗੈਰ-ਮਾਮੂਲੀ ਅਤੇ ਚੁਣੌਤੀ ਭਰਪੂਰ ਸਮੇਂ ’ਚ ਏ. ਡੀ. ਬੀ. ਦੀ ਵਚਨਬੱਧਤਾ ਬੇਹੱਦ ਸਾਰਥਕ ਹੈ।


author

Karan Kumar

Content Editor

Related News