ADB ਨੇ ਭਾਰਤ ''ਚ ਵੱਖ-ਵੱਖ ਪ੍ਰਾਜੈਕਟਾਂ ਲਈ ਕੀਤੇ ਕਰਜ਼ ਸਮਝੌਤੇ

11/17/2018 1:38:19 PM

ਨਵੀਂ ਦਿੱਲੀ—ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਸ਼ੁੱਕਰਵਾਰ ਨੂੰ ਭਾਰਤ ਦੇ ਨਾਲ 57.40 ਕਰੋੜ ਡਾਲਰ ਦੀ ਕਰਜ਼ ਸਹਾਇਤਾ ਦੇਣ ਦੇ ਤਿੰਨ ਸਮਝੌਤੇ ਕੀਤੇ ਹਨ। ਇਹ ਕਰਜ਼ ਬਿਜਲੀ ਸੰਚਾਰਨ, ਪਾਣੀ ਦੀ ਸਪਲਾਈ ਦੇ ਲਈ ਢਾਂਚਾਗਤ ਸੁਵਿਧਾ ਪ੍ਰਾਜੈਕਟਾਂ ਦੇ ਲਈ ਹੈ। ਇਹ ਕਰਜ਼ 30 ਕਰੋੜ ਡਾਲਰ 16.90 ਕਰੋੜ ਡਾਲਰ ਅਤੇ 10.50 ਕਰੋੜ ਡਾਲਰ ਦੇ ਹਨ। ਇਕ ਸਮਝੌਤੇ ਦੇ ਤਹਿਤ ਏ.ਡੀ.ਬੀ. ਭਾਰਤ ਅਵਸੰਰਚਨਾ ਵਿੱਤ ਕੰਪਨੀ ਲਿਮਟਿਡ (ਆਈ.ਆਈ.ਐੱਫ.ਐੱਲ.ਸੀ.ਐੱਲ.) ਨੂੰ 30 ਕਰੋੜ ਡਾਲਰ ਉਪਲੱਬਧ ਕਰਵਾਏਗੀ। 
ਏ.ਡੀ.ਬੀ. ਦੀ ਇਥੇ ਜਾਰੀ ਵਿਗਿਆਪਨ 'ਚ ਏ.ਡੀ.ਬੀ. ਦੇ ਭਾਰਤ 'ਚ ਕੰਟਰੀ ਡਾਇਰੈਕਟਰ ਕੇਨੀਚੀ ਯੋਕੋਯਾਮਾ ਦੇ ਹਵਾਲੇ ਨਾਲ ਕਿਹਾ ਹੈ ਕਿ ਏ.ਡੀ.ਪੀ. ਦੇ ਵਿੱਤਪੋਸ਼ਣ ਨਾਲ ਆਈ.ਆਈ.ਐੱਫ.ਐੱਲ. ਦੇ ਰਾਹੀਂ 13 ਉੱਪ-ਪ੍ਰਾਜੈਕਟਾਂ ਨੂੰ ਵਿੱਤੀ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ। ਇਸ 'ਚ ਸੜਕਾਂ ਅਤੇ ਨਵੀਕਰਣੀ ਊਰਜਾ ਉਤਪਾਦਨ ਪ੍ਰਾਜੈਕਟ ਸ਼ਾਮਲ ਹਨ। ਵਿੱਤ ਮੰਤਰਾਲੇ 'ਚ ਹੋਰ ਸਕੱਤਕ ਸਮੀਰ ਕੁਮਾਰ ਖਰੇ ਨੇ ਭਾਰਤ ਸਰਕਾਰ ਵਲੋਂ ਸਮਝੌਤੇ 'ਤੇ ਹਸਤਾਖਰ ਕੀਤੇ। ਖਰੇ ਨੇ ਕਿਹਾ ਕਿ ਇਸ ਰਿਣ ਨਾਲ ਸਰਕਾਰ ਦੇ ਅਵਸੰਰਚਨਾ ਨਿਰਮਾਣ ਕੋਸ਼ਿਸ਼ਾਂ ਨੂੰ ਵਾਧਾ ਮਿਲੇਗਾ। 
ਤਾਮਿਲਨਾਡੂ 'ਚ ਘੱਟੋ-ਘੱਟ ਦਸ ਸ਼ਹਿਰਾਂ 'ਚ ਜਲ ਸਪਲਾਈ, ਸੀਵਰੇਜ਼ ਸੁਵਿਧਾ ਲਈ ਜ਼ਰੂਰੀ ਢਾਂਚਾ ਖੜਾ ਕਰਨ ਲਈ 16.90 ਕਰੋੜ ਡਾਲਰ ਦਾ ਕਰਜ਼ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਹ 50 ਕਰੋੜ ਡਾਲਰ ਦੀ ਕਰਜ਼ ਸੁਵਿਧਾ ਦੀ ਪਹਿਲੀ ਕਿਸਤ ਹੋਵੇਗੀ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ 'ਚ ਸਵੱਛ ਊਰਜਾ ਟਰਾਂਸਮਿਸਨ ਨਿਵੇਸ਼ ਪ੍ਰੋਗਰਾਮ ਦੇ ਲਈ 35 ਕਰੋੜ ਡਾਲਰ ਦੀਆਂ ਕਈ ਕਿਸ਼ਤਾਂ 'ਚ ਦਿੱਤੇ ਜਾਣ ਵਾਲੇ ਕਰਜ਼ ਦੀ ਤੀਜ਼ੀ ਕਿਸ਼ਤ ਦੇ ਤੌਰ 'ਤੇ 10.50 ਕਰੋੜ ਡਾਲਰ ਜਾਰੀ ਕੀਤੇ ਜਾਣਗੇ।


Aarti dhillon

Content Editor

Related News