Adani Power Case : SC 2019 ਦੇ ਆਪਣੇ ਫੈਸਲੇ ''ਤੇ ਕਰੇਗੀ ਵਿਚਾਰ, ਅਡਾਨੀ ਪਾਵਰ ਦੇ ਸ਼ੇਅਰ

Saturday, Sep 18, 2021 - 04:48 PM (IST)

ਨਵੀਂ ਦਿੱਲੀ - ਸੁਪਰੀਮ ਕੋਰਟ ਅਡਾਨੀ ਪਾਵਰ ਅਤੇ ਗੁਜਰਾਤ ਊਰਜਾ ਵਿਕਾਸ ਨਿਗਮ (ਜੀ.ਯੂ.ਵੀ.ਐਨ.ਐਲ.) ਮਾਮਲਿਆਂ ਵਿੱਚ ਆਪਣੇ 2019 ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਸਹਿਮਤ ਹੋ ਗਈ ਹੈ। ਇਸ ਮਾਮਲੇ ਵਿੱਚ ਦੋ ਸਾਲ ਪਹਿਲਾਂ ਦੇਸ਼ ਦੀ ਸਰਵਉੱਚ ਅਦਾਲਤ ਨੇ ਬਿਜਲੀ ਖਰੀਦ ਸਮਝੌਤੇ ਨੂੰ ਰੱਦ ਕਰਨ ਦੇ ਅਡਾਨੀ ਪਾਵਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ।

ਵੀਰਵਾਰ ਨੂੰ ਚੀਫ ਜਸਟਿਸ ਐਨ.ਵੀ. ਰਮਨ ਦੀ ਪ੍ਰਧਾਨਗੀ ਵਾਲੀ ਪੰਜ ਜੱਜਾਂ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਲਈ ਸਹਿਮਤ ਹੋ ਗਈ। ਜੀ.ਯੂ.ਵੀ.ਐਨ.ਐਲ. ਨੇ ਇਸ ਮਾਮਲੇ ਵਿੱਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਹੈ। ਕਿਊਰੇਟਿਵ ਪਟੀਸ਼ਨ ਕਿਸੇ ਮਾਮਲੇ ਵਿੱਚ ਸੁਣਵਾਈ ਦੀ ਬੇਨਤੀ ਕਰਨ ਦਾ ਆਖਰੀ ਤਰੀਕਾ ਹੈ। ਸੁਪਰੀਮ ਕੋਰਟ ਵੱਲੋਂ ਸਮੀਖਿਆ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਇਸ ਨੂੰ ਦਾਖ਼ਲ ਕੀਤਾ ਜਾਂਦਾ ਹੈ। ਮਾਮਲੇ ਦੀ ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ। ਇਸ ਨਾਲ ਅਡਾਨੀ ਪਾਵਰ ਦੇ ਸ਼ੇਅਰਾਂ 'ਤੇ ਅਸਰ ਪੈਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਇਸ ਤਾਰੀਖ਼ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਲੱਗੇਗੀ ਪਾਬੰਦੀ

ਅਡਾਨੀ ਪਾਵਰ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਅਮੀਰ ਬਣਾਇਆ ਹੈ। ਪਿਛਲੇ ਇੱਕ ਸਾਲ ਵਿੱਚ ਇਸ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਮਿਆਦ ਦੇ ਦੌਰਾਨ ਕੰਪਨੀ ਦਾ ਸ਼ੇਅਰ ਲਗਭਗ ਤਿੰਨ ਗੁਣਾ ਹੋ ਗਿਆ ਹੈ। ਪਿਛਲੇ ਸਾਲ 18 ਸਤੰਬਰ ਨੂੰ ਅਡਾਨੀ ਪਾਵਰ ਦੇ ਸ਼ੇਅਰ ਦੀ ਕੀਮਤ ਸਿਰਫ 37.40 ਰੁਪਏ ਸੀ। ਸ਼ੁੱਕਰਵਾਰ (17 ਸਤੰਬਰ) ਨੂੰ ਸਟਾਕ 100 ਰੁਪਏ 'ਤੇ ਬੰਦ ਹੋਇਆ ਸੀ। ਇਸ ਸਾਲ 10 ਜੂਨ ਨੂੰ, ਸ਼ੇਅਰ ਦੀ ਕੀਮਤ 154 ਰੁਪਏ ਤੱਕ ਪਹੁੰਚ ਗਈ ਸੀ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ, ਨੌਕਰੀ ਗਵਾਉਣ ਵਾਲਿਆਂ ਨੂੰ ਭੱਤਾ ਦੇਣ ਵਾਲੀ ਸਕੀਮ ਦੀ ਮਿਆਦ ਵਧਾਈ

ਜਾਣੋ ਕੀ ਹੈ ਮਾਮਲਾ?

ਅਡਾਨੀ ਪਾਵਰ ਅਤੇ ਜੀ.ਯੂ.ਵੀ.ਐਨ.ਐਲ. ਦਾ ਇਹ ਮਾਮਲਾ ਸਾਲ 2010 ਦਾ ਹੈ। ਉਸ ਸਮੇਂ ਗੁਜਰਾਤ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੀ.ਈ.ਆਰ.ਸੀ.) ਨੇ ਅਡਾਨੀ ਪਾਵਰ ਉੱਤੇ ਜੀ.ਯੂ.ਵੀ.ਐਨ.ਐਲ. ਨਾਲ ਕੀਤੇ ਗਏ ਬਿਜਲੀ ਖਰੀਦ ਸਮਝੌਤੇ (ਪੀਪੀਏ) ਨੂੰ ਗਲਤ ਤਰੀਕੇ ਨਾਲ ਰੱਦ ਕਰਨ ਦਾ ਦੋਸ਼ ਲਾਇਆ। ਇਸ ਮਾਮਲੇ ਵਿੱਚ ਅਪੀਲ ਟ੍ਰਿਬਿਨਲ ਦਾ ਫੈਸਲਾ ਜੀ.ਈ.ਆਰ.ਸੀ. ਦੇ ਹੱਕ ਵਿੱਚ ਆਇਆ। ਅਡਾਨੀ ਨੇ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਫਿਰ, 2019 ਵਿੱਚ, ਸੁਪਰੀਮ ਕੋਰਟ ਨੇ ਅਡਾਨੀ ਦੇ ਹੱਕ ਵਿੱਚ ਫੈਸਲਾ ਸੁਣਾਇਆ।
ਸੁਪਰੀਮ ਕੋਰਟ ਦੀ ਤਿੰਨ ਜੱਜਾਂ ਵਾਲੀ ਬੈਂਚ ਨੇ ਜੁਲਾਈ 2019 ਦੇ ਆਪਣੇ ਫ਼ੈਸਲੇ ਵਿਚ  ਕਿਹਾ ਸੀ ਕਿ ਪੀਪੀਏ ਰੱਦ ਕਰਨ ਦਾ ਅਡਾਨੀ ਦਾ ਫ਼ੈਸਲਾ ਸਹੀ ਹੈ ਕਿਉਂਕਿ ਉਸ ਨੂੰ ਜੀ.ਐਮ.ਡੀ.ਸੀ. ਨੇ ਨੈਨੀ ਬਲਾਕ ਤੋਂ ਸਮੇਂ ਸਿਰ ਕੋਲੇ ਦੀ ਸਪਲਾਈ ਨਹੀਂ ਮਿਲੀ। ਕੋਰਟ ਨੇ ਅਡਾਨੀ ਨੂੰ ਬਿਜਲੀ ਦੀ ਵਿਕਰੀ ਵਿਚ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦਾ ਦਾਅਵਾ ਕਰਨ ਦੀ ਵੀ ਇਜਾਜ਼ਾਤ ਦੇ ਦਿੱਤੀ ਸੀ।

ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ 10 ਹਜ਼ਾਰ ਰੁਪਏ ਘਟੇ ਸੋਨੇ ਦੇ ਭਾਅ, 5 ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚੀ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News