ਅਡਾਨੀ ਸਮੂਹ ਨੇ ਬੈਂਕਾਂ ਤੋਂ ਲਏ ਗਏ ਕਰਜ਼ੇ NPA ਬਣਨ ਦੇ ਦੋਸ਼ਾਂ ਨੂੰ ਰੱਦ ਕੀਤਾ

Sunday, Jan 17, 2021 - 04:16 PM (IST)

ਨਵੀਂ ਦਿੱਲੀ (ਭਾਸ਼ਾ) — ਅਡਾਨੀ ਸਮੂਹ ਨੇ ਸ਼ਨੀਵਾਰ ਨੂੰ ਬੈਂਕਾਂ ਦੇ ਕਰਜ਼ੇ ਨਾ ਮੋੜਨ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਸਮੂਹ ਨੇ ਕਿਹਾ ਕਿ ਉਸ ਦੀ ਹੋਂਦ ਨੂੰ ਤਿੰਨ ਦਹਾਕੇ ਹੋ ਗਏ ਹਨ ਅਤੇ ਇਸ ਸਮੇਂ ਦੌਰਾਨ ਇਸ ਦਾ ਰਿਕਾਰਡ ਬੇਦਾਗ ਹੀ ਰਿਹਾ ਹੈ ਅਤੇ ਇਕ ਵੀ ਬੈਂਕ ਕਰਜ਼ਾ ਨਾ-ਪ੍ਰਾਪਤੀ ਵਾਲੀ ਸੰਪਤੀ (ਐਨਪੀਏ) ਨਹੀਂ ਬਣਿਆ ਹੈ। ਟਵਿੱਟਰ ’ਤੇ ਜਾਰੀ ਕੀਤੇ ਇਕ ਬਿਆਨ ਵਿਚ ਸਮੂਹ ਨੇ ਕਿਹਾ ਕਿ ਇਸਨੇ ਦੇਸ਼ ਵਿਚ ਬੁਨਿਆਦੀ ਢਾਂਚੇ ਦੀਆਂ ਸੰਪੱਤੀਆਂ ਦਾ ਨਿਰਮਾਣ ਕੀਤਾ ਹੈ ਅਤੇ ਇਸਦੇ ਲਈ ਜ਼ਬਰਦਸਤ ਕਾਰਜਸ਼ੀਲ ਕਾਰਜਾਂ ਅਤੇ ਪੂੰਜੀ ਪ੍ਰਬੰਧਨ ਪ੍ਰਕਿਰਿਆਵਾਂ ਨੂੰ ਅਪਣਾਇਆ ਹੈ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦੇ ਮੰਤਰੀਆਂ ਨੂੰ ਕਦੋਂ ਲਗਾਇਆ ਜਾਵੇਗਾ ਕੋਰੋਨਾ ਲਾਗ ਦਾ ਟੀਕਾ? ਰਾਜਨਾਥ ਨੇ ਦਿੱਤਾ ਇਹ 

ਬੀਜੇਪੀ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਸ਼ੁੱਕਰਵਾਰ ਨੂੰ ਅਡਾਨੀ ਗਰੁੱਪ ਦੇ ਐਨਪੀਏ ਬਾਰੇ ਟਵੀਟ ਕੀਤਾ। ਸਵਾਮੀ ਦੇ ਟਵੀਟ ’ਤੇ ਅਡਾਨੀ ਸਮੂਹ ਨੇ ਕਿਹਾ ਕਿ ਉਸ ਦਾ ਰਿਕਾਰਡ ਬੇਦਾਗ ਹੈ ਅਤੇ ਤਿੰਨ ਦਹਾਕਿਆਂ ਵਿਚ ਉਸ ਦਾ ਇਕ ਵੀ ਕਰਜ਼ਾ ਐਨਪੀਏ ਨਹੀਂ ਹੋਇਆ ਹੈ। ਸਵਾਮੀ ਨੇ ਟਵੀਟ ਕੀਤਾ, ‘ਅਡਾਨੀ ਕੋਲ ਹੁਣ ਬੈਂਕਾਂ ਦਾ ਸਾਢੇ ਚਾਰ ਲੱਖ ਕਰੋੜ ਦਾ ਐਨਪੀਏ ਹੈ। ਜੇ ਮੈਂ ਗਲਤ ਹਾਂ, ਤਾਂ ਇਸ ਨੂੰ ਸਹੀ ਕਰੋ। ਫਿਰ ਵੀ 2016 ਤੋਂ ਉਨ੍ਹਾਂ ਦੀ ਦੌਲਤ ਹਰ ਦੋ ਸਾਲਾਂ ਵਿਚ ਦੁੱਗਣੀ ਹੋ ਰਹੀ ਹੈ। ਉਹ ਬੈਂਕਾਂ ਦਾ ਬਕਾਇਆ ਕਿਉਂ ਨਹੀਂ ਅਦਾ ਕਰ ਰਹੇ ਹਨ? ਜਿਸ ਤਰ੍ਹਾਂ ਉਸਨੇ ਛੇ ਹਵਾਈ ਅੱਡੇ ਖਰੀਦੇ ਹਨ, ਉਸੇ ਤਰ੍ਹਾਂ ਉਹ ਅਜਿਹੇ ਬੈਂਕ ਵੀ ਖਰੀਦਣਗੇ ਜਿਨ੍ਹਾਂ ’ਤੇ ਕਰਜ਼ਾ ਬਕਾਇਆ ਹੈ। ਅਡਾਨੀ ਨੇ ਸ਼ਨੀਵਾਰ ਨੂੰ ਟਵੀਟ ਵਿਚ ਅੰਕੜਿਆਂ ਨੂੰ “ਗਲਤ ਅਤੇ ਕਾਲਪਨਿਕ” ਦੱਸਿਆ ਹੈ।

ਇਹ ਵੀ ਪੜ੍ਹੋ : SBI ਨੇ ਖ਼ਾਤਾਧਾਰਕਾਂ ਨੂੰ ਦਿੱਤਾ ਤੋਹਫਾ, ਘਰ ਬੈਠੇ ਕਢਵਾ ਸਕੋਗੇ ਪੈਸੇ ਜਾਣੋ ਕਿਵੇਂ

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News