ਮੁਕੇਸ਼ ਅੰਬਾਨੀ ਨੂੰ ਟੱਕਰ ਦੇ ਰਹੇ ਹਨ ਗੌਤਮ ਅਡਾਨੀ, 6.5 ਗੁਣਾ ਤੇਜ਼ੀ ਨਾਲ ਵਧੀ ਦੌਲਤ

Thursday, Jun 16, 2022 - 09:48 AM (IST)

ਮੁਕੇਸ਼ ਅੰਬਾਨੀ ਨੂੰ ਟੱਕਰ ਦੇ ਰਹੇ ਹਨ ਗੌਤਮ ਅਡਾਨੀ, 6.5 ਗੁਣਾ ਤੇਜ਼ੀ ਨਾਲ ਵਧੀ ਦੌਲਤ

ਨਵੀਂ ਦਿੱਲੀ– ਸ਼ੇਅਰ ਬਾਜ਼ਾਰ ’ਚ ਤੇਜ਼ੀ ਨਾਲ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਹੈ। 6 ਮਹੀਨੇ ਯਾਨੀ ਨਵੰਬਰ ਤੋਂ ਲੈ ਕੇ ਅਪ੍ਰੈਲ 2022 ਦੌਰਾਨ ਕਾਰੋਬਾਰ ਨਾਲ ਜੁੜੇ ਸਮੂਹ ਦਾ ਮੁਲਾਂਕਣ 88.1 ਫੀਸਦੀ ਉਛਲ ਕੇ 17.6 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ। ਇਸ ਦੀ ਤੁਲਨਾ ’ਚ ਦਿੱਗਜ਼ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦਾ ਮੁੱਲ 13.4 ਫ਼ੀਸਦੀ ਵੱਧ ਕੇ 18.87 ਲੱਖ ਕਰੋੜ ਰੁਪਏ ਰਿਹਾ। ਇਸ ਦੇ ਨਾਲ ਹੀ ਕੰਪਨੀ ਬਰਗੰਡੀ ਪ੍ਰਾਈਵੇਟ ਹੁਰੂਨ ਇੰਡੀਆ ਦੀ 500 ਦੀ ਰੈਂਕਿੰਗ ’ਚ ਸ਼ਿਖਰ ਸਥਾਨ ’ਤੇ ਬਣੀ ਹੋਈ ਹੈ। ਯਾਨੀ ਇਸ ਤਰ੍ਹਾਂ ਵੇਖਿਆ ਜਾਵੇ ਤਾਂ ਮੁਕੇਸ਼ ਅੰਬਾਨੀ ਦੀ ਤੁਲਨਾ ’ਚ ਗੌਤਮ ਅੰਡਾਨੀ ਦੀਆਂ ਕੰਪਨੀਆਂ ਦਾ ਮੁਲਾਂਕਣ ਕਰੀਬ 6.5 ਗੁਣਾ ਤੇਜ਼ੀ ਨਾਲ ਵਧਿਆ ਹੈ।

ਇਹ ਵੀ ਪੜ੍ਹੋ- ਭਾਰਤ ਤੋਂ ਕਣਕ ਨਹੀਂ ਮੰਗਵਾਏਗਾ UAE, ਐਕਸਪੋਰਟ ’ਤੇ 4 ਮਹੀਨਿਆਂ ਲਈ ਲਗਾਈ ਪਾਬੰਦੀ

ਸਭ ਤੋਂ ਤੇਜ਼ ਵਧਿਆ ਗ੍ਰੀਨ ਐਨਰਜੀ ਦਾ ਮੁਲਾਂਕਣ
ਰਿਪੋਰਟ ਮੁਤਾਬਕ ਗੌਤਮ ਅਡਾਨੀ ਦੀ ਅਗਵਾਈ ਵਾਲੀਆਂ ਕੰਪਨੀਆਂ ’ਚ ਅਡਾਨੀ ਗ੍ਰੀਨ ਐਨਰਜੀ ਦਾ ਮੁਲਾਂਕਣ ਸਭ ਤੋਂ ਤੇਜ਼ੀ ਨਾਲ 139 ਫੀਸਦੀ ਵਧ ਕੇ 4.50 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ। ਇਸ ਨਾਲ ਕੰਪਨੀ 6ਵੇਂ ਸਥਾਨ ’ਤੇ ਆ ਗਈ, 6 ਮਹੀਨੇ ਪਹਿਲਾਂ ਇਹ 16ਵੇਂ ਸਥਾਨ ’ਤੇ ਸੀ। 

ਜਾਣੋ ਅਡਾਨੀ ਗਰੁੱਪ ਦੀਆਂ ਬਾਕੀ ਕੰਪਨੀਆਂ ਦਾ ਹਾਲ
ਅਡਾਨੀ ਵਿਲਮਰ ਇਸ ਦੌਰਾਨ ਕਰੀਬ 190 ਫੀਸਦੀ ਵਧ ਕੇ 66,427 ਕਰੋੜ, ਅਡਾਨੀ ਪਾਵਰ 157.8 ਫੀਸਦੀ ਦੇ ਵਾਧੇ ਨਾਲ 66,185 ਕਰੋੜ ਰੁਪਏ ’ਤੇ ਪਹੁੰਚ ਗਈ। ਸਮੂਹ ਦੀਆਂ ਕੁੱਲ 9 ਕੰਪਨੀਆਂ ਦਾ ਮੁਲਾਂਕਣ 6 ਮਹੀਨਿਆਂ ਦੌਰਾਨ (ਨਵੰਬਰ 2021 ਤੋਂ ਅਪ੍ਰੈਲ 2022) 88.1 ਫੀਸਦੀ ਵਧ ਕੇ 17.6 ਲੱਖ ਕਰੋੜ ਰੁਪਏ ਪਹੁੰਚ ਗਿਆ। ਇਨ੍ਹਾਂ ਦੀ 500 ਟੌਪ ਕੰਪਨੀਆਂ ’ਚ ਹਿੱਸੇਦਾਰੀ 7.6 ਫੀਸਦੀ ਹੈ।

ਇਹ ਵੀ ਪੜ੍ਹੋ- ਕ੍ਰਿਪਟੋ ਕਰੰਸੀ 'ਚ ਫਿਰ ਮਚੀ ਹਾਹਾਕਾਰ! 21,000 ਤੋਂ ਹੇਠਾਂ ਡਿੱਗਿਆ ਬਿਟਕੁਆਇਨ

ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਦੀ ਰੈਂਕਿੰਗ ਡਿੱਗੀ
ਜਿਨ੍ਹਾਂ ਕੰਪਨੀਆਂ ਦੇ ਮੁਲਾਂਕਣ ’ਚ ਗਿਰਾਵਟ ਅਤੇ ਰੈਂਕਿੰਗ ’ਚ ਕਮੀ ਦੇਖੀ ਗਈ, ਉਸ ’ਚ ਬਾਬਾ ਰਾਮਦੇਵ ਦੀ ਅਗਵਾਈ ਵਾਲੀ ਪਤੰਜਲੀ ਆਯੁਰਵੇਦ ਸ਼ਾਮਲ ਹੈ। ਕੰਪਨੀ ਦਾ ਮੁੱਲ 17.9 ਫੀਸਦੀ ਘਟ ਕੇ 23,000 ਕਰੋੜ ਰੁਪਏ ਰਿਹਾ। ਨਾਲ ਹੀ ਉਹ ਰੈਂਕਿੰਗ ’ਚ ਡਿੱਗ ਕੇ 184ਵੇਂ ਸਥਾਨ ’ਤੇ ਆ ਗਈ ਜਦ ਕਿ ਪਹਿਲਾਂ 34ਵੇਂ ਸਥਾਨ ’ਤੇ ਸੀ। ਰਿਪਰੋਟ ਮੁਤਾਬਕ ਮੁੱਲ ਦੇ ਹਿਸਾਬ ਨਾਲ 313.9 ਫ਼ੀਸਦੀ ਦੇ ਵਾਧੇ ਨਾਲ ਸਭ ਤੋਂ ਵੱਧ ਲਾਭ ’ਚ ਵੇਦਾਂਤ ਫੈਸ਼ਨ ਰਹੀ। ਇਸ ਤੋਂ ਬਾਅਦ ਅਡਾਨੀ ਵਿਲਮਰ 190 ਫ਼ੀਸਦੀ ਅਤੇ ਬਿਲਡੇਸਕ 172.9 ਫ਼ੀਸਦੀ ਦਾ ਸਥਾਨ ਰਿਹਾ।

ਇਹ ਵੀ ਪੜ੍ਹੋ- ਪੁਰਾਣੀਆਂ ਸਰਕਾਰਾਂ ਨੇ ਪੈਦਾ ਕੀਤੇ ਗੈਂਗਸਟਰ, ਹੁਣ ਇਨ੍ਹਾਂ ਨੂੰ ਸ਼ਹਿ ਦੇਣ ਵਾਲਾ ਕੋਈ ਨਹੀਂ : ਕੇਜਰੀਵਾਲ

 

 


 


author

Tanu

Content Editor

Related News