ਪਹਿਲੀ ਵਾਰ ਟਾਪ-10 ’ਚ ਸ਼ਾਮਲ ਅਡਾਨੀ ਗਰੁੱਪ ਨੇ ਕਰਵਾਈ ਖੂਬ ਕਮਾਈ

Monday, Jan 23, 2023 - 01:34 PM (IST)

ਮੁੰਬਈ (ਭਾਸ਼ਾ) - ਪਿਛਲੇ ਕਾਰੋਬਾਰੀ ਹਫਤੇ ’ਚ ਸ਼ੇਅਰ ਬਾਜ਼ਾਰ ਬੜ੍ਹਤ ’ਤੇ ਬੰਦ ਹੋਣ ’ਚ ਕਾਮਯਾਬ ਰਿਹਾ ਹੈ। ਪਿਛਲੇ ਹਫਤੇ ਸੈਂਸੈਕਸ ਅਤੇ ਨਿਫਟੀ ਸੂਚਕ ਅੰਕ ਦੋਵੇਂ ਹਫਤਾਵਾਰੀ ਆਧਾਰ ’ਤੇ ਮਜ਼ਬੂਤ ​​ਹੋਏ। ਬਾਜ਼ਾਰ ਦੇ ਇਸ ਉਛਾਲ ’ਚ ਸੈਂਸੈਕਸ 30 ’ਚੋਂ ਟਾਪ 10 ’ਚ 4 ਕੰਪਨੀਆਂ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਲਈ ਕਾਫੀ ਪੈਸਾ ਕਮਾਇਆ। ਹਾਲਾਂਕਿ 6 ਕੰਪਨੀਆਂ ਨੂੰ ਨੁਕਸਾਨ ਹੋਇਆ। ਸਭ ਤੋਂ ਵੱਧ ਫਾਇਦਾ ਐੱਚ. ਡੀ. ਐੱਫ. ਸੀ. ਬੈਂਕ ਅਤੇ ਟਾਪ 10 ਵਿਚ ਪਹਿਲੀ ਵਾਰ ਸ਼ਾਮਲ ਅਡਾਨੀ ਟੋਟਲ ਗੈਸ ਦੇ ਸ਼ੇਅਰਾਂ ਨੇ ਕਰਵਾਇਆ, ਜਦੋਂਕਿ ਰਿਲਾਇੰਸ ਇੰਡਸਟਰੀਜ਼ ਅਤੇ ਟਾਟਾ ਕੰਸਲਟੈਂਸੀ ’ਚ ਨਿਵੇਸ਼ਕਾਂ ਦੀ ਦੌਲਤ ’ਚ ਗਿਰਾਵਟ ਆਈ। ਸੈਂਸੈਕਸ ਦੀਆਂ ਟਾਪ 10 ਵਿਚੋਂ 4 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ’ਚ ਪਿਛਲੇ ਹਫਤੇ 82,480.67 ਕਰੋੜ ਰੁਪਏ ਦਾ ਵਾਧਾ ਹੋਇਆ। ਇਸ ਦੌਰਾਨ ਐੱਚ. ਡੀ. ਐੱਫ. ਸੀ. ਬੈਂਕ, ਅਡਾਨੀ ਟੋਟਲ ਗੈਸ, ਇਨਫੋਸਿਸ ਅਤੇ ਐੱਚ. ਡੀ. ਐੱਫ. ਸੀ. ਕੇ ਦੇ ਸ਼ੇਅਰਾਂ ’ਚ ਬੜ੍ਹਤ ਰਹੀ। ਉਥੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.), ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਆਈ. ਸੀ. ਆਈ. ਸੀ. ਆਈ. ਬੈਂਕ, ਹਿੰਦੁਸਤਾਨ ਯੂਨੀਲਿਵਰ (ਐੱਚ. ਯੂ. ਐੱਲ.), ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਅਤੇ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਬਾਜ਼ਾਰ ਪੂੰਜੀਕਰਨ ’ਚ ਗਿਰਾਵਟ ਆਈ।

ਅਡਾਨੀ ਟੋਟਲ ਗੈਸ ਦਾ ਕਮਾਲ

ਪਿਛਲੇ ਸੋਮਵਾਰ ਤੋਂ ਸ਼ੁੱਕਰਵਾਰ ਦੌਰਾਨ, ਐੱਚ. ਡੀ. ਐੱਫ. ਸੀ. ਬੈਂਕ ਦਾ ਮਾਰਕੀਟ ਕੈਪ 33,432.65 ਕਰੋੜ ਰੁਪਏ ਵਧ ਕੇ 9,26,187.54 ਕਰੋੜ ਰੁਪਏ ਹੋ ਗਿਆ। ਉਥੇ ਟਾਪ 10 ਦੀ ਸੂਚੀ ’ਚ ਪਹਿਲੀ ਵਾਰ ਸ਼ਾਮਲ ਹੋਣ ਵਾਲੀ ਅਡਾਨੀ ਟੋਟਲ ਗੈਸ ਦਾ ਮਾਰਕੀਟ ਕੈਪ 22,667.1 ਕਰੋੜ ਰੁਪਏ ਵਧ ਕੇ 4,30,933.09 ਕਰੋੜ ਰੁਪਏ ’ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਦਾ ਮਾਰਕੀਟ ਕੈਪ 17,144.18 ਕਰੋੜ ਰੁਪਏ ਵਧ ਕੇ 4,96,067.07 ਕਰੋੜ ਰੁਪਏ ’ਤੇ ਅਤੇ ਇਨਫੋਸਿਸ ਦਾ ਮਾਰਕੀਟ ਕੈਪ 9,236.74 ਕਰੋੜ ਰੁਪਏ ਵਧ ਕੇ 6,41,921.69 ਕਰੋੜ ਰੁਪਏ ਹੋ ਗਿਆ।


Harinder Kaur

Content Editor

Related News