ਅਡਾਨੀ ਨੇ ਗੁਆਇਆ ਰੁਤਬਾ ਮੁੜ ਕੀਤਾ ਹਾਸਲ, ਬਣੇ ਏਸ਼ੀਆ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀ

Wednesday, Jun 07, 2023 - 06:53 PM (IST)

ਅਡਾਨੀ ਨੇ ਗੁਆਇਆ ਰੁਤਬਾ ਮੁੜ ਕੀਤਾ ਹਾਸਲ, ਬਣੇ ਏਸ਼ੀਆ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀ

ਬਿਜ਼ਨੈੱਸ ਡੈਸਕ : ਅਡਾਨੀ ਗਰੁੱਪ ਨੇ 2.65 ਅਰਬ ਡਾਲਰ ਦਾ ਕਰਜ਼ਾ ਸਮੇਂ ਤੋਂ ਪਹਿਲਾਂ ਹੀ ਚੁਕਾ ਦਿੱਤਾ ਹੈ। ਇਸ ਕਾਰਨ ਸਮੂਹ ਦੇ ਜ਼ਿਆਦਾਤਰ ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਉਛਾਲ ਕਾਰਨ ਮੰਗਲਵਾਰ ਨੂੰ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਸੰਪਤੀ ਵਧੀ ਅਤੇ ਉਹ ਏਸ਼ੀਆ ਦੇ ਅਮੀਰਾਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਪਹੁੰਚ ਗਏ। ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਅਨੁਸਾਰ ਉਨ੍ਹਾਂ ਦੀ ਕੁਲ ਜਾਇਦਾਦ ਵਿੱਚ 160 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ 18ਵੇਂ ਸਥਾਨ 'ਤੇ ਪਹੁੰਚ ਗਏ।

ਇਹ ਵੀ ਪੜ੍ਹੋ : ਰੂਸ ਨੇ ਉਡਾਇਆ ਯੂਕ੍ਰੇਨ 'ਚ ਸਭ ਤੋਂ ਵੱਡਾ ਬੰਨ੍ਹ!, 'ਤਬਾਹੀ' ਦੇ ਖ਼ਤਰੇ ਕਾਰਨ ਦਹਿਸ਼ਤ 'ਚ ਜ਼ੇਲੇਂਸਕੀ

ਹੁਣ ਉਨ੍ਹਾਂ ਦੀ ਕੁਲ ਜਾਇਦਾਦ $61.8 ਬਿਲੀਅਨ ਤੱਕ ਪਹੁੰਚ ਗਈ ਹੈ। ਚੀਨ ਦੇ ਝੋਂਗ ਸ਼ੈਨਸ਼ੈਨ ਹੁਣ ਉਨ੍ਹਾਂ ਤੋਂ ਇਕ ਸਥਾਨ ਹੇਠਾਂ 19ਵੇਂ ਨੰਬਰ 'ਤੇ ਆ ਗਏ ਹਨ। ਬੋਤਲਬੰਦ ਪਾਣੀ ਦਾ ਕਾਰੋਬਾਰ ਕਰਨ ਵਾਲੇ ਸ਼ੈਨਸ਼ੈਨ ਦੀ ਨੈੱਟਵਰਥ 'ਚ ਜਾਇਦਾਦ ਮੰਗਲਵਾਰ ਨੂੰ 927 ਮਿਲੀਅਨ ਡਾਲਰ ਘਟ ਗਈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 85.2 ਬਿਲੀਅਨ ਡਾਲਰ ਦੀ ਕੁਲ ਜਾਇਦਾਦ ਦੇ ਨਾਲ ਏਸ਼ੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਹਨ।

ਇਹ ਵੀ ਪੜ੍ਹੋ : ਈਰਾਨ ਨੇ ਬਣਾ 'ਤੀ ਆਵਾਜ਼ ਦੀ ਰਫ਼ਤਾਰ ਤੋਂ ਵੀ 15 ਗੁਣਾ ਤੇਜ਼ ਚੱਲਣ ਵਾਲੀ ਹਾਈਪਰਸੋਨਿਕ ਮਿਜ਼ਾਈਲ

24 ਜਨਵਰੀ ਨੂੰ ਅਮਰੀਕੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਰਿਸਰਚ ਦੀ ਰਿਪੋਰਟ ਦੇ ਕਾਰਨ ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਈ ਸੀ। ਇਸ ਰਿਪੋਰਟ 'ਚ ਅਡਾਨੀ ਗਰੁੱਪ 'ਤੇ ਸ਼ੇਅਰਾਂ ਦੀ ਕੀਮਤ 'ਚ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਪਰ ਇਸ ਕਾਰਨ ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਲਗਾਤਾਰ ਕਈ ਦਿਨਾਂ ਤੱਕ ਗਿਰਾਵਟ ਆਈ। ਇਸ ਕਾਰਨ ਅਡਾਨੀ ਗਰੁੱਪ ਨੂੰ ਨਿਵੇਸ਼ਕਾਂ ਅਤੇ ਰਿਣਦਾਤਿਆਂ ਦਾ ਵਿਸ਼ਵਾਸ ਵਾਪਸ ਲੈਣ ਲਈ ਕਈ ਕਦਮ ਚੁੱਕਣੇ ਪੈ ਰਹੇ ਹਨ। ਇਸ ਵਿੱਚ ਕਰਜ਼ਾ ਘਟਾਉਣਾ ਵੀ ਸ਼ਾਮਲ ਹੈ। ਗਰੁੱਪ ਦਾ ਦਾਅਵਾ ਹੈ ਕਿ ਇਸ ਦਾ ਸ਼ੁੱਧ ਕਰਜ਼ਾ ਅਤੇ EBITDA ਅਨੁਪਾਤ ਹੁਣ 2.81 ਗੁਣਾ ਹੈ। ਇਸ ਸਾਲ ਅਡਾਨੀ ਦੀ ਕੁਲ ਜਾਇਦਾਦ 'ਚ 58.7 ਅਰਬ ਡਾਲਰ ਦੀ ਕਮੀ ਆਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News