ਰਿਲਾਇੰਸ ਇੰਡਸਟਰੀਜ਼ ਦੇ ਬੋਰਡ 'ਚ ਸ਼ਾਮਲ ਹੋਵੇਗਾ ਅਰਾਮਕੋ ਦਾ ਪ੍ਰਤੀਨਿਧੀ

Sunday, Jun 20, 2021 - 07:21 PM (IST)

ਨਵੀਂ ਦਿੱਲੀ- ਸਾਊਦੀ ਅਰਾਮਕੋ ਦੇ ਚੇਅਰਮੈਨ ਅਤੇ ਉੱਥੇ ਦੀ ਪਬਲਿਕ ਇਨਵੈਸਟਮੈਂਟ ਫੰਡ ਦੇ ਗਵਰਨਰ ਯਾਸਿਰ-ਅਲ ਰੂਮਾਇਨ ਨੂੰ ਸੰਭਵਤ ਰਿਲਾਇੰਸ ਇੰਡਸਟਰੀਜ਼ ਦੇ ਨਿਰਦੇਸ਼ਕ ਮੰਡਲ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਇਹ 15 ਅਰਬ ਡਾਲਰ ਦੇ ਸੌਦੇ ਦੀ ਇਹ ਇਕ ਪਹਿਲੀ ਸ਼ਰਤ ਹੈ।

ਯਾਸਿਰ-ਅਲ ਰੂਮਾਇਨ ਨੂੰ ਰਿਲਾਇੰਸ ਇੰਡਸਟਰੀਜ਼ ਦੀ ਨਵੀਂ ਬਣਾਈ ਗਈ ਤੇਲ ਤੋਂ ਰਸਾਇਣ (ਓ2ਸੀ) ਇਕਾਈ ਦੇ ਨਿਰਦੇਸ਼ਕ ਮੰਡਲ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। 

ਇਸ ਦੀ ਘੋਸ਼ਣਾ ਸੰਭਵਤ 24 ਜੂਨ ਨੂੰ ਹੋਣ ਵਾਲੀ ਆਰ. ਆਈ. ਐੱਲ. ਦੇ ਸ਼ੇਅਰਧਾਰਕਾਂ ਦੀ ਸਾਲਾਨਾ ਬੈਠਕ ਵਿਚ ਕੀਤੀ ਜਾ ਸਕਦੀ ਹੈ। ਬ੍ਰੇਕਰੇਜ ਐੱਚ. ਸੀ. ਬੀ. ਸੀ. ਗਲੋਬਲ ਰਿਸਰਚ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ, ''ਰਿਲਾਇੰਸ ਦੀ ਸਾਲਾਨਾ ਆਮ ਬੈਠਕ ਇਤਿਹਾਸਕ ਰੂਪ ਤੋਂ ਲੋਕਾਂ ਦਾ ਧਿਆਨ ਆਕਰਸ਼ਤ ਕਰਦੀ ਰਹੀ ਹੈ। ਪਿਛਲੀਆਂ ਬੈਠਕਾਂ ਵਿਚ ਇਸ ਵਿਚ 3,000 ਤੱਕ ਸ਼ੇਅਰਧਾਰਕ ਸ਼ਾਮਲ ਹੋਏ ਹਨ। ਉੱਥੇ ਹੀ, ਮਹਾਮਾਰੀ ਦੌਰਾਨ ਪਿਛਲੇ ਸਾਲ ਆਨਲਾਈਨ ਬੈਠਕ ਵਿਚ ਦੁਨੀਆ ਦੇ 42 ਦੇਸ਼ਾਂ ਦੇ 468 ਸ਼ਹਿਰਾਂ ਦੇ ਤਿੰਨ ਲੱਖ ਲੋਕ ਇਸ ਵਿਚ ਸ਼ਾਮਲ ਹੋਏ ਸਨ।" ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਇਕ ਸਾਲ ਦੌਰਾਨ ਬਹੁਤ ਸਾਰੇ ਨਵੇਂ ਨਿਵੇਸ਼ਕ ਰਿਲਾਇੰਸ ਇੰਡਸਟਰੀਜ਼ ਦੀਆਂ ਡਿਜੀਟਲ ਅਤੇ ਪ੍ਰਚੂਨ ਸਹਾਇਕ ਕੰਪਨੀਆਂ ਨਾਲ ਜੁੜੇ ਹਨ।


Sanjeev

Content Editor

Related News