ਕਬਾੜ ’ਚ ਬਦਲ ਜਾਣਗੇ 15 ਸਾਲ ਤੋਂ ਪੁਰਾਣੇ 9 ਲੱਖ ਸਰਕਾਰੀ ਵਾਹਨ : ਗਡਕਰੀ

Tuesday, Jan 31, 2023 - 11:33 AM (IST)

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ 15 ਸਾਲ ਤੋਂ ਪੁਰਾਣੇ 9 ਲੱਖ ਸਰਕਾਰੀ ਵਾਹਨਾਂ ਦੇ 1 ਅਪ੍ਰੈਲ ਤੋਂ ਬਾਅਦ ਸੜਕ ’ਤੇ ਚੱਲਣ ’ਤੇ ਪਾਬੰਦੀ ਲਾਈ ਗਈ ਹੈ। ਉਨ੍ਹਾਂ ਦੀ ਥਾਂ ’ਤੇ ਨਵੇਂ ਵਾਹਨ ਲਾਏ ਜਾਣਗੇ। ਇਹ ਵਾਹਨ ਕੇਂਦਰ ਅਤੇ ਰਾਜ ਸਰਕਾਰਾਂ ਟਰਾਂਸਪੋਰਟ ਕਾਰਪੋਰੇਸ਼ਨਾਂ ਅਤੇ ਜਨਤਕ ਖੇਤਰ ਦੇ ਉਦਮਾਂ ’ਚ ਲੱਗੇ ਹੋਏ ਹਨ। ਉਦਯੋਗ ਮੰਡਲ ਫਿੱਕੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਸਰਕਾਰ ਈਥੇਨਾਲ, ਮੀਥੇਨਾਲ, ਬਾਇਓ-ਸੀ. ਐੱਨ. ਜੀ., ਬਾਇਓ-ਐੱਲ. ਐੱਨ. ਜੀ. ਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਸੁਵਿਧਾਜਨਕ ਬਣਾਉਣ ਲਈ ਕਈ ਕਦਮ ਚੁੱਕ ਰਹੀ ਹੈ।

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਇਸ ਨਾਲ ਹਵਾ ਪ੍ਰਦੂਸ਼ਣ ਕਾਫੀ ਹੱਦ ਤੱਕ ਘਟੇਗਾ। ਇਹ ਨਿਯਮ ਦੇਸ਼ ਦੀ ਰੱਖਿਆ ਲਈ ਅਭਿਆਨ ’ਚ ਕਾਨੂੰਨ ਵਿਵਸਥਾ ਲਾਗੂ ਕਰਨ ਅਤੇ ਅੰਦਰੂਨੀ ਸੁਰੱਖਿਆ ਲਈ ਵਰਤੋਂ ਕੀਤੇ ਜਾਣ ਵਾਲੇ ਵਿਸ਼ੇਸ਼ ਉਦੇਸ਼ ਦੇ ਵਾਹਨਾਂ (ਬਖਤਰਬੰਦ ਅਤੇ ਹੋਰ ਵਿਸ਼ੇਸ਼ ਵਾਹਨ) ’ਤੇ ਲਾਗੂ ਨਹੀਂ ਹੋਵੇਗਾ। ਇਸ ’ਚ ਕਿਹਾ ਗਿਆ ਹੈ ਕਿ ਰਜਿਸਟਰਡ ਵਾਹਨ ਕਬਾੜ ਇਕਾਈ ਵੱਲੋਂ ਅਜਿਹੇ ਵਾਹਨਾਂ ਨੂੰ ਉਨ੍ਹਾਂ ਦੀ ਰਜਿਸਟ੍ਰੇਸ਼ਨ ਦੇ ਦਿਨ ਤੋਂ 15 ਸਾਲਾਂ ਬਾਅਦ ਮੋਟਰ ਵਾਹਨ (ਵਾਹਨਾਂ ਦੇ ਰਜਿਸਟ੍ਰੇਸ਼ਨ ਅਤੇ ਲਾਗੂਕਰਨ ਕਬਾੜ ਇਕਾਈ) ਨਿਯਮ 2021 ਦੇ ਅੰਤਰਗਤ ਬੰਦ ਕਰ ਦਿੱਤਾ ਜਾਵੇਗਾ।


Harinder Kaur

Content Editor

Related News