ਇਸ ਸੂਬੇ 'ਚ ਤਿਆਰ ਹੁੰਦੇ ਹਨ ਦੇਸ਼ ਦੇ 65 ਫੀਸਦੀ ਮੋਬਾਇਲ
Monday, Feb 04, 2019 - 07:24 PM (IST)

ਬਿਜ਼ਨੈੱਸ ਡੈਸਕ—ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ 'ਚ ਨਿਰਮਿਤ 65 ਫੀਸਦੀ ਮੋਬਾਇਲ ਫੋਨ ਸਿਰਫ ਨੋਇਡਾ 'ਚ ਹੀ ਬਣ ਰਹੇ ਹਨ। ਸ਼ਰਮਾ ਨੇ ਕਿਹਾ ਕਿ ਦੇਸ਼ 'ਚ ਬਣਨ ਵਾਲੇ 65 ਫੀਸਦੀ ਮੋਬਾਇਲ ਫੋਨ ਦਾ ਨਿਰਮਾਣ ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਹੁੰਦਾ ਹੈ। ਅਸੀਂ ਇਹ ਉਪਲੱਬਧੀ ਸਿਰਫ ਡੇਢ ਸਾਲ 'ਚ ਹਾਸਲ ਕੀਤੀ ਹੈ। ਮੋਬਾਇਲ ਉਤਪਾਦਨ ਦੇ ਮਾਮਲੇ 'ਚ ਅਸੀਂ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਤੋਂ ਅੱਗੇ ਨਿਕਲ ਚੁੱਕਿਆ ਹੈ। ਇਸ ਨਾਲ ਰੋਜ਼ਗਾਰ ਲਈ ਦੂਜੇ ਸੂਬੇ 'ਚ ਲੋਕਾਂ ਦਾ ਪਲਾਇਨ ਰੁੱਕਿਆ ਹੈ।। ਉਨ੍ਹਾਂ ਦੇ ਪ੍ਰਦੇਸ਼ ਦੀ ਸੂਚਨਾ-ਟੈਕਨਾਲੋਜੀ ਨੀਤੀ ਨੂੰ ਦੇਸ਼ 'ਚ ਸਭ ਤੋਂ ਵਧੀਆ ਦੱਸਿਆ।
ਸ਼ਰਮਾ ਨੇ ਕਿਹਾ ਕਿ ਇਸ ਦਾ ਅਹਿਮ ਕਾਰਨ ਉਨ੍ਹਾਂ ਦੀ ਸਰਕਾਰ ਦੁਆਰਾ ਸੂਬੇ ਦੀ ਕਾਨੂੰਨ-ਵਿਵਸਥਾ ਦੀ ਸਥਿਤੀ 'ਚ ਸੁਧਾਰ ਲਿਆਉਣਾ ਹੈ। ਸਰਕਾਰ ਨੇ ਉਦਯੋਗ ਅਤੇ ਕਾਰੋਬਾਰਾਂ ਦੇ ਅਨੁਕੂਲ ਨੀਤੀਆਂ ਬਣਾਈਆਂ ਹਨ। ਅਸੀਂ ਏਕਲ ਖਿੜਕੀ ਪ੍ਰਣਾਲੀ ਲਾਗੂ ਕੀਤੀ ਜਿਸ ਦੀ ਪੂਰੇ ਦੇਸ਼ 'ਚ ਸਹਾਰਣਾ ਹੋਈ। ਇਥੇ ਤੱਕ ਕੀ ਮਹਾਰਾਸ਼ਟਰ ਵਰਗੇ ਸੂਬੇ ਵੀ ਸਾਡੇ ਆਈ.ਟੀ. ਨੀਤੀ ਦਾ ਅਧਿਐਨ ਕਰਨ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਨਿਵੇਸ਼ਕ ਸੰਮੇਲਨ ਦੌਰਾਨ 42 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਈ.ਟੀ. ਅਤੇ ਇਲੈਕਟ੍ਰਾਨਿਕਸ ਖੇਤਰ 'ਚ ਆਇਆ ਹੈ।
ਉੱਤਰ ਪ੍ਰਦੇਸ਼ ਸਰਕਾਰ ਜਲਦ ਹੀ ਇਲੈਕਟ੍ਰਾਨਿਕਸ ਸਿਟੀ ਬਣਾਉਣ ਜਾ ਰਹੀ ਹੈ। ਇਸ ਦੇ ਲਈ ਰਾਜਧਾਨੀ ਲਖਨਊ ਦੇ ਨਾਦਰਗੰਜ ਇਲਾਕੇ 'ਚ ਜ਼ਮੀਨ ਪ੍ਰਾਪਤ ਹੋ ਗਈ ਹੈ। ਇਸ ਤੋਂ ਇਲਾਵਾ ਮੇਰਠ, ਆਗਰਾ, ਗੋਰਖਪੁਰ, ਕਾਨਪੁਰ, ਵਾਰਾਣਸੀ, ਲਖਨਊ ਅਤੇ ਬਰੇਲੀ 'ਚ ਆਈ.ਟੀ. ਪਾਰਕ ਵੀ ਖੋਲੇ ਜਾਣਗੇ। ਸ਼ਰਮਾ ਨੇ ਦੱਸਿਆ ਕਿ ਨੋਇਡਾ ਦੇ ਟੇਗਨਾ 'ਚ ਇਲੈਕਟ੍ਰਾਨਿਕਸ ਕਲਸਟਰਸ ਸਥਾਪਿਤ ਕੀਤੇ ਜਾਣਗੇ। ਉਮੀਦ ਹੈ ਕਿ ਚੀਨ ਅਤੇ ਤਾਈਵਾਨ ਦੀਆਂ ਕੰਪਨੀਆਂ ਉੱਥੇ 5000 ਕਰੋੜ ਰੁਪਏ ਦਾ ਨਿਵੇਸ਼ ਕਰਨਗੀਆਂ।