ਦੀਵਾਲੀ ਤੋਂ ਪਹਿਲਾਂ ਈ. ਪੀ. ਐੱਫ. ਓ. ਦੇ 6 ਕਰੋੜ ਮੈਂਬਰਾਂ ਨੂੰ ਮਿਲੇਗੀ ਸੌਗਾਤ

Monday, Sep 06, 2021 - 01:09 PM (IST)

ਨਵੀਂ ਦਿੱਲੀ- ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਦੀਵਾਲੀ ਤੋਂ ਪਹਿਲਾਂ ਆਪਣੇ 6 ਕਰੋੜ ਤੋਂ ਜ਼ਿਆਦਾ ਮੈਂਬਰਾਂ ਨੂੰ ਖ਼ੁਸ਼ ਹੋਣ ਦਾ ਮੌਕਾ ਦੇ ਸਕਦਾ ਹੈ। ਈ. ਪੀ. ਐੱਫ. ਓ. ਵਿੱਤੀ ਸਾਲ 2020-21 ਲਈ ਵਿਆਜ ਦਰ ਦੀਵਾਲੀ ਤੋਂ ਪਹਿਲਾਂ ਜਾਰੀ ਕਰ ਸਕਦਾ ਹੈ। 

ਇਕ ਅਧਿਕਾਰੀ ਨੇ ਕਿਹਾ ਕਿ ਈ. ਪੀ. ਐੱਫ. ਓ. ਦੇ ਕੇਂਦਰੀ ਬੋਰਡ ਨੇ ਵਿਆਜ ਵਿਚ ਵਾਧਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਉਸ ਨੇ ਵਿੱਤ ਮੰਤਰਾਲਾ ਦੀ ਮਨਜ਼ੂਰੀ ਮੰਗੀ ਹੈ।

ਹਾਲਾਂਕਿ, ਕੁਝ ਲੋਕਾਂ ਦਾ ਤਰਕ ਹੈ ਕਿ ਵਿੱਤ ਮੰਤਰਾਲਾ ਦੀ ਮਨਜ਼ੂਰੀ ਸਿਰਫ ਪ੍ਰੋਟੋਕਾਲ ਦਾ ਮਾਮਲਾ ਹੈ, ਈ. ਪੀ. ਐੱਫ. ਓ. ਇਸ ਦੀ ਮਨਜ਼ੂਰੀ ਤੋਂ ਬਿਨਾਂ ਵਿਆਜ ਦਰ ਨੂੰ ਖਾਤਿਆਂ ਵਿਚ ਜਮ੍ਹਾ ਨਹੀਂ ਕਰ ਸਕਦਾ ਹੈ। ਦੂਜੇ ਅਧਿਕਾਰੀ ਨੇ ਕਿਹਾ ਕਿ ਪਿਛਲਾ ਡੇਢ ਸਾਲ ਤਨਖ਼ਾਹਦਾਰ ਵਰਗ ਸਣੇ ਮਜ਼ਦੂਰ ਵਰਗ ਲਈ ਕਠਿਨ ਰਿਹਾ। ਹੁਣ ਦੀਵਾਲੀ ਤੱਕ ਭੁਗਤਾਨ ਨਾਲ ਉਨ੍ਹਾਂ ਦਾ ਮੂਡ ਖ਼ੁਸ਼ ਹੋ ਸਕਦਾ ਹੈ। ਗੌਰਤਲਬ ਹੈ ਕਿ ਈ. ਪੀ. ਐੱਫ. ਓ. ਦੇ ਟਰੱਸਟੀ ਬੋਰਡ ਨੇ ਵਿੱਤੀ ਸਾਲ 2021 ਲਈ 8.5 ਫ਼ੀਸਦੀ ਭੁਗਤਾਨ ਦੀ ਸਿਫਾਰਸ਼ ਕੀਤੀ ਸੀ। ਸਾਲ 2020 ਵਿਚ ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਈ. ਪੀ. ਐੱਫ. ਨੇ ਮਾਰਚ 2020 ਵਿਚ ਈ. ਪੀ. ਐੱਫ. 'ਤੇ ਵਿਆਜ ਦਰ ਨੂੰ ਘਟਾ ਕੇ 8.5 ਫ਼ੀਸਦੀ ਕਰ ਦਿੱਤਾ ਸੀ, ਜੋ ਪਿਛਲੇ 7 ਸਾਲਾਂ ਵਿਚ ਸਭ ਤੋਂ ਘੱਟ ਵਿਆਜ ਦਰ ਹੈ। ਵਿੱਤੀ ਸਾਲ 2018-19 ਵਿਚ ਵਿਆਜ ਦਰ 8.65 ਫ਼ੀਸਦੀ ਸੀ। ਹਾਲਾਂਕਿ, ਵਿੱਤੀ ਸਾਲ 2017-18 ਵਿਚ ਇਹ ਸਿਰਫ਼ 8.55 ਫ਼ੀਸਦੀ ਹੀ ਸੀ, ਜਦੋਂ ਕਿ ਵਿੱਤੀ ਸਾਲ 2019-20 ਲਈ ਇਹ 8.5 ਫ਼ੀਸਦੀ ਸੀ। 


Sanjeev

Content Editor

Related News