ਦੇਸ਼ 'ਚ ਬਿਨਾਂ ਬੀਮੇ ਦੇ ਸੜਕਾਂ 'ਤੇ ਦੌਡ਼ ਰਹੇ 57 ਫ਼ੀਸਦੀ ਵਾਹਨ
Friday, Dec 11, 2020 - 05:53 PM (IST)
ਨਵੀਂ ਦਿੱਲੀ - ਦੇਸ਼ ਭਰ ਦੇ ਸੂਬਿਆਂ ਵਿਚ ਟ੍ਰੈਫਿਕ ਪੁਲਸ ਵੱਲੋਂ ਸਖ਼ਤੀ ਨਾ ਕਰਨ, ਬੀਮਾਕਰਤਾ ਦੁਆਰਾ ਫੋਲੋ ਅਪ ਦੀ ਘਾਟ ਕਾਰਨ ਅਤੇ ਤੀਜੀ ਧਿਰਾਂ ਦੇ ਕਵਰਾਂ ਦੀਆਂ ਵੱਧ ਰਹੀ ਫੀਸਾਂ ਕਾਰਨ ਵਾਹਨ ਮਾਲਕਾਂ ਨੇ ਆਪਣੇ ਵਾਹਨਾਂ ਲਈ ਬੀਮਾ ਪਾਲਿਸੀ ਕਰਵਾਉਣਾ ਜਾਂ ਉਨ੍ਹਾਂ ਦਾ ਨਵੀਨੀਕਰਣ ਕਰਨਾ ਘੱਟ ਕਰ ਦਿੱਤਾ ਹੈ।
ਬੀਮਾ ਸੂਚਨਾ ਬਿਊਰੋ ਦੀ ਇੱਕ ਰਿਪੋਰਟ ਅਨੁਸਾਰ, ਭਾਰਤੀ ਸੜਕਾਂ 'ਤੇ ਬੀਮਾ ਤਹਿਤ ਵਾਹਨਾਂ ਦਾ ਅਨੁਪਾਤ ਵਿੱਤੀ ਸਾਲ 2018 ਵਿਚ 54 ਫੀਸਦੀ ਤੋਂ ਵੱਧ ਕੇ ਵਿੱਤੀ ਸਾਲ 2019 ਵਿਚ 57 ਫ਼ੀਸਦੀ ਹੋ ਗਿਆ ਹੈ। 31 ਮਾਰਚ 2019 ਤੱਕ ਭਾਰਤ ਵਿਚ 23 ਕਰੋੜ ਤੋਂ ਵੱਧ ਵਾਹਨਾਂ ਵਿਚੋਂ 57 ਫੀਸਦੀ ਵਾਹਨ ਸੜਕਾਂ 'ਤੇ ਬਿਨਾ ਬੀਮੇ ਤੋਂ ਹੀ ਸਨ।
ਇਸਦਾ ਅਰਥ ਇਹ ਹੈ ਕਿ ਲਗਭਗ 13.2 ਕਰੋੜ ਵਾਹਨ ਲਾਜ਼ਮੀ ਤੀਜੀ ਧਿਰ ਬੀਮਾ ਕਵਰ ਤੋਂ ਬਿਨਾ ਚੱਲ ਰਹੇ ਹਨ। ਇਨ੍ਹਾਂ ਵਾਹਨਾਂ ਨਾਲ ਹੋਣ ਵਾਲੇ ਹਾਦਸਿਆਂ ਦੇ ਸ਼ਿਕਾਰ ਵਿਅਕਤੀ ਨੂੰ ਮੁਆਵਜ਼ਾ ਨਹੀਂ ਮਿਲੇਗਾ ਕਿਉਂਕਿ ਕਿਸੇ ਵੀ ਬੀਮਾ ਕੰਪਨੀ ਦੀ ਇਸ 'ਤੇ ਦੇਣਦਾਰੀ ਨਹੀਂ ਬਣਾਈ ਜਾ ਸਕਦੀ। ਮਾਲਕਾਂ ਕੋਲ ਵੀ ਮੁਅਾਵਜ਼ਾ ਪ੍ਰਦਾਨ ਕਰਨ ਦੇ ਸੀਮਤ ਤਰੀਕੇ ਹਨ।
ਇਹ ਵੀ ਦੇਖੋ : ਅਕਸ਼ੈ ਕੁਮਾਰ ਹੁਣ ਦਿਖਾਈ ਦੇਣਗੇ ਚਵਨਪ੍ਰਾਸ਼ ਦੇ ਵਿਗਿਆਪਨ 'ਚ, ਬਣੇ ਬ੍ਰਾਂਡ ਅੰਬੈਸਡਰ
ਵਿੱਤੀ ਸਾਲ 2018 ਦੀ ਰਿਪੋਰਟ ਦੇ ਅਨੁਸਾਰ , ਸੜਕ 'ਤੇ ਲੱਗਭਗ 21.1 ਕਰੋੜ ਵਾਹਨਾਂ ਵਿੱਚੋਂ 54 ਫੀਸਦੀ ਵਾਹਨ ਹੀ ਬੀਮਾ ਤਹਿਤ ਸਨ। ਇੱਕ ਸਾਲ ਵਿਚ , ਗੈਰ ਅਨੁਕੂਲ ਵਾਹਨਾਂ ਦੀ ਗਿਣਤੀ ਲਗਭਗ 2 ਕਰੋੜ ਤੋਂ ਵੀ ਵੱਧ ਗਈ ਹੈ। ਜ਼ਿਆਦਾਤਰ ਦੋ ਪਹੀਆ ਵਾਹਨ ਦਾ ਤਾਂ ਬੀਮਾ ਹੀ ਨਹੀਂ ਹੋਇਆ ਹੁੰਦਾ।ਦੱਸਦਈਏ ਕਿ ਭਾਰਤੀ ਸੜਕਾਂ 'ਤੇ ਸਾਲਾਨਾ 75 ਫੀਸਦੀ 2 ਪਹੀਆ ਵਾਹਨ ਉਤਰਦੇ ਹਨ ਜਿਸ ਵਿੱਚੋਂ ਵੱਧ ਤੋਂ ਵੱਧ 66 ਫੀਸਦੀ ਵਾਹਨਾਂ ਦਾ ਬੀਮਾ ਨਹੀਂ ਹੋਇਆ ਹੁੰਦਾ। ਜੇਕਰ ਹੋਰ ਸੂਬਿਆਂ ਦੀ ਗੱਲ੍ਹ ਕਰੀਏ ਤਾਂ 15 ਸੂਬੇ ਅਜਿਹੇ ਹਨ ਜਿੱਥੇ 60 ਫੀਸਦੀ ਤੋਂ ਵੱਧ ਵਾਹਨ ਬਿਨਾ ਬੀਮੇ ਤੋਂ ਸੜਕਾਂ 'ਤੇ ਉਤਰਦੇ ਹਨ। ਦੱਖਣੀ ਰਾਜ ਨਿਯਮਾਂ ਦੀ ਪਾਲਣਾਂ ਕਰਨ ਵਿਚ ਜ਼ਿਆਦਾ ਬਿਹਤਰ ਹਨ।
ਇਹ ਵੀ ਦੇਖੋ : ਫੇਸਬੁੱਕ: ਜੇ ਕੰਪਨੀ ਹਾਰੀ 'ਐਂਟੀਟਰੱਸਟ ਕੇਸ' ਤਾਂ ਵੇਚਣਾ ਪੈ ਸਕਦੈ ਵੱਡਾ ਕਾਰੋਬਾਰ
ਬੀਮਾ ਕਰਤਾ ਦੇ ਅਨੁਸਾਰ ਸੂਬਾ ਸਰਕਾਰਾਂ ਲਈ ਬਿਨਾਂ ਬੀਮਾ ਵਾਲੇ ਵਾਹਨਾਂ ਦੀ ਪਛਾਣ ਕਰਨਾ ਔਖਾ ਹੈ ਕਿਉਂਕਿ ਬੀਮਾਯੁਕਤ ਵਾਹਨਾਂ ਦਾ ਇੱਕ ਡਾਟਾਬੇਸ ਹੁੰਦਾ ਹੈ। ਹਾਲਾਂਕਿ ਸਮੱਸਿਆ ਨਿਯਮਾਂ ਦੇ ਲਾਗੂ ਕਰਨ 'ਚ ਵੀ ਹੈ। ਮਹਾਰਾਸ਼ਟਰ ਵਿਚ ਬਿਨਾ ਅਦਾਇਗੀ ਵਾਲੇ ਚਲਾਨ 600 ਕਰੋੜ ਹੋਣ ਤੋਂ ਪਾਰ 'ਤੇ ਸਰਕਾਰ ਨੇ ਇਸ ਹਫਤੇ ਨਕਦੀ ਚਾਲਾਨ ਵਸੂਲਨ ਦਾ ਫ਼ੈਸਲਾ ਕੀਤਾ ਹੈ।
ਵਿੱਤੀ ਸਾਲ 2018 ਵਿਚ ਮੌਤ ਦੇ ਦਾਅਵਿਆਂ ਲਈ ਬੰਦੋਬਸਤ ਰਕਮ 9,01,207 ਰੁਪਏ ਸੀ ਅਤੇ ਸੱਟ ਦੇ ਦਾਅਵਿਆਂ ਲਈ ਇਹ 2,51,094 ਰੁਪਏ ਸੀ। ਇਹ ਗਿਣਤੀ ਸਾਲ-ਦਰ-ਸਾਲ ਵੱਧ ਰਹੀ ਹੈ ਕਿਉਂਕਿ ਇਹ ਕਮਾਈ ਅਤੇ ਮਹਿੰਗਾਈ ਨਾਲ ਜੁੜਿਆ ਹੋਇਆ ਹੈ। ਬੀਮਾ ਕਰਨ ਵੱਲੇ , ਬਦਲੇ ਵਿੱਚ ਤੀਜੀ ਧਿਰਾਂ ਦੇ ਰੂਪ ਵਿੱਚ ਵਾਹਨ ਮਾਲਕਾਂ ਤੋਂ ਜ਼ਿਆਦਾ ਪੈਸਾ ਵਸੂਲਦੇ ਹਨ ਜਿਸ ਨਾਲ ਇਹ ਬੀਮੇ ਘੱਟ ਕਿਫਾੲਤੀ ਸਾਬਤ ਹੁੰਦੇ ਹਨ।
ਇਹ ਵੀ ਦੇਖੋ : ਹੁਣ ਤੁਸੀਂ ਐਮਾਜ਼ੋਨ 'ਤੇ ਖਰੀਦਦਾਰੀ ਦੇ ਨਾਲ ਲੈ ਸਕਦੇ ਹੋ ਟੈਕਸ ਬੈਨਿਫਿਟਸ ਦਾ ਲਾਭ
ਨੋਟ - ਦੇਸ਼ 'ਚ ਬਿਨਾਂ ਬੀਮੇ ਦੇ ਸੜਕਾਂ 'ਤੇ ਦੌਡ਼ ਰਹੇ 57 ਫ਼ੀਸਦੀ ਵਾਹਨ ਚਾਲਕਾਂ ਦੀ ਸੁਰੱਖਿਆ ਉੱਤੇ ਖਡ਼੍ਹੇ ਕਰਦੇ ਹਨ ਕਈ ਪ੍ਰਸ਼ਨ ਚਿੰਨ੍ਹ। ਇਸ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।