ਸਵਿਗੀ ਦੇ ਇਕ ਫ਼ੈਸਲੇ ਨੇ ਵਰਲਡ ਕੱਪ ’ਚ ਕ੍ਰਿਕਟ ਪ੍ਰੇਮੀਆਂ ਦੀ ਵਧਾਈ ਚਿੰਤਾ

Tuesday, Oct 17, 2023 - 11:11 AM (IST)

ਸਵਿਗੀ ਦੇ ਇਕ ਫ਼ੈਸਲੇ ਨੇ ਵਰਲਡ ਕੱਪ ’ਚ ਕ੍ਰਿਕਟ ਪ੍ਰੇਮੀਆਂ ਦੀ ਵਧਾਈ ਚਿੰਤਾ

ਜਲੰਧਰ (ਇੰਟ.)- ਫੂਡ ਡਲਿਵਰੀ ਕੰਪਨੀ ਸਵਿਗੀ ਨੇ ਫੂਡ ਡਲਿਵਰੀ ਆਰਡਰ ’ਤੇ ਲੱਗਣ ਵਾਲੀ ਪਲੇਟਫਾਰਮ ਫ਼ੀਸ ਨੂੰ 2 ਰੁਪਏ ਤੋਂ ਵਧਾ ਕੇ 3 ਰੁਪਏ ਕਰ ਦਿੱਤਾ ਹੈ। ਭਾਵ ਕੰਪਨੀ ਨੇ ਇਸ ਫ਼ੀਸ ਵਿੱਚ 50 ਫ਼ੀਸਦੀ ਦਾ ਵਾਧਾ ਕੀਤਾ ਹੈ। ਇਸ ਵਾਧੇ ਦਾ ਸਭ ਤੋਂ ਵੱਧ ਝਟਕਾ ਵਰਲਡ ਕੱਪ 2023 ਦੇ ਚਲਦੇ ਕ੍ਰਿਕਟ ਪ੍ਰੇਮੀਆਂ ਨੂੰ ਲੱਗਾ ਹੈ। ਸਟੇਡੀਅਮ ਵਿੱਚ ਦਰਸ਼ਕ ਸਵਿਗੀ ਜਾਂ ਫਿਰ ਜੋਮੈਟੋ ਤੋਂ ਹੀ ਖਾਣਾ ਮੰਗਵਾਕੇ ਖਾਂਦੇ ਹਨ। ਇਸ ਨਾਲ ਜੋ ਲੋਕ ਘਰ ਵਿੱਚ ਮੈਚ ਦੇਖਦੇ ਹਨ, ਉਹ ਵੀ ਮੈਚ ਦੌਰਾਨ ਆਨਲਾਈਨ ਖਾਣਾ ਆਰਡਰ ਕਰਦੇ ਹਨ। ਅਜਿਹੇ ਵਿੱਚ ਹੁਣ ਉਨ੍ਹਾਂ ਨੂੰ ਵਧੀ ਹੋਈ ਪਲੇਟਫਾਰਮ ਫ਼ੀਸ ਦੇਣੀ ਹੀ ਪਵੇਗੀ।

ਇਹ ਵੀ ਪੜ੍ਹੋ - ਪਰਸਨਲ ਲੋਨ ਲੈਣ ਤੋਂ ਪਹਿਲਾਂ ਰੱਖੋ ਇਨ੍ਹਾਂ 6 ਗੱਲਾਂ ਦਾ ਖ਼ਾਸ ਧਿਆਨ, ਕਦੇ ਨਹੀਂ ਹੋਵੋਗੇ ਖੱਜਲ ਖੁਆਰ

ਜੋਮੈਟੋ ਨੇ ਵੀ ਕਈ ਥਾਂ ਵਧਾਈ ਫ਼ੀਸ
ਮੀਡੀਆ ਰਿਪੋਰਟ ਮੁਤਾਬਕ ਸਵਿਗੀ ਦੇ ਕੰਪਟੀਟਰ ਬ੍ਰਾਂਡ ਗੁੜਗਾਓਂ ਸਥਿਤ ਜੋਮੈਟੋ ਨੇ ਵੀ 2 ਰੁਪਏ ਪਲੇਟਫਾਰਮ ਫ਼ੀਸ ਲੈਣੀ ਸ਼ੁਰੂ ਕਰ ਦਿੱਤੀ ਸੀ, ਜਿਸਨੂੰ ਬਾਅਦ ਵਿੱਚ ਕੁਝ ਸਥਾਨਾਂ ’ਤੇ ਵਧਾ ਕੇ 3 ਰੁਪਏ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਵਿਗੀ ਆਪਣੇ ਕਵਿੱਕ ਕਾਮਰਸ ਪਲੇਟਫਾਰਮ ਇੰਸਟਾਮਾਰਟ ’ਤੇ 4 ਰੁਪਏ ਦਾ ਹੈਂਡਲਿੰਗ ਚਾਰਜ ਵੀ ਲਗਾਉਂਦੀ ਹੈ। ਸਵਿਗੀ ਨੇ ਪਲੇਟਫਾਰਮ ਫ਼ੀਸ ਵਿੱਚ 50 ਫ਼ੀਸਦੀ ਦਾ ਵਾਧਾ 4 ਅਕਤੂਬਰ 2023 ਤੋਂ ਲਾਗੂ ਕੀਤਾ ਹੈ। ਬੈਂਗਲੁਰੂ ਬੈਸਟ ਕੰਪਨੀ ਸਵਿਗੀ ਨੇ ਸ਼ੁਰੂਆਤ ਵਿੱਚ ਬੈਂਗਲੁਰੂ ਅਤੇ ਹੈਦਰਾਬਾਦ ਵਿਚ ਇਹ ਫ਼ੀਸ ਲੈਣੀ ਸ਼ੁਰੂ ਕੀਤੀ ਸੀ, ਬਾਅਦ ਉਸਨੇ ਪੂਰੇ ਦੇਸ਼ ਵਿੱਚ ਇਸ ਫ਼ੀਸ ਨੂੰ ਲਾਗੂ ਕੀਤਾ।

ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ

ਕੰਪਨੀ ਨੇ ਕਿਹਾ, ਫ਼ੀਸ ’ਚ ਜ਼ਿਆਦਾ ਬਦਲਾਅ ਨਹੀਂ
ਮੌਜੂਦਾ ਸਮੇਂ ਵਿੱਚ ਸਵਿਗੀ 2 ਰੁਪਏ ਦੀ ਛੋਟ ਦੇ ਨਾਲ 5 ਰੁਪਏ ਪਲੇਟਫਾਰਮ ਫ਼ੀਸ ਲੈਂਦੀ ਹੈ। 2 ਰੁਪਏ ਛੋਟ ਤੋਂ ਬਾਅਦ ਗਾਹਕ ਤੋਂ 3 ਰੁਪਏ ਫ਼ੀਸ ਲਈ ਜਾਂਦੀ ਹੈ। ਪਲੇਟਫਾਰਮ ਫੀਸ ਡਲਿਵਰੀ ਚਾਰਜ ਤੋਂ ਇਲਾਵਾ ਲਗਾਇਆ ਜਾਂਦਾ ਹੈ। ਇਹ ਫ਼ੀਸ ਕੰਪਨੀ ਦੇ ਲਾਇਲਟੀ ਪ੍ਰੋਗਰਾਮ ਸਵਿਗੀ ਦੇ ਗਾਹਕਾਂ ਲਈ ਮੁਆਫ਼ ਹੈ। ਸਵਿਗੀ ਦੇ ਬੁਲਾਰੇ ਨੇ ਕਿਹਾ ਕਿ ਪਲੇਟਫਾਰਮ ਫ਼ੀਸ ’ਤੇ ਕੋਈ ਅਹਿਮ ਬਦਲਾਅ ਨਹੀਂ ਹੋਇਆ ਹੈ। ਇਹ ਜ਼ਿਆਦਾਤਰ ਸਰਵਿਸ ਪ੍ਰੋਵਾਈਡਰਸ ਰਾਹੀਂ ਲਾਗੂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਸ਼ਹਿਰਾਂ ਵਿਚ ਅਸੀਂ ਕੰਮ ਕਰਦੇ ਹਾਂ ਉਨ੍ਹਾਂ ’ਚੋਂ ਜ਼ਿਆਦਾਤਰ ਵਿੱਚ ਪਲੇਟਫਾਰਮ ਫ਼ੀਸ ਅਜੇ 3 ਰੁਪਏ ਹੈ।

ਇਹ ਵੀ ਪੜ੍ਹੋ - Flipkart 'ਤੇ ਲੱਗੀ ਤਿਉਹਾਰੀ ਸੀਜ਼ਨ ਦੀ ਸੇਲ 'ਚ 8 ਦਿਨਾਂ 'ਚ 1.4 ਬਿਲੀਅਨ ਗਾਹਕਾਂ ਨੇ ਕੀਤਾ ਵਿਜ਼ਿਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News