50 ਅਤੇ 20 ਰੁਪਏ ਦੇ ਵੀ ਆਉਣਗੇ ਨਵੇਂ ਨੋਟ

12/04/2016 4:14:22 PM

ਨਵੀਂ ਦਿੱਲੀ— ਰਿਜ਼ਰਵ ਬੈਂਕ ਦੇ ਵੱਲੋਂ ਜਾਰੀ ਇੱਕ ਬਿਆਨ ''ਚ ਨਵੀਂ ਘੋਸ਼ਣਾ ਹੋਈ ਹੈ ਕਿ 500 ਅਤੇ 2000 ਦੇ ਨਵੇਂ ਨੋਟਾਂ ਤੋਂ ਬਾਅਦ ਹੁਣ 20 ਤੋਂ 50 ਰੁਪਏ ਦੇ ਨਵੇਂ ਨੋਟ ਜਾਰੀ ਹੋਣਗੇ। ਹਾਲਾਂਕਿ ਪੁਰਾਣੇ 20 ਅਤੇ 50 ਦੇ ਨਵੇਂ ਚੱਲਦੇ ਰਹਿਣਗੇ। ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ ਪ੍ਰਧਾਨ ਮੰਤਰੀ ਦੀ ਘੋਸ਼ਣਾ ਤੋਂ ਬਾਅਦ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰ ਦਿੱਤੇ ਹਨ। ਆਰ.ਬੀ.ਆਈ. ਨੇ 2000 ਅਤੇ 500 ਦੇ ਨਵੇਂ ਨੋਟ ਜਾਰੀ ਕੀਤੇ ਹਨ, ਹਾਲਾਂਕਿ ਨੋਟਬੰਦੀ ਤੋਂ ਬਾਅਦ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਕੈਸ਼ ਨਹੀਂ ਮਿਲ ਰਿਹਾ ਹੈ। ਰੋਜ਼ ਬੈਂਕ ਅਤੇ ਏ.ਟੀ.ਐੱਮ. ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।

Related News