‘45,000 ਇਕਾਈਆਂ ਲਾਜ਼ਮੀ ਕਰਨਗੀਆਂ 1 ਫੀਸਦੀ GST ਦੇਣਦਾਰੀ ਦਾ ਨਕਦ ਭੁਗਤਾਨ’

Sunday, Dec 27, 2020 - 10:07 AM (IST)

‘45,000 ਇਕਾਈਆਂ ਲਾਜ਼ਮੀ ਕਰਨਗੀਆਂ 1 ਫੀਸਦੀ GST ਦੇਣਦਾਰੀ ਦਾ ਨਕਦ ਭੁਗਤਾਨ’

ਨਵੀਂ ਦਿੱਲੀ (ਭਾਸ਼ਾ) – ਨਵੇਂ ਸਾਲ ਤੋਂ ਲਾਗੂ ਹੋਣ ਜਾ ਰਹੀ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇਣਦਾਰੀ ਦੇ 1 ਫੀਸਦੀ ਨਕਦ ਭੁਗਤਾਨ ਦੀ ਲਾਜ਼ਮੀ ਵਿਵਸਥਾ ਦੇ ਘੇਰੇ ’ਚ ਕਰੀਬ 45,000 ਰਜਿਸਟਰਡ ਇਕਾਈਆਂ ਆਉਣਗੀਆਂ।

ਇਹ ਜੀ. ਐੱਸ. ਟੀ. ਦੇ ਤਹਿਤ ਰਜਿਸਟਰਡ ਕੁਲ ਟੈਕਸਦਾਤਾਵਾਂ ਦਾ ਸਿਰਫ 0.37 ਫੀਸਦੀ ਹਿੱਸਾ ਹੈ। ਮਾਲੀਆ ਵਿਭਾਗ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਫਰਜ਼ੀ ਬਿੱਲਾਂ ਦੇ ਮਾਧਿਅਮ ਰਾਹੀਂ ਟੈਕਸ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਸ ਹਫਤੇ ਲਈ ਇਸ ਹਫਤੇ ਦੀ ਸ਼ੁਰੂਆਤ ’ਚ ਜੀ. ਐੱਸ. ਟੀ. ਨਿਯਮਾਂ ’ਚ ਇਹ ਸੋਧ ਕੀਤੀ।

ਇਸ ਦੇ ਤਹਿਤ 50 ਲੱਖ ਰੁਪਏ ਤੋਂ ਵੱਧ ਦਾ ਮਾਸਿਕ ਕਾਰੋਬਾਰ ਕਰਨ ਵਾਲੀਆਂ ਇਕਾਈਆਂ ਨੂੰ ਉਨ੍ਹਾਂ ਦੀ ਜੀ. ਐੱਸ. ਟੀ. ਦੇਣਦਾਰੀ ਦਾ 1 ਫੀਸਦੀ ਲਾਜ਼ਮੀ ਤੌਰ ’ਤੇ ਨਕਦ ’ਚ ਜਮ੍ਹਾ ਕਰਵਾਉਣਾ ਹੋਵੇਗਾ।

ਇਸ ਸੋਧ ਤੋਂ ਬਾਅਦ 1 ਜਨਵਰੀ 2021 ਤੋਂ ਜੀ. ਐੱਸ. ਟੀ. ਦੇ ਤਹਿਤ ਰਜਿਸਟਰਡ ਇਕਾਈਆਂ ਆਪਣੀ ਜੀ. ਐੱਸ. ਟੀ. ਦੇਣਦਾਰੀ ਦੇ 99 ਫੀਸਦੀ ਦੇ ਬਦਲੇ ਹੀ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦੀ ਵਰਤੋਂ ਕਰ ਸਕਣਗੀਆਂ।

ਹਾਲਾਂਕਿ ਇਸ ਨਿਯਮ ਤੋਂ ਉਨ੍ਹਾਂ ਇਕਾਈਆਂ ਨੂੰ ਛੋਟ ਦਿੱਤੀ ਗਈ ਹੈ ਜਿਥੇ ਕੋਈ ਮੈਨੇਜਿੰਗ ਡਾਇਰੈਕਟਰ ਜਾਂ ਸਹਿਯੋਗੀ 1 ਲੱਖ ਰੁਪਏ ਤੋਂ ਵੱਧ ਦਾ ਨਿੱਜੀ ਇਨਕਮ ਟੈਕਸ ਜਮ੍ਹਾ ਕਰਵਾਉਂਦਾ ਹੈ ਜਾਂ ਫਿਰ ਪਿਛਲੇ ਵਿੱਤੀ ਸਾਲ ’ਚ ਜਿਸ ਦੀ ਬਿਨਾਂ ਵਰਤੋਂ ਹੋਏ ਆਈ. ਟੀ. ਸੀ. ਰਿਫੰਡ 1 ਲੱਖ ਰੁਪਏ ਤੋਂ ਵੱਧ ਰਿਹਾ ਹੋਵੇ।

GST ਦੇ ਤਹਿਤ ਲਗਭਗ 1.2 ਕਰੋੜ ਟੈਕਸਦਾਤਾ ਰਜਿਸਟਰਡ

ਸੂਤਰਾਂ ਮੁਤਾਬਕ ਅੰਕੜੇ ਦਿਖਾਉਂਦੇ ਹਨ ਕਿ ਜੀ. ਐੱਸ. ਟੀ. ਦੇ ਤਹਿਤ ਲਗਭਗ 1.2 ਕਰੋੜ ਟੈਕਸਦਾਤਾ ਰਜਿਸਟਰਡ ਹਨ। ਇਨ੍ਹਾਂ ’ਚੋਂ ਸਿਰਫ 4 ਲੱਖ ਟੈਕਸਦਾਤਾਵਾਂ ਦੀ ਹੀ ਪ੍ਰਤੀ ਮਹੀਨਾ ਸਪਲਾਈ 50 ਲੱਖ ਰੁਪਏ ਤੋਂ ਵੱਧ ਹੈ।

ਇਨ੍ਹਾਂ 4 ਲੱਖ ’ਚੋ ਸਿਰਫ ਡੇਢ ਲੱਖ ਲੋਕ ਹੀ ਆਪਣੀ ਜੀ. ਐੱਸ. ਟੀ. ਦੇਣਦਾਰੀ ਦਾ ਇਕ ਫੀਸਦੀ ਨਕਦ ਜਮ੍ਹਾ ਕਰਦੇ ਹਨ। ਸੂਤਰਾਂ ਨੇ ਕਿਹਾ ਕਿ ਨਿਯਮਾਂ ’ਚ ਸੋਧ ਤੋਂ ਬਾਅਦ ਛੋਟ ਪ੍ਰਾਪਤ ਟੈਕਸਦਾਤਾਵਾਂ ਨੂੰ ਕੱਢਣ ਤੋਂ ਬਾਅਦ ਇਨ੍ਹਾਂ ਡੇਢ ਲੱਖ ਲੋਕਾਂ ’ਚੋਂ 1.05 ਲੱਖ ਟੈਕਸਦਾਤਾ ਅਤੇ ਇਸ ਦੇ ਘੇਰੇ ਤੋਂ ਬਾਹਰ ਹੋ ਜਾਣਗੇ। ਅਜਿਹੇ ’ਚ ਸਿਰਫ 40 ਤੋਂ 45 ਹਜ਼ਾਰ ਟੈਕਸਦਾਤਾਵਾਂ ਨੂੰ ਹੀ ਇਹ ਲਾਜ਼ਮੀ ਨਕਦ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ 1.2 ਕਰੋੜ ਜੀ. ਐੱਸ. ਟੀ. ਟੈਕਸਦਾਤਾਵਾਂ ਦਾ ਸਿਰਫ 0.37 ਫੀਸਦੀ ਹੈ।


author

Harinder Kaur

Content Editor

Related News