2.2 ਕਰੋੜ ਰੁਪਏ 'ਚ ਵਿਕੀ 32 ਸਾਲ ਪੁਰਾਣੀ ਕਾਰ, ਜਾਣੋ ਖਾਸੀਅਤ

Friday, Nov 15, 2024 - 06:28 PM (IST)

2.2 ਕਰੋੜ ਰੁਪਏ 'ਚ ਵਿਕੀ 32 ਸਾਲ ਪੁਰਾਣੀ ਕਾਰ, ਜਾਣੋ ਖਾਸੀਅਤ

ਆਟੋ ਡੈਸਕ- ਫੋਰਡ ਐਸਕੋਰਟ ਆਰ.ਐੱਸ. ਕਾਸਵਰਥ ਦੀ 32 ਸਾਲ ਪੁਰਾਣੀ ਕਾਰ ਨੇ ਨਿਲਾਮੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਕਾਰ 2.2 ਕਰੋੜ ਰੁਪਏ 'ਚ ਨਿਰਾਮ ਹੋਈ, ਜੋ ਹੁਣ ਤਕ ਕਿਸੇ ਵੀ ਫੋਰਡ ਐਸਕੋਰਟ ਲਈ ਮਿਲੀ ਸਭ ਤੋਂ ਉੱਚੀ ਬੋਲੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਕਾਰ ਆਪਣੇ ਪੂਰੇ 32 ਸਾਲਾਂ 'ਚ ਸਿਰਫ 2.221 ਮੀਲ ਹੀ ਚੱਲੀ ਹੈ। ਪਿਛਲੇ 30 ਸਾਲਾਂ ਤੋਂ ਇਹ ਕਾਰ ਇਕ ਲਿਵਿੰਗ ਰੂਪ 'ਚ ਰੱਖੀ ਗਈ ਸੀ ਅਤੇ ਕਦੇ ਸੜਕਾਂ 'ਤੇ ਨਹੀਂ ਉਤਰੀ।

ਇਹ ਵੀ ਪੜ੍ਹੋ- 5-ਸਟਾਰ ਸੇਫਟੀ ਅਤੇ 34KM ਦੀ ਮਾਈਲੇਜ! ਲਾਂਚ ਹੋਈ ਨਵੀਂ DZIRE, ਜਾਣੋ ਕੀਮਤ

'ਕਿੰਗ ਆਫ ਦਿ ਬਾਏ ਰੇਸਰ'

90 ਦੇ ਦਹਾਕੇ 'ਚ ਇਹ ਕਾਰ ਕਾਫੀ ਪ੍ਰਸਿੱਧ ਸੀ ਅਤੇ ਫੋਰਡ ਦੇ ਇਸ ਮਾਡਲ ਨੂੰ 'ਕਿੰਗ ਆਫ ਦਿ ਬਾਏ ਰੇਸਰ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸ ਸਮੇਂ ਇਹ ਕਾਰ ਨੌਜਵਾਨ ਡਰਾਈਵਰਾਂ 'ਚ ਬਹੁਤ ਚਰਚਿਤ ਸੀ। ਇਸ ਐਸਕੋਰਟ ਆਰ.ਐੱਸ. ਕਾਸਵਰਥ ਦੀ ਨਿਲਾਮੀ ਨੇ ਪੁਰਾਣੇ ਅਤੇ ਕਲਾਸਿਕ ਕਾਰ ਕਲੈਕਟਰਾਂ 'ਚ ਭਾਰੀ ਉਤਸ਼ਾਹ ਅਤੇ ਚਰਚਾ ਪੈਦਾ ਕਰ ਦਿੱਤੀ ਹੈ। 

ਖਾਸੀਅਤ

ਫੋਰਡ ਐਸਕੋਰਟ ਆਰ.ਐੱਸ. ਕਾਸਵਰਥ ਦੀ ਇਹ ਖਾਸੀਅਤ ਹੈ ਕਿ ਇਹ ਇਕ ਸਪੈਸ਼ਲ ਅਤੇ ਲਿਮਟਿਡ ਐਡੀਸ਼ਨ ਮਾਡਲ ਸੀ ਜੋ ਪ੍ਰਦਰਸ਼ਨ ਅਤੇ ਡਿਜ਼ਾਈਨ ਦੋਵਾਂ ਹੀ ਮਾਮਲਿਆਂ 'ਚ ਬੇਹੱਦ ਆਕਰਸ਼ਕ ਸੀ। ਕਾਰ ਦੀ ਘੱਟ ਦੂਰੀ ਅਤੇ ਬਹੁਤ ਚੰਗੀ ਕੰਡੀਸ਼ਨ ਹੋਣ ਕਾਰਨ ਇਸ ਨੂੰ ਜ਼ਿਆਦਾ ਕੀਮਤ 'ਤੇ ਨਿਲਾਮ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- 7.89 ਲੱਖ ਰੁਪਏ 'ਚ ਲਾਂਚ ਹੋਈ ਇਹ ਧਾਂਸੂ ਕੰਪੈਕਟ SUV


author

Rakesh

Content Editor

Related News