ਭਾਰਤ 'ਤੇ ਟਿਕੀਆਂ ਦੁਨੀਆ ਦੀਆਂ ਨਜ਼ਰਾਂ! ਪਹਿਲੀ ਵਾਰ ਇਕ ਦਹਾਕੇ 'ਚ ਦਾਖ਼ਲ ਹੋਣਗੇ 24 ਗਲੋਬਲ ਬ੍ਰਾਂਡ

06/09/2023 1:22:30 PM

ਨਵੀਂ ਦਿੱਲੀ- ਭਾਰਤ ਅੱਜ ਦੇ ਸਮੇਂ ਵਿੱਚ ਦੁਨੀਆ 'ਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵਿਕਾਸ ਕਰ ਰਿਹਾ ਹੈ। ਇਕ ਪਾਸੇ ਜਿਥੇ ਦੁਨੀਆ ਦੇ ਵੱਡੇ-ਵੱਡੇ ਦੇਸ਼ ਮੰਦੀ ਦੀ ਹਾਲਤ ਤੋਂ ਗੁਜ਼ਰ ਰਹੇ ਹਨ, ਉੱਥੇ ਹੀ ਭਾਰਤ 'ਚ ਇਸ ਦੀ ਕਾਫ਼ੀ ਮੰਗ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ਦੀਆਂ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨ ਦੀਆਂ ਚਾਹਵਾਨ ਹਨ। ਦੁਨੀਆਂ ਦੀਆਂ ਕੰਪਨੀਆਂ ਭਾਰਤ ਵਿੱਚ ਆਪਣਾ ਮਾਲ ਵੇਚ ਕੇ ਫ਼ਾਇਦਾ ਉਠਾਉਣਾ ਚਾਹੁੰਦੀਆਂ ਹਨ। 

ਇਹ ਵੀ ਪੜ੍ਹੋ : ਬਾਜ਼ਾਰ 'ਚ ਮੰਦੀ ਦੀ ਮਾਰ, ਹੁਣ ਇਹ ਕੰਪਨੀ ਕਰੀਬ 1000 ਮੁਲਾਜ਼ਮਾਂ ਨੂੰ ਕੱਢਣ ਦੀ ਰੌਂਅ 'ਚ

ਸੂਤਰਾਂ ਅਨੁਸਾਰ ਇਸ ਸਾਲ ਲਗਭਗ 24 ਗਲੋਬਲ ਬ੍ਰਾਂਡ ਭਾਰਤ ਆਉਣਾ ਚਾਹੁੰਦੇ ਹਨ ਅਤੇ ਆਪਣੇ ਸਟੋਰ ਖੋਲ੍ਹਣਾ ਚਾਹੁੰਦੇ ਹਨ। ਪਹਿਲਾਂ ਇਹ ਸੰਖਿਆ 2020 ਵਿੱਚ 1, 2021 ਵਿੱਚ 3 ਅਤੇ 2022 ਵਿੱਚ 11 ਸੀ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਲਗਭਗ 12-15 ਬ੍ਰਾਂਡ ਹਰ ਸਾਲ ਭਾਰਤ ਆਉਂਦੇ ਸਨ। ਇਟਲੀ ਦਾ ਲਗਜ਼ਰੀ ਫੈਸ਼ਨ ਬ੍ਰਾਂਡ ਰੌਬਰਟੋ ਕੈਵਾਲੀ, ਬ੍ਰਿਟਿਸ਼ ਲਗਜ਼ਰੀ ਸਮਾਨ ਬ੍ਰਾਂਡ ਡਨਹਿਲ ਅਤੇ ਅਮਰੀਕੀ ਸਪੋਰਟਸਵੇਅਰ ਅਤੇ ਫੁੱਟਵੀਅਰ ਰਿਟੇਲਰ ਫੁੱਟ ਲਾਕਰ ਭਾਰਤ ਵਿੱਚ ਆਉਣ ਲਈ ਗੱਲਬਾਤ ਕਰ ਰਹੇ ਹਨ। 

ਇਹ ਵੀ ਪੜ੍ਹੋ : ਵਿਸਤਾਰਾ ਇਸ ਸਾਲ ਬੇੜੇ ’ਚ ਸ਼ਾਮਲ ਕਰੇਗੀ 10 ਜਹਾਜ਼, 1000 ਤੋਂ ਵੱਧ ਲੋਕਾਂ ਦੀ ਹੋਵੇਗੀ ਭਰਤੀ

ਦੱਸ ਦੇਈਏ ਕਿ ਇਟਲੀ ਦੇ ਲਵਾਜ਼ਾ ਅਤੇ ਅਰਮਾਨੀ ਕੈਫੇ, ਅਮਰੀਕਾ ਦੇ ਜੰਬਾ ਅਤੇ ਆਸਟ੍ਰੇਲੀਆ ਦੇ ਦ ਕੌਫੀ ਕਲੱਬ ਵਰਗੀਆਂ ਕਈ ਚੇਨਾਂ ਦੀ ਵੀ ਇਸ ਸਾਲ ਭਾਰਤ ਵਿੱਚ ਦਾਖਲ ਹੋਣ ਦੀ ਉਮੀਦ ਹੈ।  ਇਸ ਸਾਲ ਕਰੀਬ 2 ਦਰਜਨ ਅੰਤਰਰਾਸ਼ਟਰੀ ਬ੍ਰਾਂਡ ਭਾਰਤ ਆਉਣਾ ਦਾ ਚਾਹਵਾਨ ਹੈ, ਜੋ ਇੱਥੇ ਆਪਣੇ ਸਟੋਰ ਖੋਲ੍ਹਣਾ ਚਾਹੁੰਦੇ ਹਨ। 10 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਗਲੋਬਲ ਬ੍ਰਾਂਡ ਭਾਰਤ ਵਿੱਚ ਆਉਣਾ ਚਾਹੁੰਦਾ ਹੈ। ਕੋਵਿਡ ਤੋਂ ਬਾਅਦ ਖਪਤ 'ਚ ਤੇਜ਼ੀ ਕਾਰਨ ਗਲੋਬਲ ਕੰਪਨੀਆਂ ਭਾਰਤ ਵੱਲ ਆਕਰਸ਼ਿਤ ਹੋ ਰਹੀਆਂ ਹਨ। 

ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਝੋਨੇ ਸਣੇ ਕਈ ਫ਼ਸਲਾਂ ਦੇ ਘੱਟੋ-ਘੱਟ ਮੁੱਲ 'ਚ ਬੰਪਰ ਵਾਧਾ

ਮਿਲੀ ਜਾਣਕਾਰੀ ਅਨੁਸਾਰ ਇੱਕ ਦਰਜਨ ਤੋਂ ਵਧੇਰੇ ਇੰਟਰਨੇਸ਼ਨਲ ਬ੍ਰਾਂਡਸ, ਜਿਹਨਾਂ ਵਿੱਚ ਵੈਲੇਨਟੀਨੋ, ਮੈਕਲਾਰੇਨ ਅਤੇ ਬਾਲੇਨਸਿਯਾਗਾ ਸ਼ਾਮਲ ਹਨ, ਨੇ ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਵਿੱਚ ਆਪਣੀ ਸ਼ੁਰੂਆਤ ਕਰ ਲਈ ਹੈ। ਇਹ ਬ੍ਰਾਂਡ ਕੋਰੋਨਾ ਮਹਾਂਮਾਰੀ ਦੇ ਦੌਰਾਨ ਲੱਗੇ ਲਾਕਡਾਊਨ ਤੋਂ ਬਾਅਦ ਉੱਚ ਪੱਧਰੀ ਲੇਬਲਾਂ ਦੀ ਵਧੀ ਮੰਗ ਦਾ ਫ਼ਾਇਦਾ ਲੈਣ ਲਈ ਭਾਰਤ ਆ ਰਹੇ ਹਨ। 


rajwinder kaur

Content Editor

Related News