Year Ender 2022 : ਦੁਨੀਆ ਭਰ ’ਚ ਰਿਕਾਰਡ ਤੋੜ ਮਹਿੰਗਾਈ, ਗ੍ਰੋਥ ’ਤੇ ਬਣ ਆਈ

Friday, Dec 30, 2022 - 04:32 PM (IST)

Year Ender 2022 : ਦੁਨੀਆ ਭਰ ’ਚ ਰਿਕਾਰਡ ਤੋੜ ਮਹਿੰਗਾਈ, ਗ੍ਰੋਥ ’ਤੇ ਬਣ ਆਈ

ਨਵੀਂ ਦਿੱਲੀ - 2022 ਦੁਨੀਆ ਭਰ ’ਚ ਰਿਕਾਰਡ ਮਹਿੰਗਾਈ ਵਾਲਾ ਸਾਲ ਰਿਹਾ ਅਤੇ ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਅਮਰੀਕਾ, ਯੂਰੋਜ਼ੋਨ, ਜਾਪਾਨ ਅਤੇ ਯੂ. ਕੇ. ’ਚ ਮਹਿੰਗਾਈ ਦੀ ਦਰ 40 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਜਾ ਪਹੁੰਚੀ, ਜਦਕਿ ਭਾਰਤ ’ਚ ਵੀ ਜੂਨ ਦੇ ਮਹੀਨੇ ’ਚ ਮਹਿੰਗਾਈ ਦੀ ਦਰ 30 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਰਹੀ। ਇਸ ਰਿਕਾਰਡ ਮਹਿੰਗਾਈ ਨੂੰ ਕਾਬੂ ਕਰਨ ਲਈ ਦੁਨੀਆ ਭਰ ’ਚ ਕੇਂਦਰੀ ਬੈਂਕਾਂ ਨੂੰ ਵਿਆਜ ਦਰਾਂ ’ਚ ਵਾਧਾ ਕਰਨਾ ਪਿਆ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ, ਕੈਨੇਡਾ, ਯੂਰੋਜ਼ੋਨ, ਜਾਪਾਨ, ਨਿਊਜ਼ੀਲੈਂਡ, ਨਾਰਵੇ, ਸਵੀਡਨ, ਸਵਿਟਜ਼ਰਲੈਂਡ, ਯੂਨਾਈਟਿਡ ਸਟੇਟ ਅਤੇ ਯੂ. ਕੇ. ਵਰਗੇ ਸਭ ਤੋਂ ਵੱਧ ਮੁੱਲ ਵਾਲੀਆਂ ਕਰੰਸੀਆਂ ਵਾਲੇ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੇ 12 ਮਹੀਨਿਆਂ ’ਚ 54 ਰੇਟ ਹਾਈ ਕੀਤੇ ਅਤੇ ਇਸ ਦੌਰਾਨ ਲਗਭਗ 2700 ਬੇਸਿਸ ਪੁਆਇੰਟ ਵਿਆਜ ਦਰਾਂ ਵਧਾਈਆਂ ਗਈਆਂ। ਇਨ੍ਹਾਂ 10 ਦੇਸ਼ਾਂ ’ਚੋਂ 7 ਦੇਸ਼ਾਂ ਨੇ ਤਾਂ ਦਸੰਬਰ ’ਚ ਵੀ ਵਿਆਜ ਦਰਾਂ ’ਚ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : Year Ender 2022 : ਇਨ੍ਹਾਂ ਕੰਪਨੀਆਂ ਦੇ ਸ਼ੇਅਰ ਬਣੇ ਨਿਵੇਸ਼ਕਾਂ ਦੇ ਗਲੇ ਦੀ ਹੱਡੀ, ਸਰਕਾਰੀ ਕੰਪਨੀ ਵੀ ਸੂਚੀ 'ਚ ਸ਼ਾਮਲ

ਅਮਰੀਕਾ ਦੇ ਫੈਡਰਲ ਰਿਜ਼ਰਵ, ਯੂਰਪੀਅਨ ਕੇਂਦਰੀ ਬੈਂਕ, ਬੈਂਕ ਆਫ ਇੰਗਲੈਂਡ, ਰਿਜ਼ਰਵ ਬੈਂਕ ਆਫ ਆਸਟ੍ਰੇਲੀਆ, ਨਾਰਵੇ ਨਰਗਸ ਬੈਂਕ, ਬੈਂਕ ਆਫ ਕੈਨੇਡਾ ਅਤੇ ਸਵਿਸ ਨੈਸ਼ਨਲ ਬੈਂਕ ਨੇ ਵਿਆਜ ਦਰਾਂ ’ਚ ਇਸ ਸਾਲ 3 ਫੀਸਦੀ ਦਾ ਵਾਧਾ ਕੀਤਾ ਹੈ। ਵਿਆਜ ਦਰਾਂ ਦੇ ਮਾਮਲੇ ’ਚ ਅਮਰੀਕਾ ਤੋਂ ਬਾਅਦ ਏਸ਼ੀਆਈ ਦੇਸ਼ਾਂ ਦੇ 18 ’ਚੋਂ 5 ਬੈਂਕਾਂ ਨੇ ਦਸੰਬਰ ਮਹੀਨੇ ’ਚ ਹੀ ਵਿਆਜ ਦਰਾਂ ’ਚ 2.60 ਬੇਸਿਸ ਪੁਆਇੰਟ ਤੱਕ ਦਾ ਵਾਧਾ ਕੀਤਾ ਹੈ।

ਜਾਪਾਨ ਨੂੰ ਛੱਡ ਕੇ ਲਗਭਗ ਸਾਰੇ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੇ 2022 ’ਚ ਵਿਆਜ ਦਰਾਂ ’ਚ ਵਾਧਾ ਕੀਤਾ ਹੈ। ਅਮਰੀਕਾ ’ਚ ਫੈਡਰਲ ਰਿਜ਼ਰਵ ਨੇ ਪਿਛਲੇ 12 ਮਹੀਨਿਆਂ ’ਚ ਵਿਆਜ ਦਰਾਂ ’ਚ 2.25 ਫੀਸਦੀ ਦਾ ਵਾਧਾ ਕੀਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਅੱਗੇ ਵੀ ਇਹ ਵਾਧਾ ਜਾਰੀ ਰਹੇਗਾ। ਇਹ ਪਿਛਲੇ 20 ਸਾਲਾਂ ’ਚ ਅਮਰੀਕਾ ’ਚ ਵਿਆਜ ਦਰਾਂ ’ਚ ਸਭ ਤੋਂ ਵੱਧ ਵਾਧੇ ਵਾਲਾ ਸਾਲ ਰਿਹਾ।

ਵਿਆਜ ਦਰਾਂ ’ਚ ਵਾਧੇ ਦਾ ਸਿੱਧਾ ਅਸਰ ਦੁਨੀਆ ਭਰ ਦੀ ਜੀ. ਡੀ. ਪੀ. ਗ੍ਰੋਥ ’ਤੇ ਪੈਣ ਵਾਲਾ ਹੈ। ਵਰਲਡ ਬੈਂਕ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਜੀ. ਡੀ. ਪੀ. ਦੀ ਗ੍ਰੋਥ 6 ਫੀਸਦੀ ਰਹੀ ਸੀ, ਜੋ ਹੁਣ ਘੱਟ ਹੋ ਕੇ 3.2 ਫੀਸਦੀ ’ਤੇ ਰਹਿਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਨੋਟਬੰਦੀ ਦਾ ਫ਼ੈਸਲਾ ਸਹੀ ਜਾਂ ਗਲਤ, ਜਲਦ ਆਵੇਗਾ ਸੁਪਰੀਮ ਕੋਰਟ ਦਾ ਫ਼ੈਸਲਾ

2022 ਵਿਚ ਵੱਖ-ਵੱਖ ਦੇਸ਼ਾਂ ਦੀ ਗ੍ਰੋਥ ਦਾ ਅਨੁਮਾਨ

ਗ੍ਰੋਥ ਦਾ ਅਨੁਮਾਨ ਦੇਸ਼              2021-2022

ਯੂਨਾਈਟਿਡ ਸਟੇਟ                    5.7-1.6

ਯੂਰੋ ਏਰੀਆ                            5.2-3.1

ਫ੍ਰਾਂਸ                                     6.8-2.5

ਜਪਾਨ                                  1.7-1.7

ਯੂਨਾਈਟਿਡ ਕਿੰਗਡਮ               7.4-3.6

ਕੈਨੇਡਾ                                4.5-3.3

ਚੀਨ                                   8.1-3.2

ਭਾਰਤ                                 8.7-6.8

 

5ਵੀਂ ਵੱਡੀ ਅਰਥਵਿਵਸਥਾ ਬਣਿਆ ਭਾਰਤ

2022 ’ਚ ਜਿੱਥੇ ਇਕ ਪਾਸੇ ਗਲੋਬਲ ਗ੍ਰੋਥ ’ਚ ਗਿਰਾਵਟ ਦੇਖੀ ਗਈ, ਉੱਥੇ ਦੂਜੇ ਪਾਸੇ ਭਾਰਤ ਦੀ ਜੀ. ਡੀ. ਪੀ. ’ਚ ਲਗਾਤਾਰ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਭਾਰਤ ਦੀ ਜੀ. ਡੀ. ਪੀ. ਗ੍ਰੋਥ 13.5 ਫੀਸਦੀ ਤੱਕ ਪਹੁੰਚ ਗਈ, ਜਦੋਂ ਕਿ ਇਸ ਦੌਰਾਨ ਅਮਰੀਕਾ ਅਤੇ ਯੂ. ਕੇ. ’ਚ ਨੈਗਟਿਵ ਗ੍ਰੋਥ ਦਰਜ ਕੀਤੀ ਗਈ। ਜਰਮਨੀ ’ਚ 0.1 ਫੀਸਦੀ, ਚੀਨ ’ਚ 0.4 ਫੀਸਦੀ, ਫਰਾਂਸ ’ਚ 0.5 ਫੀਸਦੀ, ਜਾਪਾਨ ’ਚ 2.2 ਫੀਸਦੀ ਅਤੇ ਰੂਸ ’ਚ 3.5 ਫੀਸਦੀ ਗ੍ਰੋਥ ਦਰਜ ਕੀਤੀ ਗਈ। ਇਸ ਸਾਲ ਸਤੰਬਰ ’ਚ ਭਾਰਤ ਦੀ ਅਰਥਵਿਵਸਥਾ 3.5 ਟ੍ਰਿਲੀਅਨ ਹੋ ਗਈ ਅਤੇ ਯੂ. ਕੇ. ਨੂੰ ਪਛਾੜ ਕੇ ਦੁਨੀਆ ਦੀ ਪੰਜਵੀਂ ਵੱਡੀ ਅਰਥਵਿਵਸਥਾ ਬਣਨ ’ਚ ਕਾਮਯਾਬ ਰਿਹਾ। ਇਸ ਦੌਰਾਨ ਵਿਸ਼ਵ ਬੈਂਕ ਨੇ ਵੀ ਕਿਹਾ ਹੈ ਕਿ ਭਾਰਤ ਦੀ ਤਰੱਕੀ ਦੀ ਰਫ਼ਤਾਰ 2022-23 ’ਚ 6.9 ਫੀਸਦੀ ਰਹਿ ਸਕਦੀ ਹੈ। ਅਕਤੂਬਰ ’ਚ ਵਿਸ਼ਵ ਬੈਂਕ ਭਾਰਤ ਦੀ ਜੀ. ਡੀ. ਪੀ. 6.5 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਲਗਾਇਆ ਸੀ।

ਇਹ ਵੀ ਪੜ੍ਹੋ : ਮੁਕੇਸ਼-ਨੀਤਾ ਦੇ ਛੋਟੇ ਪੁੱਤਰ ਅਨੰਤ ਦੀ ਹੋਈ ਮੰਗਣੀ, ਜਾਣੋ ਕੌਣ ਹੈ ਅੰਬਾਨੀ ਪਰਿਵਾਰ ਦੀ ਹੋਣ ਵਾਲੀ ਛੋਟੀ ਨੂੰਹ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

 

 


author

Harinder Kaur

Content Editor

Related News